post

Jasbeer Singh

(Chief Editor)

Patiala News

ਨੈਸ਼ਨਲ ਥੀਏਟਰ ਫੈਸਟੀਵਲ ਦੇ ਦੂਜੇ ਦਿਨ ਨਾਟਕ ‘ਬੁੱਢਾ ਮਰ ਗਿਆ’ ਦਾ ਆਯੋਜਨ

post-img

ਨੈਸ਼ਨਲ ਥੀਏਟਰ ਫੈਸਟੀਵਲ ਦੇ ਦੂਜੇ ਦਿਨ ਨਾਟਕ ‘ਬੁੱਢਾ ਮਰ ਗਿਆ’ ਦਾ ਆਯੋਜਨ - ਮੁੱਖ ਮਹਿਮਾਨ ਵਜੋਂ ਐਮਪੀ ਡਾ. ਧਰਮਵੀਰ ਗਾਂਧੀ, ਜਿੰਮਖਾਨਾ ਕਲੱਬ ਦੇ ਪ੍ਰਧਾਨ ਦੀਪਕ ਕੰਪਾਨੀ ਤੇ ਹੋਟਲ ਫਲਾਈਓਵਰ ਦੇ ਐਮ. ਡੀ. ਅਕਸ਼ੇ ਗੋਪਾਲ ਨੇ ਕੀਤੀ ਸ਼ਿਰਕਤ - ਨਾਟਕ ‘ਬੁੱਢਾ ਮਰ ਗਿਆ’ ਦੇ ਪੇਸ਼ਕਾਰੀ ਨੇ ਸਰੋਤੇ ਕੀਲੇ ਪਟਿਆਲਾ : ਕਲਾ ਕ੍ਰਿਤੀ ਪਟਿਆਲਾ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਨੌਰਥ ਜੋਨ ਕਲਚਰਲ ਸੈਂਟਰ (ਐੱਨ. ਜੈੱਡ. ਸੀ. ਸੀ.) ਦੇ ਸਹਿਯੋਗ ਨਾਲ ਆਯੋਜਿਤ ਸੱਤ ਰੋਜ਼ਾ ਨੈਸ਼ਨਲ ਥੀਏਟਰ ਫੈਸਟੀਵਲ ਦੇ ਦੂਜੇ ਦਿਨ ਨਾਟਕ ‘ਬੁੱਢਾ ਮਰ ਗਿਆ’ ਸਫਲ ਮੰਚਨ ਕੀਤਾ ਗਿਆ । ਜਿਸ ਦੇ ਨਿਰਦੇਸ਼ਕ ਦਿਨੇਸ਼ ਅਹਲਾਵਤ ਅਤੇ ਲੇਖਕ ਮਨੋਜ ਮਿੱਤਰਾ ਹਨ। ਇਹ ਨਾਟਕ ‘ਮੰਚ ਆਪ ਸਭ ਕਾ’ ਨਵੀਂ ਦਿੱਲੀ ਗਰੁੱਪ ਦੇ ਕਲਾਕਾਰਾਂ ਵੱਲੋਂ ਖੇਡਿਆ ਗਿਆ । ਉਕਤ ਨਾਟਕ ‘ਬੁੱਢਾ ਮਾਰ ਗਿਆ’ ਇੱਕ ਕਾਮੇਡੀ ਪਲੇਅ ਹੈ । ਇਹ ਇੱਕ ਬੁੱਢੇ ਆਦਮੀ ਨੂੰ ਦਰਸਾਉਂਦਾ ਹੈ, ਕਿ ਕਿਵੇਂ ਉਹ ਆਪਣੇ ਬਾਗ ਦੇ ਖੇਤ ਦੀ ਰਾਖੀ ਕਰਦਾ ਹੈ! ਜਿਮੀਂਦਾਰ ਦਾ ਪਿਤਾ ਛਕੋਰੀ ਜੋ ਹੁਣ ਭੂਤ ਬਣ ਗਿਆ ਹੈ ਪਰ ਫਿਰ ਵੀ ਉਸ ਬਾਗ ਦਾ ਲਾਲਚ ਨਹੀਂ ਛੱਡ ਸਕਿਆ । ਇਸ ਲਈ ਪਿਛਲੇ 30 ਸਾਲਾਂ ਤੋਂ ਉਹ ਇੱਕ ਦਰੱਖਤ ਤੋਂ ਦੂਜੇ ਦਰੱਖਤ ਵੱਲ ਜਾ ਰਿਹਾ ਹੈ ਪਰ ਅਫਸੋਸ ਹੁਣ ਉਸ ਬੁੱਢੇ ਬੰਚਾ ਦਾ ਇੱਕ ਪੋਤਾ ਹੈ ਜੋ ਉਸ ਕੋਲ ਰਹਿੰਦਾ ਹੈ। ਪੋਤੇ ਦਾ ਵਿਆਹ ਹੋ ਜਾਂਦਾ ਹੈ ਅਤੇ ਉਹ ਦੋਵੇਂ ਰਣਨੀਤੀਆਂ ਬਣਾਉਂਦੇ ਹਨ ਕਿ ਕਿਵੇਂ ਉਸ ਬੁੱਢੇ ਨੂੰ ਲੰਬੇ ਸਮੇਂ ਤੱਕ ਜ਼ਿੰਦਾ ਰੱਖਿਆ ਜਾਵੇ ਤਾਂ ਕਿ ਬਾਗ ਦਾ ਖੇਤ ਉਨ੍ਹਾਂ ਕੋਲ ਰਹੇ । ਦੂਜੇ ਪਾਸੇ ਜਿਮੀਂਦਾਰ ਅਤੇ ਉਸ ਦੇ ਪਰਿਵਾਰ ਦੀ ਵੀ ਉਸ ਬਾਗ਼ ਫਾਰਮ 'ਤੇ ਅੱਖ ਹੈ ਕਿ ਉਸ ਬਜੁਰਗ ਤੋਂ ਉਹ ਬਾਗ ਕਿਵੇਂ ਪ੍ਰਾਪਤ ਕੀਤਾ ਜਾਵੇ। ਇਹ ਨਾਟਕ ਉਨ੍ਹਾਂ ਦੇ ਆਲੇ-ਦੁਆਲੇ ਘੁੰਮਦਾ ਹੈ । ਇਸ ਦੌਰਾਨ ਮੁੱਖ ਮਹਿਮਾਨ ਵਜੋਂ ਲੋਕ ਸਭਾ ਮੈਂਬਰ ਡਾ. ਧਰਮਵੀਰ ਗਾਂਧੀ, ਜਿੰਮਖਾਨਾ ਕਲੱਬ ਦੇ ਪ੍ਰਧਾਨ ਦੀਪਕ ਕੰਪਾਨੀ ਤੇ ਹੋਟਲ ਫਲਾਈਓਵਰ ਦੇ ਐਮਡੀ ਅਕਸ਼ੇ ਗੋਪਾਲ ਨੇ ਸ਼ਮੂਲੀਅਤ ਕੀਤੀ । ਇਸ ਮੌਕੇ ਸੰਬੋਧਨ ਕਰਦਿਆਂ ਐਮ. ਪੀ. ਡਾ. ਧਰਮਵੀਰ ਗਾਂਧੀ ਨੇ ਕਿਹਾ ਕਿ ਕਲਾ ਕ੍ਰਿਤੀ ਪਟਿਆਲਾ ਵੱਲੋਂ ਨਾਟਕ ਕਰਵਾਉਣ ਦਾ ਕੀਤਾ ਗਿਆ ਉਪਰਾਲਾ, ਇੱਕ ਸ਼ਲਾਘਾਯੋਗ ਕਾਰਜ ਹੈ । ਇਸ ਲਈ ਕਲਾ ਕ੍ਰਿਤੀ ਪਟਿਆਲਾ ਦੇ ਡਾਇਰੈਕਟਰ ਪਰਮਿੰਦਰ ਪਾਲ ਕੌਰ ਵਿਸ਼ੇਸ਼ ਤੌਰ ’ਤੇ ਵਧਾਈ ਦੇ ਪਾਤਰ ਹਨ । ਉਨ੍ਹਾਂ ਆਖਿਆ ਕਿ ਪਰਮਿੰਦਰ ਪਾਲ ਕੌਰ ਇੱਕ ਬਹੁਤ ਹੀ ਸੁਲਝੇ ਅਦਾਕਾਰਾ ਤੇ ਨਿਰਮਾਤਾ ਹਨ । ਅਦਾਕਾਰ ਅਤੇ ਨਿਰਮਾਤਾ ਪਰਮਿੰਦਰ ਪਾਲ ਕੌਰ ਨੇ ਅੱਗੇ ਦੱਸਿਆ ਕਿ ਅੱਜ 9 ਨਵੰਬਰ ਸ਼ਨੀਵਾਰ ਨੂੰ ਰੰਗ ਸੰਸਕਾਰ ਥੀਏਟਰ ਗਰੁੱਪ ਅਲਵਰ ਦੇ ਕਲਾਕਾਰਾਂ ਵੱਲੋਂ ਨਾਟਕ ‘ਏਕ ਰਾਗ ਦੋ ਸਵਰ’ ਦਾ ਮੰਚਨ ਕੀਤਾ ਜਾਵੇਗਾ । ਉਨ੍ਹਾਂ ਕਿਹਾ ਕਿ 13 ਨਵੰਬਰ ਤੱਕ ਵੱਖ-ਵੱਖ ਨਾਟਕ ਆਯੋਜਿਤ ਕੀਤੇ ਜਾਣਗੇ । ਇਸ ਦੌਰਾਨ ਕਲਾਕ੍ਰਿਤੀ ਦੇ ਚੇਅਰਮੈਨ ਮਨਜੀਤ ਸਿੰਘ ਨਾਰੰਗ (ਸਾਬਕਾ ਆਈ. ਏ. ਐਸ.) ਨੇ ਆਖਿਆ ਕਿ ਕਲਾ ਕ੍ਰਿਤੀ ਪਟਿਆਲਾ ਵੱਲੋਂ ਜੋ ਵੱਖ-ਵੱਖ ਰਾਜਾਂ ਦੇ ਕਲਾਕਾਰਾਂ ਨੂੰ ਬੁਲਾਇਆ ਜਾ ਰਿਹਾ ਹੈ ਉਸ ਨਾਲ ਕਲਾਕਾਰਾਂ ਨੂੰ ਹੌਸਲਾ ਮਿਲਦਾ ਹੈ ਤੇ ਉਹ ਹੋਰ ਉਤਸ਼ਾਹ ਨਾਲ ਪੇਸ਼ਕਾਰੀ ਦਿੰਦੇ ਹਨ । ਇਸ ਮੌਕੇ ਕਲਾਕ੍ਰਿਤੀ ਪਟਿਆਲਾ ਦੇ ਪ੍ਰਧਾਨ ਅਵਤਾਰ ਸਿੰਘ ਅਰੋੜਾ, ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਕੌਮੀ ਪ੍ਰਧਾਨ ਜੱਸਾ ਸਿੰਘ ਸੰਧੂ, ਉਪ ਪ੍ਰਧਾਨ ਤੇ ਪ੍ਰਸਿੱਧ ਸਮਾਜ ਸੇਵਿਕਾ ਸਤਿੰਦਰਪਾਲ ਕੌਰ, ਪ੍ਰੋ. ਜੀਵਨ ਬਾਲਾ, ਆਰਗੇਨਾਈਜਿੰਗ ਸੈਕਟਰੀ ਇੰਜੀ. ਐਮ.ਐਮ. ਸਿਆਲ ਤੇ ਮੀਡੀਆ ਐਡਵਾਈਜਰ ਉਜਾਗਰ ਸਿੰਘ ਸਮੇਤ ਹੋਰ ਸਖਸ਼ੀਅਤਾਂ ਹਾਜਰ ਸਨ । ਨਾਟਕ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਪ੍ਰੋ. ਮੰਜੂ ਅਰੋੜਾ ਨੇ ਬਾਖੂਬੀ ਨਿਭਾਈ ।

Related Post