post

Jasbeer Singh

(Chief Editor)

Punjab

ਰਾਸ਼ਟਰੀ ਵਿਕਾਸ ਬੈਂਕ ਨੇ ਦਿੱਤੀ ਸ਼ਿਮਲਾ ਟਰਾਂਸਪੋਰਟ ਰੋਪਵੇਅ ਪ੍ਰਾਜੈਕਟ ਦੇ ਨਿਰਮਾਣ ਲਈ ਟੈਂਡਰ ਨੂੰ ਮਨਜ਼ੂਰੀ

post-img

ਰਾਸ਼ਟਰੀ ਵਿਕਾਸ ਬੈਂਕ ਨੇ ਦਿੱਤੀ ਸ਼ਿਮਲਾ ਟਰਾਂਸਪੋਰਟ ਰੋਪਵੇਅ ਪ੍ਰਾਜੈਕਟ ਦੇ ਨਿਰਮਾਣ ਲਈ ਟੈਂਡਰ ਨੂੰ ਮਨਜ਼ੂਰੀ ਸ਼ਿਮਲਾ : ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਦੇ ਵਿਕਾਸ ਵਿਚ ਵੱਡੀ ਸਫ਼ਲਤਾ ਹਾਸਲ ਹੋਈ ਹੈ। ਰਾਸ਼ਟਰੀ ਵਿਕਾਸ ਬੈਂਕ ਨੇ 1734 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਸ਼ਿਮਲਾ ਟਰਾਂਸਪੋਰਟ ਰੋਪਵੇਅ ਪ੍ਰਾਜੈਕਟ ਦੇ ਨਿਰਮਾਣ ਲਈ ਟੈਂਡਰ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਇਤਿਹਾਸਕ ਪ੍ਰਾਜੈਕਟ ਤੋਂ ਸ਼ਿਮਲਾ ਵਿਚ ਆਵਾਜਾਈ ਦਾ ਨਵਾਂ ਅਧਿਆਏ ਸ਼ੁਰੂ ਹੋਵੇਗਾ। ਸ਼ਿਮਲਾ `ਚ ਦੁਨੀਆ ਦਾ ਦੂਜਾ ਅਤੇ ਦੇਸ਼ ਦੇ ਸਭ ਤੋਂ ਲੰਬੇ ਯਾਨੀ 13.79 ਕਿਲੋਮੀਟਰ ਦੇ ਰੋਪਵੇਅ ਦੇ ਨਿਰਮਾਣ ਦਾ ਰਾਹ ਸਾਫ਼ ਹੋ ਗਿਆ ਹੈ। ਇਸ ਬਾਬਤ ਉੱਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਨੇ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਰੋਪਵੇਅ 15 ਸਟੇਸ਼ਨਾਂ ਨੂੰ ਜੋੜੇਗਾ ਅਤੇ ਇਸ `ਤੇ ਕਰੀਬ 1734 ਕਰੋੜ ਰੁਪਏ ਖਰਚ ਹੋਣਗੇ। ਰੋਪਵੇਅ ਬਣਨ ਨਾਲ ਸ਼ਹਿਰ ਵਾਸੀਆਂ ਨੂੰ ਰੋਜ਼ਾਨਾ ਲੱਗਣ ਵਾਲੇ ਜਾਮ ਤੋਂ ਨਿਜ਼ਾਤ ਮਿਲੇਗੀ ਤਾਂ ਉੱਥੇ ਹੀ ਘੱਟ ਸਮੇਂ ਵਿਚ ਆਵਾਜਾਈ ਦਾ ਬਿਹਤਰ ਵਿਕਲਪ ਵੀ ਮਿਲੇਗਾ। ਰੋਪਵੇਅ ਐਂਡ ਰੈਪਿਡ ਟਰਾਂਸਪੋਰਟ ਸਿਸਟਮ ਡਿਵੈਲਪਮੈਂਟ ਕਾਰਪੋਰੇਸ਼ਨ ਮੁਤਾਬਕ ਰੋਪਵੇਅ ਦਾ ਕੰਮ ਅਗਲੇ ਸਾਲ 1 ਮਾਰਚ ਤੋਂ ਸ਼ੁਰੂ ਕਰਨ ਦਾ ਟੀਚਾ ਰੱਖਿਆ ਗਿਆ ਹੈ।

Related Post