post

Jasbeer Singh

(Chief Editor)

Punjab

ਡਿਊਟੀ 'ਚ ਕੁਤਾਹੀ ਕਰਨ 'ਤੇ ਦੋ ਨੰਬਰਦਾਰਾਂ ਦੀ ਨੰਬਰਦਾਰੀ ਕੀਤੀ ਮੁਅੱਤਲ

post-img

ਡਿਊਟੀ 'ਚ ਕੁਤਾਹੀ ਕਰਨ 'ਤੇ ਦੋ ਨੰਬਰਦਾਰਾਂ ਦੀ ਨੰਬਰਦਾਰੀ ਕੀਤੀ ਮੁਅੱਤਲ ਅੰਮ੍ਰਿਤਸਰ : ਝੋਨੇ ਦੀ ਕਟਾਈ 2024 ਦੇ ਸੀਜ਼ਨ ਦੋਰਾਨ ਝੋਨੇ ਦੀ ਕਟਾਈ ਉਪਰੰਤ ੳਸਦੀ ਰਹਿੰਦ ਖੁੰਹਦ/ਪਰਾਲੀ ਨੂੰ ਅੱਗ ਲਗਾਉਣ ਤੋ ਰੋਕਥਾਮ ਲਈ ਜਿਲ੍ਹਾ ਪ੍ਰਸ਼ਾਸਨ ਵਲੋ ਚਲਾਈ ਜਾ ਰਹੀ ਮੁਹਿੰਮ ਤਹਿਤ ਸਮੂਹ ਨੰਬਰਦਾਰਾਂ ਨੂੰ ਬਤੋਰ ਸਪੈਸ਼ਲ ਟਾਸਕ ਫੋਰਸ ਨਿਯੁਕਤ ਕਰਦੇ ਹੋਏ ਹਦਾਇਤ ਕੀਤੀ ਗਈ ਸੀ ਕਿ ਪਿੰਡ ਵਿਚ ਕਿਸਾਨਾਂ ਵਲੋ ਝੋਨੇ ਦੀ ਰਹਿੰਦ ਖੁਹੰਦ ਨੂੰ ਅੱਗ ਲਗਾਉਣ ਦੇ ਰੁਝਾਨ ਨੂੰ ਰੋਕਣ ਅਤੇ ਨਾਲ ਹੀ ਕਿਸਾਨਾਂ ਵਲੋ ਝੋਨੇ ਦੀ ਪਰਾਲੀ ਦੀ ਸਾਂਭ ਸੰਭਾਲ ਲਈ ਵਰਤੇ ਜਾਣ ਵਾਲੇ ਸੰਦਾਂ ਨੂੰ ਮੁਹੱਈਆ ਕਰਵਾਉਣ ਵਿਚ ਸਹਿਯੌਗ ਦੇਣ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਕੁਲੈਕਟਰ ਮੈਡਮ ਸ਼ਾਕਸੀ ਸਾਹਨੀ ਨੇ ਦੱਸਿਆ ਕਿ ਪਿੰਡ ਨਾਗ ਨਵੇ ਸੁਮਾਰ ਨੰਬਰ 81 ਪਿੰਡ ਰੱਖ ਦੇਵੀਦਾਸਪੁਰਾ, ਅਤੇ ਸੁਮਾਰ ਨੰਬਰ 82 ਪਿੰਡ ਰੱਖ ਦੇਵੀਦਾਸਪੁਰਾ ਦੇ ਨੰਬਰਦਾਰਾਂ ਵਲੋ ਆਪਣੀ ਡਿਊਟੀ ਸਹੀ ਤਰੀਕੇ ਨਾਲ ਨਹੀ ਨਿਭਾਈ ਗਈ,ਜਿਸ ਕਰਕੇ ਇਸ ਪਿੰਡ ਵਿਚ ਪਰਾਲੀ ਨੂੰ ਅੱਗ ਲਾਉਣ ਦੇ ਕੁਲ 2 ਨਵੇ ਕੇਸ ਸਾਹਮਣੇ ਆਏ ਸਨ। ਉਨਾਂ ਦੱਸਿਆ ਕਿ ਇੰਨਾਂ ਦੋਵਾਂ ਨੰਬਰਦਾਰਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਅਤੇ ਇੰਨ੍ਹਾਂ ਨੰਬਰਦਾਰਾਂ ਵਲੋ ਕੋਈ ਜਵਾਬ ਨਹੀ ਦਿੱਤਾ ਗਿਆ, ਜਿਸ ਤਹਿਤ ਜਿਲ੍ਹਾ ਕੁਲੈਕਟਰ ਨੂੰ ਭੋ ਮਾਲੀਆ ਨਿਯਮਾਂ ਦੇ ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋ ਕਰਦੇ ਹੋਏ ਪਿੰਡ ਨਾਗ ਨਵੇਂ ਅਤੇ ਪਿੰਡ ਰੱਖ ਦੇਵੀਦਾਸਪੁਰਾ ਦੇ ਕ੍ਰਮਵਾਰ ਸੁਮਾਰ ਨੰਬਰ 81 ਅਤੇ ਸੁਮਾਰ ਨੰਬਰ 82 ਤਹਿਸੀਲ ਅੰਮ੍ਰਿਤਸਰ-1 ਜ਼ਿਲ੍ਹਾ ਅੰਮ੍ਰਿਤਸਰ ਨੂੰ ਆਪਣੀ ਡਿਊਟੀ ਅਤੇ ਫਰਜ਼ ਨਿਭਾਉਣ ਤੋ ਅਸਮਰੱਥ ਪਾਏ ਜਾਣ ਕਰਕੇ ਦੋਵਾਂ ਨੰਬਰਦਾਰਾਂ ਨੂੰ ਨੰਬਰਦਾਰੀ ਤੋ ਤੁਰੰਤ ਪ੍ਰਭਾਵ ਨਾਲ ਮੁਅੱਤਲ ਕੀਤਾ ਜਾਂਦਾ ਹੈ ।

Related Post