ਪਟਿਆਲਾ ਤੋਂ ‘ਆਪ’ ਉਮੀਦਵਾਰ ਡਾ. ਬਲਬੀਰ ਸਿੰਘ ਨੇ ਕਿਹਾ ਕਿ ਸੱਤਾ ਪ੍ਰਾਪਤੀ ਲਈ ਭਾਜਪਾ ਫ਼ਿਰਕੂ ਮਾਹੌਲ ਸਿਰਜ ਰਹੀ ਹੈ। ਦੇਸ਼ ਦੀ ਗ਼ਰੀਬੀ ਭਾਜਪਾ ਸਰਕਾਰ ਦੇ ਏਜੰਡੇ ਵਿੱਚ ਨਹੀਂ ਹੈ ਤੇ ਲੋਕਾਂ ਦੀ ਖ਼ਾਤਰ ਮਾਨ ਸਰਕਾਰ ਤਾਨਾਸ਼ਾਹੀ ਭਾਜਪਾ ਸਰਕਾਰ ਖ਼ਿਲਾਫ਼ ਲੜ ਰਹੀ ਹੈ। ਉਹ ਭਾਦਸੋਂ ਵਿੱਚ ਆਪਣਾ ਚੋਣ ਦਫ਼ਤਰ ਸਥਾਪਤ ਕਰਨ ਮੌਕੇ ਵਿਧਾਇਕ ਦੇਵ ਮਾਨ ਦੀ ਅਗਵਾਈ ਹੇਠ ਹੋਈ ਚੋਣ ਸਭਾ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਅਕਾਲੀ ਦਲ ਵੀ ਝੂਠੇ ਲਾਰਿਆਂ ਅਤੇ ਝੂਠੀਆਂ ਗਾਰੰਟੀਆਂ ਦੇ ਕੇ ਲੋਕਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਪਾਰਟੀਆਂ ਦੇਸ਼ ’ਚ ਮਹਿੰਗਾਈ, ਬੇਰੁਜ਼ਗਾਰੀ, ਨਿੱਜੀਕਰਨ, ਘੱਟ-ਗਿਣਤੀਆਂ ਨਾਲ ਹਰ ਪੱਧਰ ’ਤੇ ਵਿਤਕਰਾ ਆਦਿ ਮੁੱਦਿਆਂ ’ਤੇ ਚੁੱਪ ਹਨ। ਇਸ ਮੌਕੇ ਹੀ ਡਾ. ਬਲਬੀਰ ਸਿੰਘ ਨੇ ਇਲਾਕੇ ਦੇ ਹੋਰ ਪਿੰਡਾਂ ’ਚ ਵੀ ਚੋਣ ਸਭਾਵਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ‘ਆਪ’ ਦੀਆਂ ਨੀਤੀਆਂ ਤੋਂ ਖੁਸ਼ ਹੋ ਕੇ ਲੋਕ ‘ਆਪ’ ਨਾਲ ਰਲ ਕੇ ਰਹੇ ਹਨ। ਡਾ. ਬਲਬੀਰ ਨੇ ਹੋਰ ਕਿਹਾ ਕਿ ਸਾਬਕਾ ਸਰਕਾਰਾਂ ਨੇ ਆਪਣੇ ਸ਼ਾਸਨ ’ਚ ਸਰਕਾਰੀ ਜਾਇਦਾਦਾਂ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਵੇਚੀਆਂ ਜਦੋਂਕਿ ‘ਆਪ’ ਪਹਿਲੀ ਅਜਿਹੀ ਸਰਕਾਰ ਹੈ, ਜੋ ਸਰਕਾਰ ਦੀ ਆਮਦਨ ਦੇ ਵਾਧੇ ਲਈ ਪ੍ਰਾਈਵੇਟ ਜਾਇਦਾਦਾਂ ਖ਼ਰੀਦ ਰਹੀ ਹੈ। ਉਨ੍ਹਾਂ ਕਿਹਾ ਕਿ ਜੀਵੀਕੇ ਥਰਮਲ ਪਾਵਰ ਪਲਾਂਟ ਖ਼ਰੀਦਣ ਸਦਕਾ ਪਾਵਰਕੌਮ ਵੱਲੋਂ ਲੋੜੀਂਦੀ ਬਿਜਲੀ ਸਪਲਾਈ ਕੀਤੀ ਜਾ ਰਹੀ ਹੈ। ਕਿਸਾਨਾਂ ਨੂੰ ਦਿਨ ਵੇਲੇ 