post

Jasbeer Singh

(Chief Editor)

Punjab

ਮਾਮਲਾ ਪਿੰਡ ਗੁਰੂ ਕੀ ਵਡਾਲੀ ਤੋਂ ਨਿਸ਼ਾਨ ਸਾਹਿਬ ਪੁੱਟਣ ਦਾ

post-img

ਮਾਮਲਾ ਪਿੰਡ ਗੁਰੂ ਕੀ ਵਡਾਲੀ ਤੋਂ ਨਿਸ਼ਾਨ ਸਾਹਿਬ ਪੁੱਟਣ ਦਾ ਅੰਮ੍ਰਿਤਸਰ : ਪੰਜਾਬ ਦੇ ਅੰਮ੍ਰਿਤਸਰ ਦੇ ਪਿੰਡ ਗੁਰੂ ਕੀ ਵਡਾਲੀ ਵਿਚ ਨਿਸ਼ਾਨ ਸਾਹਿਬ ਨੂੰ ਕੁਝ ਲੋਕਾਂ ਦੁਆਰਾ ਪੁੱਟ ਦਿੱਤੇ ਜਾਣ ਨੂੰ ਲੈ ਕੇ ਖੜ੍ਹੇ ਹੋਏ ਵਿਵਾਦ ਸਬੰਧੀ ਜਦੋਂ ਗੁਰੂ ਕੀ ਵਡਾਲੀ ਪਿੰਡ ਵਾਸੀ ਪਹਿਲੀ ਧਿਰ ਨੇ ਗੱਲਬਾਤ ਦੌਰਾਨ ਦੱਸਿਆ ਕਿ 1975 ਤੋਂ ਲਗਾਤਾਰ ਉਹ ਇਸ ਜ਼ਮੀਨ ਨੂੰ ਵਰਤ ਰਹੇ ਹਨ ਤੇ ਸ਼ੁਰੂ `ਚ ਇਹ ਪੰਚਾਇਤੀ ਜ਼ਮੀਨ ਸੀ ਜਿਸ ਨੂੰ ਕਿ ਮੌਜੂਦਾ ਸਰਪੰਚ ਵੱਲੋਂ ਉਨ੍ਹਾਂ ਨੂੰ ਵਰਤਨ ਲਈ ਦਿੱਤੀ ਗਿਆ ਸੀ। ਪਹਿਲੀ ਧਿਰ ਨੇ ਦੱਸਿਆ ਕਿ ਇਸ ਦੇ ਕਾਗਜ਼ਾਤ ਵੀ ਉਨ੍ਹਾਂ ਦੇ ਕੋਲ ਮੌਜੂਦ ਹਨ। ਪੰਚਾਇਤੀ ਜ਼ਮੀਨ ਤੋਂ ਬਾਅਦ ਇਹ ਜ਼ਮੀਨ ਕਾਰਪਰੇਸ਼ਨ ਦੇ ਅੰਦਰ ਆਉਂਦੀ ਹੈ ਪਰ ਲੋਕ ਲਗਾਤਾਰ ਇਸ ਜ਼ਮੀਨ ਨੂੰ ਵਰਤਦੇ ਰਹੇ। ਉਨ੍ਹਾਂ ਕਿਹਾ ਕਿ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਰਲ ਕੇ ਇਸ ਜ਼ਮੀਨ `ਤੇ ਕਬਜ਼ਾ ਕਰਨ ਲਈ ਨਿਸ਼ਾਨ ਸਾਹਿਬ ਲਗਾ ਦਿੱਤਾ ਗਿਆ, ਜਿਸ ਤੋਂ ਬਾਅਦ ਉਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੂੰ ਬੇਨਤੀ ਕੀਤੀ ਅਤੇ ਉਨ੍ਹਾਂ ਕਿਹਾ ਕਿ ਮਰਿਆਦਾ ਅਨੁਸਾਰ ਨਿਸ਼ਾਨ ਸਾਹਿਬ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸਾਫ਼ ਸੁਥਰੀ ਜਗ੍ਹਾ ਤੇ ਹੋਣਾ ਚਾਹੀਦਾ ਹੈ ਪਰ ਇਹ ਜਗ੍ਹਾ ਸਾਫ਼ ਨਹੀਂ ਹੈ ਅਤੇ ਨਾ ਹੀ ਕੋਈ ਇੱਥੇ ਕੋਈ ਸੇਵਾ ਕਰਦਾ ਹੈ। ਨਿਸ਼ਾਨ ਸਾਹਿਬ ਇਸ ਥਾਂ ਤੇ ਲਗਾਉਣ ਦਾ ਆਲੇ ਦੁਆਲੇ ਦੇ ਲੋਕਾਂ ਨੇ ਵੀ ਇਤਰਾਜ਼ ਕੀਤਾ। ਉਨ੍ਹਾਂ ਕਿਹਾ ਉਨ੍ਹਾਂ ਪੂਰੀ ਗੁਰੂ ਮਰਿਆਦਾ ਅਨੁਸਾਰ ਅਰਦਾਸ ਕਰਕੇ ਇਸ ਨਿਸ਼ਾਨ ਸਾਹਿਬ ਜੀ ਨੂੰ ਉਤਾਰਿਆ ਹੈ ਅਤੇ ਵੀਡੀਓ ਵਿੱਚ ਸਿਰਫ਼ ਇੱਕ ਪਾਸਾ ਹੀ ਦਿਖਾਈ ਦੇ ਰਿਹਾ ਹੈ ਜਦਕਿ ਉਸਦਾ ਅਸਲੀ ਪਾਸਾ ਦਿਖਾਇਆ ਹੀ ਨਹੀਂ ਗਿਆ ਹੈ। ਉਨ੍ਹਾਂ ਦੱਸਿਆ ਕਿ ਸਭ ਤੋਂ ਪਹਿਲਾਂ ਉਨ੍ਹਾਂ ਅਰਦਾਸ ਕੀਤੀ ਅਤੇ ਮਰਿਆਦਾ ਅਨੁਸਾਰ ਹੀ ਇਸ ਨੂੰ ਉਤਾਰਿਆ ਹੈ ਤੇ ਕਿਸੇ ਤਰ੍ਹਾਂ ਦੀ ਵੀ ਕੋਈ ਵੀ ਬੇਅਦਬੀ ਨਹੀਂ ਕੀਤੀ ਗਈ।

Related Post