post

Jasbeer Singh

(Chief Editor)

ਮਹਾਨਗਰ ਲੁਧਿਆਣਾ ਵਿਚ ਹੋ ਚੁੱਕੀ ਹੈ ਹੁਣ ਤੱਕ ਸਵਾਈਨ ਫਲੂ ਨਾਲ 6 ਸ਼ੱਕੀ ਮਰੀਜ਼ਾਂ ਦੀ ਮੌਤ

post-img

ਮਹਾਨਗਰ ਲੁਧਿਆਣਾ ਵਿਚ ਹੋ ਚੁੱਕੀ ਹੈ ਹੁਣ ਤੱਕ ਸਵਾਈਨ ਫਲੂ ਨਾਲ 6 ਸ਼ੱਕੀ ਮਰੀਜ਼ਾਂ ਦੀ ਮੌਤ ਲੁਘਿਆਣਾ : ਪੰਜਾਬ ਦੇ ਪ੍ਰਸਿੱਧ ਮਹਾਨਗਰ ਵਜੋਂ ਜਾਣੇ ਜਾਂਦੇ ਸ਼ਹਿਰ ਲੁਧਿਆਣਾ ’ਚ ਸਵਾਈਨ ਫਲੂ ਨਾਲ ਹੁਣ ਤੱਕ 6 ਸ਼ੱਕੀ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ, ਜਦੋਂਕਿ ਵੱਖ-ਵੱਖ ਇਲਾਕਿਆਂ ਤੋਂ 19 ਮਰੀਜ਼ ਸਾਹਮਣੇ ਆਏ ਹਨ। ਇਨ੍ਹਾਂ ’ਚੋਂ 16 ਮਰੀਜ਼ ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ ’ਚ, ਜਦੋਂਕਿ 3 ਪੀ. ਜੀ. ਆਈ. ਹਸਪਾਤਲ ਚੰਡੀਗੜ੍ਹ ’ਚ ਇਲਾਜ ਲਈ ਦਾਖਲ ਹੋਏ ਹਨ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਪ੍ਰਦੀਪ ਕੁਮਾਰ ਨੇ ਦੱਸਿਆ ਕਿ ਦਯਾਨੰਦ ਹਸਪਤਾਲ ’ਚ ਦਾਖਲ 13 ਮਰੀਜ਼ਾਂ ’ਚੋਂ 7 ਮਰੀਜ਼ ਠੀਕ ਹੋਣ ਉਪਰੰਤ ਡਿਸਚਾਰਜ ਹੋ ਚੁੱਕੇ ਹਨ, ਜਦੋਂਕਿ 6 ਮਰੀਜ਼ ਅਜੇ ਜ਼ੇਰੇ ਇਲਾਜ ਹਨ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਮਰੀਜ਼ਾਂ ਦੀ ਮੌਤ ਹੋਈ ਹੈ, ਉਨ੍ਹਾਂ ’ਚੋਂ 2 ਮਰੀਜ਼ ਜਨਵਰੀ ਅਤੇ ਫਰਵਰੀ ਮਹੀਨੇ ’ਚ ਸਾਹਮਣੇ ਆਏ। ਇਨ੍ਹਾਂ ’ਚੋਂ 1 ਮਰੀਜ਼ ਦੀ ਉਮਰ 100 ਸਾਲ ਤੋਂ ਵੱਧ ਸੀ। ਸਾਰੇ ਸ਼ੱਕੀ ਮਰੀਜ਼ਾਂ ਦੀ ਮੌਤ ਦਾ ਰੀਵਿਊ ਹੋਣਾ ਅਜੇ ਬਾਕੀ ਹੈ, ਜਿਸ ਉਪਰੰਤ ਹੀ ਕੁਝ ਕਿਹਾ ਜਾ ਸਕਦਾ ਹੈ।

Related Post

Instagram