
ਬੱਚਾ ਚੋਰ ਸਮਝ ਪਿੱਛੇ ਪਈ ਭੀੜ ਤੋਂ ਬਚਣ ਲਈ ਓਵਰਬ੍ਰਿਜ ਤੇ ਚੜ੍ਹੇ ਵਿਅਕਤੀ ਨੇ ਛਾਲ ਮਾਰ ਕੇ ਬੁਲਾਈ ਮੌਤ
- by Jasbeer Singh
- September 12, 2024

ਬੱਚਾ ਚੋਰ ਸਮਝ ਪਿੱਛੇ ਪਈ ਭੀੜ ਤੋਂ ਬਚਣ ਲਈ ਓਵਰਬ੍ਰਿਜ ਤੇ ਚੜ੍ਹੇ ਵਿਅਕਤੀ ਨੇ ਛਾਲ ਮਾਰ ਕੇ ਬੁਲਾਈ ਮੌਤ ਜੌਨਪੁਰ : ਭਾਰਤ ਦੇਸ਼ ਦੇ ਸੂਬੇ ਉੱਤਰ ਪ੍ਰਦੇਸ਼ ਦੇ ਜੌਨਪੁਰ `ਚ ਇਕ ਵਿਅਕਤੀ ਜਿਸਨੇ ਭੀੜ ਤੋਂ ਬਚਣ ਲਈ ਬ੍ਰਿਜ `ਤੇ ਚੜ੍ਹਨ ਨੂੰ ਪਹਿਲ ਦਿੱਤੀ ਨੇ ਫੁੱਟ ਓਵਰਬ੍ਰਿਜ ਤੋਂ ਛਾਲ ਮਾਰ ਦਿੱਤੀ, ਜਿਸ ਕਾਰਨ ਛਾਲ ਮਾਰਨ ਵਾਲੇ ਦੀ ਮੌਤ ਹੋ ਗਈ ਹੈ। ਦੱਸਣਯੋਗ ਹੈ ਕਿ ਜੋਨਪੁਰ ਼ਿਜਲ੍ਹੇ ਦੇ ਲਾਈਨਬਾਜ਼ਾਰ ਥਾਣਾ ਖੇਤਰ ਦੇ ਨੇਵਾਦਾ ਪਿੰਡ ਦੇ ਨੇੜੇ ਨੌਜਵਾਨ ਨੂੰ ਸ਼ੱਕੀ ਰੂਪ ਵਿਚ ਘੁੰਮਦੇ ਵਿਖਾਈ ਦੇਣ ਤੇ ਪਿੰਡ ਵਾਸੀਆਂ ਨੇ ਉਸ ਨੂੰ ਬੱਚਾ ਚੋਰ ਸਮਝ ਕੇ ਖ਼ੂਬ ਦੌੜਾਇਆ ਤੇ ਭੀੜ ਦੀ ਮਾਰ ਦੇ ਡਰ ਤੋਂ ਉਹ ਹਾਈਵੇਅ `ਤੇ ਬਏ ਫੁੱਟ ਓਵਰਬ੍ਰਿਜ `ਤੇ ਚੜ੍ਹ ਗਿਆ। ਨੌਜਵਾਨ ਨੇ ਫੁੱਟ ਓਵਰਬ੍ਰਿਜ ਤੋਂ ਛਾਲ ਮਾਰ ਦਿੱਤੀ, ਜਿਸ ਨਾਲ ਉਸ ਦੀ ਮੌਤ ਹੋ ਗਈ । ਪੁਲਸ ਅਨੁਸਾਰ ਬੱਚਾ ਚੋਰ ਸਮਝ ਕੇ ਇਕ ਨੌਜਵਾਨ ਨੂੰ ਪਿੰਡ ਵਾਸੀਆਂ ਨੇ ਦੌੜਾਇਆ ਤਾਂ ਉਹ ਵਾਰਾਣਸੀ-ਲਖਨਊ ਰਾਜਮਾਰਗ ’ਤੇ ਨੇਵਾਦਾ ਪਿੰਡ ਕੋਲ ਬਣੇ ਫੁੱਟ ਓਵਰਬ੍ਰਿਜ ’ਤੇ ਚੜ੍ਹ ਗਿਆ। ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੌਕੇ ’ਤੇ ਪਹੁੰਚੀ ਪੁਲਸ ਅਤੇ ਫਾਇਰ ਬ੍ਰਿਗੇਡ ਵਿਭਾਗ ਦੀ ਟੀਮ ਨੇ ਉਸ ਨੂੰ ਉਤਾਰਣ ਦੀ ਕੋਸ਼ਿਸ਼ ਕੀਤੀ। ਲੱਗਭਗ 9 ਘੰਟਿਆਂ ਦੀ ਕੋਸ਼ਿਸ਼ ਦੇ ਬਾਵਜੂਦ ਉਸ ਨੇ ਹੇਠਾਂ ਆਉਣ ਦੀ ਬਜਾਏ ਓਵਰਬ੍ਰਿਜ ਤੋਂ ਛਾਲ ਮਾਰ ਦਿੱਤੀ। ਪੁਲਸ ਉਸ ਨੂੰ ਹਸਪਤਾਲ ਲੈ ਗਈ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸਿਟੀ ਖੇਤਰ ਦੇ ਪੁਲਸ ਅਧਿਕਾਰੀ (ਸੀ. ਓ.) ਦੇਵੇਸ਼ ਸਿੰਘ ਨੇ ਦੱਸਿਆ ਕਿ ਜੇਬ ’ਚੋਂ ਮਿਲੇ ਆਧਾਰ ਕਾਰਡ ਤੋਂ ਮ੍ਰਿਤਕ ਦੀ ਪਛਾਣ ਬਿਹਾਰ ਦੇ ਸਮਸਤੀਪੁਰ ਜ਼ਿਲੇ ਦੇ ਅਵਿਨਾਸ਼ ਕੁਮਾਰ ਦੇ ਰੂਪ ’ਚ ਹੋਈ ਹੈ।