post

Jasbeer Singh

(Chief Editor)

Punjab

ਵਿਧਾਇਕ ਗਿਆਸਪੁਰਾ ਨੇ ਲਿਖਿਆ ਯੂ. ਪੀ `ਚ ਮੁਕਾਬਲਾ ਬਣਾ ਕੇ ਮਾਰੇ ਨੌਜਵਾਨਾਂ ਦੀ ਉੱਚ ਪੱਧਰੀ ਜਾਂਚ ਸੰਬੰਧੀ ਸਪੀਕਰ ਸੰਧਵਾ

post-img

ਵਿਧਾਇਕ ਗਿਆਸਪੁਰਾ ਨੇ ਲਿਖਿਆ ਯੂ. ਪੀ `ਚ ਮੁਕਾਬਲਾ ਬਣਾ ਕੇ ਮਾਰੇ ਨੌਜਵਾਨਾਂ ਦੀ ਉੱਚ ਪੱਧਰੀ ਜਾਂਚ ਸੰਬੰਧੀ ਸਪੀਕਰ ਸੰਧਵਾਂ ਨੂੰ ਲਿਖਿਆ ਪੱਤਰ ਚੰਡੀਗੜ੍ਹ : ਕੁੱਝ ਦਿਨ ਪਹਿਲਾਂ ਉਤਰ ਪ੍ਰਦੇਸ਼ ਦੇ ਪੀਲੀਭੀਤ ਵਿਖੇ ਯੂ. ਪੀ. ਤੇ ਪੰਜਾਬ ਪੁਲਸ ਵਲੋਂ ਇਕ ਸਾਂਝੇ ਅਪ੍ਰੇਸ਼ਨ ਦੌਰਾਨ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਨਾਲ ਸੰਬੰਧਤ ਤਿੰਨ ਨੌਜਵਾਨਾਂ ਗੁਰਵਿੰਦਰ ਸਿੰਘ (25), ਰਵਿੰਦਰ ਸਿੰਘ (23) ਤੇ ਜਸਪ੍ਰੀਤ ਸਿੰਘ (18) ਨੂੰ ਪੁਲਸ ਮੁਕਾਬਲਾ ਬਣਾ ਕੇ ਮਾਰ ਦਿੱਤਾ ਗਿਆ ਸੀ ਸੰਬੰਧੀ ਵਿਧਾਨ ਸਭਾ ਹਲਕਾ ਪਾਇਲ ਦੇ ਵਿਧਾਇਕ ਇੰਜ. ਮਨਵਿੰਦਰ ਸਿੰਘ ਗਿਆਸਪੁਰਾ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਯੂ. ਪੀ. ਸਰਕਾਰ ਨਾਲ ਤਾਲਮੇਲ ਕਰਕੇ ਉੱਚ ਪੱਧਰੀ ਜਾਂਚ ਰਾਹੀਂ ਸਚਾਈ ਸਾਹਮਣੇ ਲਿਆਂਦੀ ਜਾਵੇ, ਜੇਕਰ ਕੋਈ ਦੋਸ਼ੀ ਸਾਬਿਤ ਹੁੰਦਾ ਹੈ ਤਾਂ ਬਣਦੀ ਕਰਵਾਈ ਕਰਨੀ ਚਾਹੀਦੀ ਹੈ ।

Related Post