post

Jasbeer Singh

(Chief Editor)

Patiala News

ਸ੍ਰੀ ਭਗਵਾਨ ਜਗਨ ਨਾਥ ਜੀ ਦੀ ਰੱਥ ਯਾਤਰਾ ਦੇ ਸੱਦੇ ਪੱਤਰ ਵੰਡਣ ਦੀ ਦੀ ਪ੍ਰਕਿਰਿਆ ਹੋਈ ਤੇਜ਼, ਯਾਤਰਾ ਧੂਮ ਧਾਮ ਨਾਲ ਕੱਢੀ

post-img

ਸ੍ਰੀ ਭਗਵਾਨ ਜਗਨ ਨਾਥ ਜੀ ਦੀ ਰੱਥ ਯਾਤਰਾ ਦੇ ਸੱਦੇ ਪੱਤਰ ਵੰਡਣ ਦੀ ਦੀ ਪ੍ਰਕਿਰਿਆ ਹੋਈ ਤੇਜ਼, ਯਾਤਰਾ ਧੂਮ ਧਾਮ ਨਾਲ ਕੱਢੀ ਜਾਵੇਗੀ ਪਟਿਆਲਾ : ਧੀਰਜ ਚਲਾਣਾ ਪ੍ਰਧਾਨ ਇਸ਼ਕਾਨ ਫੈਸਟੀਵਲ ਕਮੇਟੀ ਪਟਿਆਲਾ ਵਲੋਂ ਸ੍ਰੀ ਦੇਵੀ ਦਿਆਲ ਪ੍ਰਧਾਨ ਆੜਤੀ ਐਸੋਸੀੲੈਸ਼ਨ ਦੇ ਦਫਤਰ ਤੇ ਜਾ ਕੇ ਭਗਵਾਨ ਜਗਨ ਨਾਥ ਰੱਥ ਯਾਤਰਾ ਦਾ ਸੱਦਾ ਪੱਤਰ ਦਿੱਤਾ ਗਿਆ ਅਤੇ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਆਪਣੀ ਸਾਰੀ ਕੌਰ ਕਮੇਟੀ ਦੇ ਮੈਂਬਰ ਸਾਹਿਬਾਨ ਨਾਲ ਆਪਣੀ ਹਾਜਰੀ ਜਰੂਰੀ ਲਗਵਾਉਣੀ ਹੈ ਅਤੇ ਤੁਸੀਂ ਸਵੇਰੇ 10:00 ਵਜੇ ਤੋਂ 12:00 ਵਜੇ ਤੱਕ ਐਸ.ਕੇ.ਡੀ.ਐਸ. ਭਵਨ ਵਿਖੇ ਛੱਪਨ ਭੋਗ ਲਗਾ ਕੇ ਆਪਣੀ ਹਾਜਰੀ ਲਗਵਾ ਕੇ 1:00 ਵਜੇ ਕਾਲੀ ਮਾਤਾ ਮੰਦਿਰ ਵਿਖੇ ਭਗਵਾਨ ਜਗਨ ਨਾਥ, ਭਗਵਾਨ ਬਲਦੇਵ, ਮਾਤਾ ਸਬੁੱਧਰਾ ਅਤੇ ਪ੍ਰਭੂ ਪਾਲ ਜੀ ਦੇ ਰੱਥ ਨੂੰ ਹਰੀ ਝੰਡੀ ਦੇ ਕੇ ਰਵਾਨਾ ਵੀ ਕਰਨਾ ਹੈ। ਇਸ ਮੌਕੇ ਅਸ਼ਵਨੀ ਗੋਇਲ ਚੇਅਰਮੈਨ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਆਪਣੀ ਸ਼ੁੱਧ ਰਸੋਈ ਵਿੱਚ ਬਿਨਾਂ ਪਿਆਜ, ਲੱਸਣ ਤੋਂ ਬਿਨਾਂ ਕੋਈ ਵੀ ਚੀਜ ਇੱਕ ਗ੍ਰਾਂਮ ਤੋਂ ਲੈ ਕੇ 10 ਹਜਾਰ ਕਿਲੋਗ੍ਰਾਮ ਤੱਕ ਬਣਾ ਕੇ ਲਿਆਉਣੀ ਹੈ ਅਤੇ ਛਪਨ ਭੋਗ ਭਗਵਾਨ ਜੀ ਨੂੰ ਅਰਪਨ ਕਰਨੀ ਹੈ। ਦੇਵੀ ਦਿਆਲ ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਨੇ ਅਸ਼ਵਨੀ ਗੋਇਲ ਚੇਅਰਮੈਨ ਨੂੰ ਵਿਸ਼ਵਾਸ਼ ਦਿਆਇਆ ਕਿ ਮੇਰੀ ਸਾਰੀ ਕਮੇਟੀ ਐਸ.ਕੇ.ਡੀ.ਐਸ. ਭਵਨ ਵਿੱਚ ਹਾਜਰ ਹੋ ਕੇ ਭਗਵਾਨ ਜਗਨ ਨਾਥ ਜੀ ਦੇ ਚਰਨਾ ਵਿੱਚ ਹਾਜਰੀ ਤਾਂ ਲਗਵਾਵੇਗੀ ਅਤੇ ਹੋਰ ਵੀ ਕੋਈ ਕਿਸੇ ਤਰ੍ਹਾਂ ਦੀ ਸਾਡੇ ਲਾਇਕ ਸੇਵਾ ਹੋਵੇ ਤਾਂ ਸਾਨੂੰ ਜਰੂਰ ਦੱਸਣਾ ਅਤੇ ਨਾਲ ਹੀ ਮੈਂ ਰੱਥ ਯਾਤਰਾ ਵਿਖੇ ਆਰਤੀ ਕਰਕੇ ਰਵਾਨਾ ਕਰਾਂਗਾ। ਇਸ ਮੌਕੇ ਅਸ਼ਵਨੀ ਗੋਇਲ ਚੇਅਰਮੈਨ ਦੇ ਨਾਲ ਚੰਦਰ ਮੋਹਨ ਮਿੱਤਲ ਜਨਰਲ ਸਕੱਤਰ, ਸੁਦਰਸ਼ਨ ਮਿੱਤਲ ਪ੍ਰੈਸ ਸਕੱਤਰ, ਵਿਨੋਦ ਬਾਂਸਲ ਖਜਾਨਚੀ, ਰੋਹਿਤ ਗਰਗ, ਹਰਬੰਸ ਲਾਲ ਬਾਂਸਲ, ਓਮ ਨਮ ਸਵਾਏ, ਜ਼ਸਵਿੰਦਰ, ਸੈਂਡੀ ਵਾਲੀਆ, ਪ੍ਰਦੀਪ ਕਪਿਲਾ, ਜਰਨੈਲ ਸਿੰਘ ਮਾਹੀ, ਇੰਦਰ ਕੁਮਾਰ ਅਰੋੜਾ, ਮਦਨ ਲਾਲ ਗੋਇਲ, ਆਦਿ ਹਾਜਰ ਸਨ।

Related Post