
ਕਾਂਵੜੀਏ ਨੂੰ ਹਰਿਦੁਆਰ ਲੈ ਕੇ ਜਾ ਰਹੀ ਮਟਾਡੋਰ ਡਿਵਾਈਡਰ ਨਾਲ ਟਕਰਾ ਗਈ
- by Jasbeer Singh
- August 16, 2024

ਕਾਂਵੜੀਏ ਨੂੰ ਹਰਿਦੁਆਰ ਲੈ ਕੇ ਜਾ ਰਹੀ ਮਟਾਡੋਰ ਡਿਵਾਈਡਰ ਨਾਲ ਟਕਰਾ ਗਈ ਬਿਜਨੌਰ : ਉਤਰ ਪ੍ਰਦੇਸ਼ ਦੇ ਬਿਜਨੌਰ ਜਿ਼ਲ੍ਹੇ `ਚ ਸ਼ੁੱਕਰਵਾਰ ਸਵੇਰੇ ਕਾਂਵੜੀਏ ਨੂੰ ਹਰਿਦੁਆਰ ਲੈ ਕੇ ਜਾ ਰਹੀ ਮਟਾਡੋਰ ਡਿਵਾਈਡਰ ਨਾਲ ਟਕਰਾ ਗਈ, ਜਿਸ ਕਾਰਨ 11 ਕਾਂਵੜੀਏ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ।ਥਾਣਾ ਖੇਤਰ ਦੇ ਅਧਿਕਾਰੀ ਧਾਮਪੁਰ ਸਰਵਮ ਸਿੰਘ ਨੇ ਦੱਸਿਆ ਕਿ ਇਹ ਘਟਨਾ ਸਿਹੋੜਾ ਇਲਾਕੇ `ਚ ਉਸ ਸਮੇਂ ਵਾਪਰੀ ਜਦੋਂ 31 ਕਾਂਵੜੀਆਂ ਨੂੰ ਲੈ ਕੇ ਰਾਮਪੁਰ ਤੋਂ ਹਰਿਦੁਆਰ ਜਾ ਰਹੀ ਮਟਾਡੋਰ ਡਿਵਾਈਡਰ ਨਾਲ ਟਕਰਾ ਗਈ। ਉਨ੍ਹਾਂ ਨੇ ਦੱਸਿਆ ਕਿ ਇਹ ਹਾਦਸਾ ਸ਼ਾਇਦ ਡਰਾਈਵਰ ਦੇ ਸੌਂ ਜਾਣ ਕਾਰਨ ਵਾਪਰਿਆ ਹੈ। ਇਸ ਹਾਦਸੇ ਵਿਚ ਧਰਮਵੀਰ, ਅਨਿਕੇਤ, ਰਾਮਕਿਸ਼ੋਰ, ਪ੍ਰੇਮਸ਼ੰਕਰ ਅਤੇ ਮੰਜੂ ਸਮੇਤ 11 ਕਾਂਵੜੀਏ ਜ਼ਖ਼ਮੀ ਹੋ ਗਏ। ਸਿੰਘ ਨੇ ਦੱਸਿਆ ਕਿ ਸਾਰੇ ਜ਼ਖ਼ਮੀਆਂ ਨੂੰ ਕਮਿਊਨਿਟੀ ਹੈਲਥ ਸੈਂਟਰ ਲਿਜਾਇਆ ਗਿਆ, ਜਿੱਥੋਂ ਪੰਜ ਕਾਂਵੜੀਏ ਨੂੰ ਬਿਹਤਰ ਇਲਾਜ ਲਈ ਮੁਰਾਦਾਬਾਦ ਭੇਜ ਦਿੱਤਾ ਗਿਆ। ਇਲਾਕਾ ਅਧਿਕਾਰੀ ਮੁਤਾਬਕ ਸਾਰਿਆਂ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ।
Related Post
Popular News
Hot Categories
Subscribe To Our Newsletter
No spam, notifications only about new products, updates.