post

Jasbeer Singh

(Chief Editor)

crime

ਮੱਧ ਪ੍ਰਦੇਸ਼ ਦੇ ਖੰਡਵਾ ਜ਼ਿਲ੍ਹੇ ਵਿਚ ਰੇਲਵੇ ਟਰੈਕ ’ਤੇ ਦਸ ਡੈਟੋਨੇਟਰ ਚੱਲਣ ਨਾਲ ‘ਮਿਲਟਰੀ ਸਪੈਸ਼ਲ ਟਰੇਨ’ ਨੂੰ ਕੁਝ ਦੇਰ ਲ

post-img

ਮੱਧ ਪ੍ਰਦੇਸ਼ ਦੇ ਖੰਡਵਾ ਜ਼ਿਲ੍ਹੇ ਵਿਚ ਰੇਲਵੇ ਟਰੈਕ ’ਤੇ ਦਸ ਡੈਟੋਨੇਟਰ ਚੱਲਣ ਨਾਲ ‘ਮਿਲਟਰੀ ਸਪੈਸ਼ਲ ਟਰੇਨ’ ਨੂੰ ਕੁਝ ਦੇਰ ਲਈ ਪਿਆ ਰੋਕਣਾ ਖੰਡਵਾ/ਕਾਨਪੁਰ : ਭਾਰਤ ਦੇਸ਼ ਦੇ ਸੂਬੇ ਮੱਧ ਪ੍ਰਦੇਸ਼ ਦੇ ਖੰਡਵਾ ਜ਼ਿਲ੍ਹੇ ਵਿਚ ਰੇਲਵੇ ਟਰੈਕ ’ਤੇ ਦਸ ਡੈਟੋਨੇਟਰ ਚੱਲਣ ਨਾਲ ‘ਮਿਲਟਰੀ ਸਪੈਸ਼ਲ ਟਰੇਨ’ ਨੂੰ ਕੁਝ ਦੇਰ ਲਈ ਰੋਕਣਾ ਪਿਆ। ਉਂਝ ਰੇਲਵੇ ਨੇ ਇਨ੍ਹਾਂ ਡੈਟੋਨੇਟਰਾਂ ਨੂੰ ‘ਨੁਕਸਾਨ ਰਹਿਤ’ ਕਰਾਰ ਦਿੱਤਾ ਹੈ। ਇਹ ਘਟਨਾ ਬੁੱਧਵਾਰ ਦੀ ਹੈ ਤੇ ਭੁਸਾਵਲ ਡਿਵੀਜ਼ਨ ਦੇ ਨੇਪਾਨਗਰ ਤੇ ਖੰਡਵਾ ਸਟੇਸ਼ਨਾਂ ਵਿਚਾਲੇ ਵਾਪਰੀ ਦੱਸੀ ਜਾਂਦੀ ਹੈ। ਕੇਂਦਰੀ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਸਵਪਨਿਲ ਨੀਲਾ ਨੇ ਦੱਸਿਆ ਕਿ ਰੇਲਵੇ ਪ੍ਰੋਟੈਕਸ਼ਨ ਫੋਰਸ (ਆਰਪੀਐੱਫ) ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਅਧਿਕਾਰੀ ਨੇ ਕਿਹਾ ਕਿ ਜਿਹੜੇ ਡੈਟੋਨੇਟਰ ਚੱਲੇ ਉਹ ਰੇਲਵੇ ਵੱਲੋਂ ਦਿੱਤੇ ਗਏ ਸਨ ਤੇ ਇਨ੍ਹਾਂ ਨੂੰ ਅਕਸਰ ਨਿਯਮਤ ਅਪਰੇਸ਼ਨਾਂ ਲਈ ਵਰਤਿਆ ਜਾਂਦਾ ਹੈ। ਇਨ੍ਹਾਂ ਡੈਟੋਨੇਟਰਾਂ ਨੂੰ ਪਟਾਕੇ ਕਿਹਾ ਜਾਂਦਾ ਹੈ ਤੇ ਜਦੋਂ ਇਨ੍ਹਾਂ ਵਿਚ ਵਿਸਫੋਟ ਹੁੰਦਾ ਹੈ ਤਾਂ ਇਹ ਵੱਡੀ ਆਵਾਜ਼ ਕਰਦੇ ਹਨ, ਜੋ ਇਸ ਗੱਲ ਦਾ ਸੰਕੇਤ ਹੈ ਕਿ ਅੱਗੇ ਕੋਈ ਰੋਕ ਜਾਂ ਧੁੰਦ ਜਾਂ ਕੋਹਰਾ ਹੈ। ਅਧਿਕਾਰੀ ਨੇ ਕਿਹਾ, ‘‘ਇਹ ਡੈਟੋਨੇਟਰ ਰੇਲਵੇ ਵੱਲੋਂ ਨਿਯਮਤ ਵਰਤੇ ਜਾਂਦੇ ਹਨ ਤੇ ਅਜਿਹੇ ਡੈਟੋਨੇਟਰਾਂ ਨੂੰ ਰੇਲਵੇ ਟਰੈਕ ’ਤੇ ਰੱਖਿਆ ਜਾਂਦਾ ਹੈ। ਪਰ ਇਨ੍ਹਾਂ ਨੂੰ ਉਥੇ ਰੱਖਣ ਦੀ ਲੋੜ ਨਹੀਂ ਸੀ ਤੇ ਇਹ ਵਜ੍ਹਾ ਹੈ ਕਿ ਆਰਪੀਐੱਫ ਬਾਰੀਕੀ ਨਾਲ ਇਸ ਦੀ ਜਾਂਚ ਕਰ ਰਹੀ ਹੈ। ਤਫ਼ਤੀਸ਼ਕਾਰਾਂ ਵੱਲੋਂ ਹਰੇਕ ਪਹਿਲੂ ਤੋਂ ਜਾਂਚ ਕੀਤੀ ਜਾਵੇਗੀ।’’ ਮਿਲਟਰੀ ਸਪੈਸ਼ਲ ਟਰੇਨ ਖਾਂਡਵਾ ਤੋਂ ਜਾ ਰਹੀ ਸੀ। ਗਸ਼ਤੀ ਸਮੂਹ ਦੇ 10 ਤੋਂ 12 ਵਿਅਕਤੀਆਂ ਦੇ ਬਿਆਨ ਕਲਮਬੱਧ ਕੀਤੇ ਗਏ ਹਨ। ਕਾਨਪੁਰ ਜਿ਼ਲ੍ਹੇ ਦੇ ਮਹਾਰਾਜਪੁਰ ਥਾਣਾ ਖੇਤਰ ਵਿੱਚ ਪ੍ਰੇਮਪੁਰ ਰੇਲਵੇ ਸਟੇਸ਼ਨ ਨੇੜੇ ਰੇਲਵੇ ਟਰੈਕ ’ਤੇ ਅੱਜ ਸਵੇਰੇ ਇੱਕ ਰਸੋਈ ਗੈਸ ਸਿਲੰਡਰ ਮਿਲਿਆ, ਜਿਸ ਮਗਰੋਂ ਲੋਕੋ ਪਾਇਲਟ (ਡਰਾਈਵਰ) ਨੇ ਮਾਲ ਗੱਡੀ ਨੂੰ ਰੋਕ ਕੇ ਹਾਦਸੇ ਨੂੰ ਟਾਲ ਦਿੱਤਾ। ਪੁਲੀਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਅੱਜ ਸਵੇਰੇ ਮਾਲ ਗੱਡੀ ਦੇ ਲੋਕੋ-ਪਾਇਲਟ ਨੇ ਐਮਰਜੈਂਸੀ ਬਰੇਕ ਲਾ ਕੇ ਰੇਲਗੱਡੀ ਨੂੰ ਲੀਹ ਤੋਂ ਲਾਹੁਣ ਦੀ ਇੱਕ ਹੋਰ ਕੋਸ਼ਿਸ਼ ਨਾਕਾਮ ਕਰ ਦਿੱਤੀ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਮਾਲਗੱਡੀ ਕਾਨਪੁਰ ਤੋਂ ਪ੍ਰਯਾਗਰਾਜ ਜਾ ਰਹੀ ਸੀ। ਲਗਪਗ ਇੱਕ ਮਹੀਨੇ ਅੰਦਰ ਇਸ ਤਰ੍ਹਾਂ ਦੀ ਇਹ ਤੀਜੀ ਘਟਨਾ ਹੈ।

Related Post