
ਕੰਮ ਤੋਂ ਘਰ ਆ ਰਹੇ ਸੇਲਜ਼ਮੈਨ ਨੂੰ ਘੇਰ ਕੇ ਬਦਮਾਸ਼ਾਂ ਨੇ 72 ਹਜ਼ਾਰ ਰੁਪਏ ਦੀ ਨਕਦੀ ਤੇ ਮੋਬਾਈਲ ਫੋਨ ਲੁੱਟਿਆ
- by Jasbeer Singh
- October 30, 2024

ਕੰਮ ਤੋਂ ਘਰ ਆ ਰਹੇ ਸੇਲਜ਼ਮੈਨ ਨੂੰ ਘੇਰ ਕੇ ਬਦਮਾਸ਼ਾਂ ਨੇ 72 ਹਜ਼ਾਰ ਰੁਪਏ ਦੀ ਨਕਦੀ ਤੇ ਮੋਬਾਈਲ ਫੋਨ ਲੁੱਟਿਆ ਲੁਧਿਆਣਾ : ਪੰਜਾਬ ਦੇ ਮਹਾਨਗਰ ਲੁਧਿਆਣਾ ਵਿਖੇ ਕੰਮ ਤੋਂ ਘਰ ਪਰਤ ਰਹੇ ਸੇਲਜ਼ਮੈਨ ਨੂੰ ਘੇਰ ਕੇ ਬਦਮਾਸ਼ਾਂ ਨੇ ਉਸ ਕੋਲੋਂ 72 ਹਜ਼ਾਰ ਰੁਪਏ ਦੀ ਨਕਦੀ ਤੇ ਮੋਬਾਈਲ ਫੋਨ ਲੁੱਟ ਲਿਆ । ਇਸ ਮਾਮਲੇ ਵਿੱਚ ਥਾਣਾ ਮੋਤੀ ਨਗਰ ਦੀ ਪੁਲਸ ਨੇ ਗੁਰਪਾਲ ਨਗਰ ਡਾਬਾ ਰੋਡ ਦੇ ਰਹਿਣ ਵਾਲੇ ਵਿਸ਼ਾਲ ਜੈਨ ਦੀ ਸ਼ਿਕਾਇਤ ’ਤੇ ਛੇ ਅਣਪਛਾਤੇ ਬਦਮਾਸ਼ਾਂ ਦੇ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ । ਪੁਲਸ ਨੂੰ ਸ਼ਿਕਾਇਤ ਦਿੰਦਿਆਂ ਵਿਸ਼ਾਲ ਜੈਨ ਨੇ ਦੱਸਿਆ ਕਿ ਉਹ 100 ਫੁੱਟਾ ਰੋਡ ’ਤੇ ਪੈਂਦੀ ਡਿਕੋਨ ਲਾਈਟਸ ਸਿੰਗਲਾ ਟਰੇਡਿੰਗ ਕੰਪਨੀ ਵਿੱਚ ਬਤੌਰ ਸੇਲਜਮੈਨ ਕੰਮ ਕਰਦਾ ਹੈ । ਮਾਰਕੀਟ ਵਿੱਚੋਂ ਕੁਲੈਕਸ਼ਨ ਕਰ ਕੇ ਉਹ ਸ਼ਾਮ ਵੇਲੇ ਘਰ ਵਾਪਸ ਜਾ ਰਿਹਾ ਸੀ, ਜਿਵੇਂ ਹੀ ਉਸਨੇ ਸਮਰਾਲਾ ਚੌਂਕ ਵਾਲਾ ਫਲਾਈ ਓਵਰ ਪਾਰ ਕੀਤਾ ਤਾਂ ਟਰਾਂਸਪੋਰਟ ਨਗਰ ਕਟ ਦੇ ਕੋਲ ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਆਏ ਛੇ ਨੌਜਵਾਨਾਂ ਨੇ ਉਸਨੂੰ ਰੋਕ ਲਿਆ ਬਦਮਾਸ਼ਾਂ ਨੇ ਵਿਸ਼ਾਲ ਜੈਨ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਉਸ ਕੋਲੋਂ ਪਰਸ ਵਿੱਚ ਪਏ 12 ਹਜ਼ਾਰ, ਕੁਝ ਜ਼ਰੂਰੀ ਕਾਗਜ਼ਾਤ, ਮੋਬਾਈਲ ਫੋਨ ਤੇ ਕੁਲੈਕਸ਼ਨ ਦੀ ਰਕਮ 50 ਹਜ਼ਾਰ ਰੁਪਏ ਲੁੱਟ ਲਏ ।