11 ਘੰਟੇ ਨਿਰਵਿਘਨ ਬਿਜਲੀ ਮਿਲ ਰਹੀ ਹੈ। ਇਸ ਮੌਕੇ ਗੁਰਦੀਪ ਦੀਪਾ, ਤੇਜਿੰਦਰ ਖਹਿਰਾ, ਗੁਰਦੀਪ ਟਿਵਾਣਾ, ਗੁਰਲਾਲ ਮੱਲੀ, ਕਪਿਲ ਮਾਨ, ਡਾ. ਸੁਖਦੇਵ ਸੰਧੂ, ਭੁਪਿੰਦਰ ਕਲੱਰਮਾਜਰੀ, ਮੇਜਰ ਤੁੰਗਾਂ, ਸੁਖਦੀਪ ਖਹਿਰਾ, ਸੂਬੇਦਾਰ ਗੁਰਿੰਦਰ ਕੁਲਾਰਾਂ, ਨਿਰਭੈ ਘੁੰਡਰ, ਰਜਨੀਸ਼ ਸੋਨੂ, ਜਸਵੀਰ ਵਜੀਦਪੁਰ, ਧਰਮਿੰਦਰ ਸੁੱਖੇਵਾਲ, ਇੰਦਰਜੀਤ ਸਰਾਜਪੁਰ, ਗੌਨਾ ਗਰਗ, ਨਵਜੋਤ ਪੂਨੀਆ, ਜਗਵਿੰਦਰ ਪੂਨੀਆ, ਵਰਿੰਦਰ ਕਕਰਾਲਾ, ਅਮਨ ਗਰਗ, ਸਿਮਰਨ ਚੌਹਾਨ, ਸੁਖਜਿੰਦਰ ਟੌਹੜਾ ਤੇ ਹੋਰ ਵੀ ਮੌਜੂਦ ਸਨ। ‘ਆਪ’ ਦੇ ਸਾਰੇ ਉਮੀਦਵਾਰ ਵੱਡੇ ਫ਼ਰਕ ਨਾਲ ਜਿੱਤਣਗੇ: ਪਠਾਣਮਾਜਰਾ ਦੇਵੀਗੜ੍ਹ (ਪੱਤਰ ਪ੍ਰੇਰਕ): ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਕਿਹਾ ਕਿ ‘ਆਪ’ ਦੇ ਸਾਰੇ ਉਮੀਦਵਾਰ ਵੱਡੇ ਫ਼ਰਕ ਨਾਲ ਜਿੱਤ ਦਰਜ ਕਰਨਗੇ। ਉਨ੍ਹਾਂ ਅੱਜ ਲੋਕ ਸਭਾ ਹਲਕਾ ਪਟਿਆਲਾ ਤੋਂ ਉਮੀਦਵਾਰ ਡਾ. ਬਲਬੀਰ ਸਿੰਘ ਦੇ ਹੱਕ ਵਿੱਚ ਵੱਖ-ਵੱਖ ਪਿੰਡਾਂ ਮੋਹਲਗੜ੍ਹ, ਸਾਨੀਪੁਰ ਟਾਂਡਾ ਆਦਿ ਵਿੱਚ ਇਕੱਠਾਂ ਨੂੰ ਸੰਬੋਧਨ ਕੀਤਾ। ਇਸ ਮੌਕੇ ਉਨ੍ਹਾਂ ਨੇ ਵੱਖ-ਵੱਖ ਪਿੰਡਾਂ ਤੋਂ ਸੈਂਕੜੇ ਪਰਿਵਾਰਾਂ ਨੂੰ ‘ਆਪ’ ਵਿੱਚ ਸ਼ਾਮਲ ਕੀਤਾ। ਸ੍ਰੀ ਪਠਾਣਮਾਜਰਾ ਨੇ ਕਿਹਾ ਕਿ ਚੋਣਾਂ ਜਿੱਤਣ ਲਈ ਵੱਖ-ਵੱਖ ਵਿਰੋਧੀ ਸਿਆਸੀ ਪਾਰਟੀਆਂ ਲੋਕਾਂ ਨੂੰ ਗੁੰਮਰਾਹ ਕਰਦੀਆਂ ਰਹੀਆਂ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇਨ੍ਹਾਂ ਪਾਰਟੀਆਂ ਦੇ ਝਾਂਸੇ ਵਿੱਚ ਆਉਣ ਦੀ ਜ਼ਰੂਰਤ ਨਹੀਂ। ਇਸ ਮੌਕੇ ਬਲਜੀਤ ਸਿੰਘ ਝੁੰਗੀਆਂ, ਹਰਪ੍ਰੀਤ ਸਿੰਘ ਕਛਵੀ, ਗੁਰਭੇਜ ਸਿੰਘ, ਸੁਖਵਿੰਦਰ ਸਿੰਘ ਟਾਂਡਾ ਆਦਿ ਮੌਜੂਦ ਸਨ।
