ਸ਼ੇਰੋਂ ਵਾਲਾ ਸਿੱਧ ਸ੍ਰੀ ਹਨੂੰਮਾਨ ਮੰਦਰ ਵਿਖੇ ਹੋਏ ਸ੍ਰੀ ਹਨੂੰੂਮਾਨ ਜਨਮ ਮਹਾਉਤਸਵ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੀਆਂ ਸ਼
- by Jasbeer Singh
- May 7, 2024
ਪਟਿਆਲਾ, 7 ਮਈ (ਜਸਬੀਰ)-ਸ੍ਰੀ ਹਨੂੰਮਾਨ ਜਨਮ ਮਹਾਉਤਸਵ ਦੇ ਮੌਕੇ ਸ਼ੋਰੋਂ ਵਾਲਾ ਸਿੱਧ ਸ੍ਰੀ ਹਨੂੰਮਾਨ ਮੰਦਰ ਤਿ੍ਰਪੜੀ ਟਾਊਨ ਵਿਚ ਹੋਏ ਵਿਸ਼ਾਲ ਜਗਰਾਤੇ ਦੌਰਾਨ ਅਹਿਮ ਭੂਮਿਕਾ ਨਿਭਾਉਣ ਵਾਲੀਆਂ ਸ਼ਖਸੀਅਤਾਂ ਨੂੰ ਪੰਡਤ ਗੋਵਰਧਨ ਸ਼ਰਮਾ ਅਤੇ ਪੰਡਤ ਵਿਨੇ ਸ਼ਰਮਾ ਦੀ ਅਗਵਾਈ ਹੇਠ ਸਨਮਾਨਤ ਕੀਤਾ ਗਿਆ, ਜਿਸ ’ਚ ਵਿਸ਼ੇਸ਼ ਤੌਰ ’ਤੇ ਸ਼੍ਰੀ ਸੰਜੀਵ ਗੁਰੂ ਜੀ ਮਹਾਰਾਜ ਪਹੁੰਚੇ ਅਤੇ ਉਨ੍ਹਾਂ ਨੇ ਪ੍ਰਮੁੱਖ ਸ਼ਖਸੀਅਤਾਂ ਨੂੰ ਸਨਮਾਨਤ ਕੀਤਾ। ਇਸ ਮੌਕੇ ਸੰਜੀਵ ਗੁਰੂ ਜੀ ਨੇ ਕਿਹਾ ਕਿ ਸ੍ਰੀ ਗੋਵਰਧਨ ਸ਼ਾਸਤਰੀ ਅਤੇ ਪੰਡਤ ਵਿਨੇ ਸ਼ਰਮਾ ਵਲੋਂ ਨੌਜਵਾਨਾਂ ਨੂੰ ਧਰਮ ਨਾਲ ਜੋੜਨ ਦਾ ਕੰਮ ਕੀਤਾ ਜਾ ਰਿਹਾ ਹੈ ਕਿਉਕਿ ਅਜਿਹੇ ਸਮਾਗਮਾਂ ਦੇ ਆਯੋਜਨਾਂ ਨਾਲ ਜਿਥੇ ਨੌਜਵਾਨ ਸਿੱਧੇ ਰਸਤੇ ਪੈਂਦੇ ਹਨ, ਉਥੇ ਉਨ੍ਹਾਂ ਨੂੰ ਆਪਣੇ ਧਰਮ ਅਤੇ ਵਿਰਾਸਤ ਬਾਰੇ ਗਿਆਨ ਵੀ ਪ੍ਰਾਪਤ ਹੁੰਦਾ ਹੈ। ਪੰਡਤ ਵਿਨੇ ਸ਼ਰਮਾ ਅਤੇ ਗੋਵਰਧਨ ਸ਼ਾਸਤਰੀ ਜੀ ਵਲੋਂ ਬੜੇ ਵੱਡੇ ਪੱਧਰ ’ਤੇ ਇਹ ਕੋਸ਼ਿਸ਼ ਵੀ ਕੀਤੀ ਗਈ ਹੈ। ਜਿਹੜੀਆਂ ਸ਼ਖਸੀਅਤਾਂ ਨੂੰ ਸਨਮਾਨਤ ਕੀਤਾ ਗਿਆ ਵਿਚ ਸ਼੍ਰੀ ਭਾਰਤੀ ਸੇਵਾ ਸਮਿਤੀ, ਸ਼੍ਰੀ ਸ਼ਿਵ ਸ਼ਕਤੀ ਸੇਵਾ ਲੰਗਰ ਚੈਰੀਟੇਬਲ ਟਰੱਸਟ, ਹਰ ਹਰ ਮਹਾਦੇਵ ਸੇਵਾ ਦਲ, ਝੀਰੀ ਵਾਲਾ ਮੰਦਰ ਕਮੇਟੀ, ਆਕਾਸ਼ ਸ਼ਰਮਾ ਬਾਕਸਰ, ਰਾਜੇਸ਼ ਪੰਜੌਲਾ, ਬਲਜਿੰਦਰ ਪੰਜੌਲਾ, ਜਤਿਨ ਬਾਂਸਲ, ਜਸਪਾਲ ਆਨੰਦ, ਕੇਵਲ ਸਿੰਘ, ਜਸਪਾਲ ਸਿੰਘ, ਨਰਿੰਦਰ ਸ਼ਰਮਾ, ਅਮਿਤ ਬਾਂਸਲ, ਅਨਿਲ ਬਾਂਸਲ, ਮੁਨੀਸ਼ ਸਿੰਗਲਾ, ਚਿੰਟੂ ਨਾਸਰਾ, ਬਬਲੂ ਨੰਦਾ, ਵਿਕਾਸ ਸਿੰਗਲਾ, ਪ੍ਰਵੇਸ਼ ਜੋਸ਼ੀ, ਸੁਖਵਿੰਦਰ ਸੁੱਖੀ, ਸੁਮਿਤ ਸਚਦੇਵਾ, ਗੌਰਵ ਮੱਕੜ, ਸੰਦੀਪ ਧੀਮਾਨ, ਮਨੋਜ ਰਾਜਨ, ਲਲਿਤ ਕਸ਼ਯਪ, ਪੂਰਨ ਢੀਂਗਰਾ, ਨਰਿੰਦਰ ਸ਼ਰਮਾ, ਨਰੇਸ਼ ਸ਼ਰਮਾ, ਮੁਕਲ ਭਗਤ, ਧਰਮਵੀਰ ਸ਼ਰਮਾ, ਪਵਨ ਸਚਦੇਵਾ, ਰਾਜ ਕੁਮਾਰ ਆਹੂਜਾ, ਦਿਨੇਸ਼ ਕਟਾਰੀਆ, ਭੀਸ਼ਮ ਗਰਗ, ਹਰਿੰਦਰ ਸ਼ਰਮਾ, ਰਮਨ ਸ਼ਰਮਾ, ਨਰਾਇਣ ਕਿਸ਼ੇਰ, ਚੰਦਨ ਆਹੂਜਾ, ਨਵੀਨ ਮਿੱਤਲ, ਮਾਨਿਕ ਰਾਜ ਸਿੰਗਲਾ, ਰਾਕੇਸ਼ ਕੁਮਾਰ ਸਿੰਧਵਾਨੀ, ਰਾਕੇਸ਼ ਨਾਸਰਾ, ਰਾਕੇਸ਼ ਸਿੰਗਲਾ, ਕਮਲ ਕੈਲੀ, ਰਾਜੇਸ਼ ਗੁਪਤਾ, ਰਾਜੀਵ ਸ਼ਰਮਾ, ਵਿਵੇਕ ਮਿੱਤਲ, ਅਕਸ਼ੈ ਚੌਧਰੀ, ਰਾਮਾ ਮੱਕੜ, ਸੁਖਵਿੰਦਰ ਸਿੰਘ, ਅਸੀਮ ਸਕਸੈਨਾ, ਗੁਰਪ੍ਰੀਤ ਸਿੰਘ, ਟੀਟੂ ਸਿੰਧੀ ਆਦਿ ਵਿਸ਼ੇਸ਼ ਤੌਰ ’ਤੇ ਮੌਜੂਦ ਸਨ।
