post

Jasbeer Singh

(Chief Editor)

ਕੈਨੇਡਾ ਦੀ ਆਬਾਦੀ 4 ਕਰੋੜ 10 ਲੱਖ ਹੋਈ

post-img

ਸਟੈਟਿਕਸ ਕਨੇਡਾ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਅੱਜ ਕੈਨੇਡਾ ਦੀ ਆਬਾਦੀ 41 ਮਿਲੀਅਨ (4ਕਰੋੜ 10 ਲੱਖ )ਨੂੰ ਟੱਪੀ ਗਈ ਹੈ। ਯਾਦ ਰਹੇ 9 ਮਹੀਨੇ ਪਹਿਲਾ ਇਹ ਗਿਣਤੀ 40 ਮਿਲੀਅਨ ਸੀ। ਦੱਸਿਆ ਜਾ ਰਿਹਾ ਕਿ ਕੈਨੇਡਾ ਵੱਲੋਂ ਖੁੱਲੀ ਇਮੀਗ੍ਰੇਸ਼ਨ ਦਾ ਇਸ ਵਾਧੇ ’ਚ ਵੱਡਾ ਯੋਗਦਾਨ ਦੱਸਿਆ ਜਾ ਰਿਹਾ ਹੈ । ਇਸ ਗਿਣਤੀ ਦੇ ਵਧਣ ਦੇ ਨਾਲ ਕੈਨੇਡਾ ਵਿਚ ਕੰਮ ਨਹੀਂ ਮਿਲ ਰਹੇ । ਸਿਹਤ ਤੋਂ ਇਲਾਵਾ ਹੋਰ ਸੇਵਾਵਾਂ ਵਿੱਚ ਵੱਡਾ ਨਿਘਾਰ ਆਇਆ ਹੈ । ਹੁਣ ਇਮੀਗਰੇਸ਼ਨ ਵਿਭਾਗ ਵੱਲੋਂ ਇਸ ’ਤੇ ਤਕੜਾ ਸ਼ਿਕੰਜਾ ਕੱਸਿਆ ਗਿਆ ਤੇ ਹੋਰ ਸਖ਼ਤ ਕੀਤਾ ਜਾ ਰਿਹਾ ਹੈ ਤਾਂ ਕਿ ਇਸ ਵੱਧੀ ਹੋਈ ਆਬਾਦੀ ਨਾਲ ਲੜਖੜਾਏ ਸਿਸਟਮ ਨੂੰ ਰਸਤੇ ’ਤੇ ਲਿਆਂਦਾ ਜਾ ਸਕੇ । ਆਉਣ ਵਾਲੇ ਦਿਨਾਂ ਵਿੱਚ ਅੰਤਰਾਸਟਰੀ ਵਿਦਿਆਰਥੀਆਂ ਤੇ ਟੈਂਪਰੇਰੀ ਵਰਕ ਪਰਮਿਟ ਵਾਲਿਆਂ ’ਤੇ ਹੋਰ ਸਖ਼ਤਾਈ ਕੀਤੀ ਜਾ ਸਕਦੀ ਹੈ ।ਕੈਨੇਡਾ ਦੀ ਆਬਾਦੀ ਵਿੱਚ 1957 ਤੋਂ ਬਾਅਦ ਵਿੱਚ ਸਭ ਤੋਂ ਵੱਡਾ ਵਾਧਾ ਦਰਜ ਕੀਤਾ ਗਿਆ ਹੈ।

Related Post