post

Jasbeer Singh

(Chief Editor)

crime

ਪੁਲਿਸ ਨੇ ਹਰਿਆਣਾ ਤੋਂ 24 ਬੋਤਲਾਂ ਸ਼ਰਾਬ ਲੈ ਕੇ ਆ ਰਹੇ 2 ਵਿਅਕਤੀਆਂ ਨੂੰ ਕੀਤਾ ਕਾਬੂ

post-img

ਪੁਲਿਸ ਨੇ ਹਰਿਆਣਾ ਤੋਂ 24 ਬੋਤਲਾਂ ਸ਼ਰਾਬ ਲੈ ਕੇ ਆ ਰਹੇ 2 ਵਿਅਕਤੀਆਂ ਨੂੰ ਕੀਤਾ ਕਾਬੂ ਘਨੌਰ, 9 ਦਸੰਬਰ () ਥਾਣਾ ਘਨੌਰ ਪੁਲਿਸ ਨੇ ਹਰਿਆਣਾ ਤੋਂ ਸ਼ਰਾਬ ਲੈ ਕੇ ਆ ਰਹੇ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਸ ਪਾਰਟੀ ਵੱਲੋਂ ਨਾਕਾਬੰਦੀ ਕੀਤੀ ਹੋਈ ਸੀ ਕਿ ਹਰਿਆਣਾ ਸਾਈਡ ਤੋਂ ਦੋ ਮੋਨੇ ਵਿਅਕਤੀ ਜਿਨ੍ਹਾਂ ਵਿਚ ਇਕ ਦਾ ਨਾਮ ਸੋਨੀ ਖਾਨ ਪੁੱਤਰ ਸਰਦਾਰੀ ਲਾਲ ਵਾਸੀ ਗੁਰੂ ਗੋਬਿੰਦ ਸਿੰਘ ਨਗਰ ਰਾਜਪੁਰਾ ਅਤੇ ਉਸਕਾਰੇ ਸਿੰਘ ਪੁੱਤਰ ਸੁਖਪਾਲ ਸਿੰਘ ਵਾਸੀ ਪਿੰਡ ਢਕਾਣਸੂ ਕਲਾਂ ਥਾਣਾ ਸਦਰ ਅੰਬਾਲਾ ਨੂੰ ਸਮੇਤ ਚੋਰੀ ਸੁਦਾ ਮੋਟਰਸਾਇਕਲ ਨੰਬਰ ਐਚ.ਆਰ 01 ਏ.ਈ.2754 ਸਪਲੈਂਡਰ ਪਲੱਸ ਅਤੇ 24 ਬੋਤਲਾਂ ਸ਼ਰਾਬ ਠੇਕਾ ਦੇਸੀ ਮਾਰਕਾ ਮਾਲਟਾ ਫਾਰ ਸੇਲ ਇੰਨ ਹਰਿਆਣਾ ਔਨਲੀ ਦੇ ਗ੍ਰਿਫਤਾਰ ਕੀਤਾ ਗਿਆ। ਜਿਨ੍ਹਾਂ ਨੂੰ ਅੱਜ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ।

Related Post