ਕਰੀਬ 75 ਲੱਖ ਰੁਪਏ ਦੀ ਲਾਗਤ ਨਾਲ ਮਾਤਾ ਮੋਦੀ ਮੰਦਿਰ ਦੇ ਸਾਹਮਣੇ ਬਣੇ ਪਾਰਕ ਦਾ ਹੋਵੇਗਾ ਕਾਇਆ ਕਲਪ
- by Jasbeer Singh
- December 27, 2024
ਕਰੀਬ 75 ਲੱਖ ਰੁਪਏ ਦੀ ਲਾਗਤ ਨਾਲ ਮਾਤਾ ਮੋਦੀ ਮੰਦਿਰ ਦੇ ਸਾਹਮਣੇ ਬਣੇ ਪਾਰਕ ਦਾ ਹੋਵੇਗਾ ਕਾਇਆ ਕਲਪ ਨਵੀਂ ਅਨਾਜ ਮੰਡੀ ਵਿਖੇ ਡਿਸਪੋਜਲ ਸਾਈਟ ਦੀ ਚਾਰਦੀਵਾਰੀ ਕਰਨ ਦੇ ਕੰਮ ਦੀ ਕੀਤੀ ਸ਼ੁਰੂਆਤ ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਸੁਨਾਮ ਸ਼ਹਿਰ ਵਿੱਚ ਲਗਭਗ 93 ਲੱਖ ਦੀ ਲਾਗਤ ਵਾਲੇ ਦੋ ਹੋਰ ਵਿਕਾਸ ਕਾਰਜਾਂ ਦੀ ਸ਼ੁਰੂਆਤ ਸੁਨਾਮ ਊਧਮ ਸਿੰਘ ਵਾਲਾ, 27 ਦਸੰਬਰ : ਪੰਜਾਬ ਦੇ ਨਵੀ ਤੇ ਨਵਿਆਉਣਯੋਗ ਊਰਜਾ ਸਰੋਤ, ਛਪਾਈ ਤੇ ਲਿਖਣ ਸਮੱਗਰੀ, ਪ੍ਰਸ਼ਾਸਕੀ ਸੁਧਾਰ ਤੇ ਸ਼ਿਕਾਇਤ ਨਿਵਾਰਣ ਅਤੇ ਰੋਜ਼ਗਾਰ ਉਤਪਤੀ ਤੇ ਸਿਖਲਾਈ ਮੰਤਰੀ ਸ਼੍ਰੀ ਅਮਨ ਅਰੋੜਾ ਨੇ ਸੁਨਾਮ ਊਧਮ ਸਿੰਘ ਵਾਲਾ ਸ਼ਹਿਰ ਵਿਖੇ ਦੋ ਹੋਰ ਅਹਿਮ ਪ੍ਰੋਜੈਕਟਾਂ ਦੀ ਰਸਮੀ ਸ਼ੁਰੂਆਤ ਕੀਤੀ ਤਾਂ ਜੋ ਸ਼ਹਿਰ ਵਾਸੀਆਂ ਦੀਆਂ ਸੁਵਿਧਾਵਾਂ ਵਿੱਚ ਵਾਧਾ ਕੀਤਾ ਜਾ ਸਕੇ । ਕੈਬਨਿਟ ਮੰਤਰੀ ਸ਼੍ਰੀ ਅਮਨ ਅਰੋੜਾ ਨੇ ਸ਼ਹਿਰ ਦੇ ਵਿਚਕਾਰ ਸਥਿਤ ਪ੍ਰਾਚੀਨ ਮਾਤਾ ਮੋਦੀ ਮੰਦਿਰ ਦੇ ਸਾਹਮਣੇ ਲਗਭਗ 75 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਖੂਬਸੂਰਤ ਗਾਰਡਨ ਦਾ ਨੀਹ ਪੱਥਰ ਰੱਖਿਆ । ਉਹਨਾਂ ਦੱਸਿਆ ਕਿ ਇਹ ਇਲਾਕਾ ਪਿਛਲੇ ਕਈ ਦਹਾਕਿਆਂ ਤੋਂ ਵਿਕਾਸ ਪੱਖੋਂ ਅਣਗੋਲਿਆ ਪਿਆ ਸੀ ਅਤੇ ਇਸ ਤੋਂ ਪਹਿਲਾਂ ਕਿਸੇ ਵੀ ਸਰਕਾਰ ਨੇ ਇਸ ਦੀ ਨੁਹਾਰ ਬਦਲਣ ਵੱਲ ਧਿਆਨ ਨਹੀਂ ਦਿੱਤਾ । ਉਹਨਾਂ ਦੱਸਿਆ ਕਿ ਪਾਰਕ ਵਾਲੀ ਇਹ ਥਾਂ ਕਾਫੀ ਨੀਵੀਂ ਹੋਣ ਕਾਰਨ ਅਕਸਰ ਬਰਸਾਤੀ ਪਾਣੀ ਕਈ ਕਈ ਦਿਨ ਇੱਥੇ ਖੜਿਆ ਰਹਿੰਦਾ ਹੈ ਅਤੇ ਹੁਣ ਇਸ ਦਾ ਸਥਾਈ ਹੱਲ ਕਰਨ ਦਾ ਕੰਮ ਆਰੰਭਿਆ ਗਿਆ ਹੈ ਅਤੇ ਪਾਰਕ ਦਾ ਕਾਇਆ ਕਲਪ ਕਰਕੇ ਵਿਕਸਿਤ ਕੀਤੇ ਜਾ ਰਹੇ ਇਸ ਗਾਰਡਨ ਦੇ ਮੁਕੰਮਲ ਹੋਣ ਨਾਲ ਸ਼ਹਿਰ ਵਾਸੀਆਂ ਨੂੰ ਜਿੱਥੇ ਸੈਰ ਕਰਨ ਲਈ ਇੱਕ ਬਿਹਤਰੀਨ ਕਿਸਮ ਦਾ ਸਥਾਨ ਉਪਲਬਧ ਹੋ ਜਾਵੇਗਾ ਉਥੇ ਹੀ ਬਰਸਾਤੀ ਪਾਣੀ ਦੇ ਨਿਕਾਸ ਸਬੰਧੀ ਕਿਸੇ ਵੀ ਕਿਸਮ ਦੀ ਸਮੱਸਿਆ ਨਹੀਂ ਰਹੇਗੀ । ਸ਼੍ਰੀ ਅਰੋੜਾ ਨੇ ਦੱਸਿਆ ਕਿ ਇਸ ਪਾਰਕ ਦੇ ਕਾਇਆ ਕਲਪ ਨਾਲ ਜਿੱਥੇ ਨੌਜਵਾਨ ਵਰਗ ਅਤੇ ਬਜ਼ੁਰਗਾਂ ਦੀ ਸੈਰ ਸਬੰਧੀ ਲੋੜ ਨੂੰ ਪੂਰਾ ਕਰਨ ਵਾਸਤੇ ਪ੍ਰਮੁੱਖਤਾ ਦਿੱਤੀ ਜਾ ਰਹੀ ਹੈ ਉੱਥੇ ਹੀ ਬੱਚਿਆਂ ਦੇ ਮਨੋਰੰਜਨ ਅਤੇ ਖੇਡ ਕੁੱਦ ਸਬੰਧੀ ਹੋਰ ਸੁਵਿਧਾਵਾਂ ਨੂੰ ਯਕੀਨੀ ਬਣਾਉਣ ਦੇ ਆਦੇਸ਼ ਦਿੱਤੇ ਗਏ ਹਨ। ਉਹਨਾਂ ਇਹ ਵੀ ਦੱਸਿਆ ਕਿ ਇਸ ਵਿੱਚ ਓਪਨ ਜਿਮ ਵੀ ਤਿਆਰ ਕਰਵਾਈ ਜਾਵੇਗੀ ਤਾਂ ਜੋ ਸਾਡੀ ਨੌਜਵਾਨ ਪੀੜੀ ਸਿਹਤ ਸੰਭਾਲ ਲਈ ਨਿਯਮਤ ਯਤਨਸ਼ੀਲ ਹੋ ਸਕੇ । ਕੈਬਨਿਟ ਮੰਤਰੀ ਸ਼੍ਰੀ ਅਮਨ ਅਰੋੜਾ ਨੇ ਦੱਸਿਆ ਕਿ ਇਹ ਪਾਰਕ ਅਗਲੇ ਚਾਰ ਮਹੀਨਿਆਂ ਦੇ ਅੰਦਰ ਅੰਦਰ ਬਣ ਕੇ ਤਿਆਰ ਹੋ ਜਾਵੇਗਾ । ਇਸ ਉਪਰੰਤ ਕੈਬਨਿਟ ਮੰਤਰੀ ਸ਼੍ਰੀ ਅਮਨ ਅਰੋੜਾ ਨੇ ਨਵੀਂ ਅਨਾਜ ਮੰਡੀ ਦੀ ਡਿਸਪੋਜਲ ਸਾਈਟ ਦੇ ਆਲੇ ਦੁਆਲੇ ਚਾਰਦੀਵਾਰੀ ਕਰਨ ਦੇ ਪ੍ਰੋਜੈਕਟ ਦੀ ਰਸਮੀ ਸ਼ੁਰੂਆਤ ਵੀ ਕੀਤੀ। ਉਹਨਾਂ ਕਿਹਾ ਕਿ ਇਸ ਪ੍ਰੋਜੈਕਟ ਉੱਤੇ ਲਗਭਗ 18 ਲੱਖ ਰੁਪਏ ਦੀ ਲਾਗਤ ਆਵੇਗੀ । ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਨਿਸ਼ਾਨ ਸਿੰਘ ਟੋਨੀ, ਮਾਰਕੀਟ ਕਮੇਟੀ ਦੇ ਚੇਅਰਮੈਨ ਮੁਕੇਸ਼ ਜੁਨੇਜਾ, ਸੀਨੀਅਰ ਆਗੂ ਜਤਿੰਦਰ ਜੈਨ, ਆਸ਼ਾ ਬਜਾਜ, ਵਿੱਕੀ ਐਮ. ਸੀ, ਸੰਤੋਸ਼ ਰਾਣੀ, ਸਾਹਿਬ ਸਿੰਘ ਬਲਾਕ ਪ੍ਰਧਾਨ, ਰਵੀ ਕਮਲ ਗੋਇਲ, ਮਨਪ੍ਰੀਤ ਬਾਂਸਲ, ਮਨੀ ਸਰਾਓ, ਹਰਵਿੰਦਰ ਸਿੰਘ ਨਾਮਧਾਰੀ, ਨਰਿੰਦਰ ਠੇਕੇਦਾਰ, ਸੋਨੂੰ ਵਰਮਾ, ਮੁਨੀਸ ਸੋਨੀ ਸਾਬਕਾ ਚੇਅਰਮੈਨ, ਰਾਜਨ ਹੋਡਲਾ ਪ੍ਰਧਾਨ ਆੜਤੀ ਐਸੋਸੀਏਸ਼ਨ, ਮਦਨ ਗੋਪਾਲ ਪੋਪਲੀ, ਰਜਿੰਦਰ ਬਬਲੀ, ਮਾਸਟਰ ਰਚਨਾ ਰਾਮ, ਭਗੀਰਤ ਰਾਏ, ਪ੍ਰਿਤਪਾਲ ਸਿੰਘ ਹਾਂਡਾ, ਵਿੱਕੀ ਗਰਗ, ਨਰਿੰਦਰਪਾਲ ਸਕੱਤਰ ਮਾਰਕਿਟ ਕਮੇਟੀ, ਤਰੁਣ ਐਸ. ਡੀ. ਓ. ਮੰਡੀ ਬੋਰਡ ਆਦਿ ਵੀ ਹਾਜ਼ਰ ਸਨ ।
Related Post
Popular News
Hot Categories
Subscribe To Our Newsletter
No spam, notifications only about new products, updates.