

ਚੰਡੀਗੜ੍ਹ ਵਿਚ ਸੰਮੰਨ ਭੇਜਣ ਦੀ ਪ੍ਰਕਿਰਿਆ ਹੋਵੇਗੀ ਆਨਲਾਈਨ ਚੰਡੀਗੜ੍ਹ, 25 ਜੁਲਾਈ () : ਦੇਸ਼ ਵਿਚ ਤਿੰਨ ਨਵੇਂ ਕਾਨੂੰਨ ਲਾਗੂ ਹੋਏ ਹਨ ਅਤੇ ਇਸਦੇ ਨਾਲ ਹੀ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਚ ਸੰਮੰਨ ਭੇਜਣ ਦੀ ਪ੍ਰਕਿਰਿਆ ਨੂੰ ਆਨ ਲਾਈਨ ਕੀਤਾ ਜਾ ਰਿਹਾ ਹੈ। ਹੁਣ ਮੁਲਾਜਮਾਂ ਨੂੰ ਸੰਮੰਨ ਲੈ ਕੇ ਲੋਕਾਂ ਦੇ ਘਰ ਜਾਣ ਦੀ ਲੋੜ ਹੀ ਨਹੀਂ ਰਹੇਗੀ ਕਿਉਂਕਿ ਸੰਮੰਨ ਉਨ੍ਹਾਂ ਦੇ ਫੋਨ ਤੇ ਹੀ ਭੇਜਿਆ ਜਾਵੇਗਾ, ਜਿਸਦੇ ਲਈ ਵਿਸ਼ੇਸ਼ ਤੌਰ ਤੇ ਈ ਸੰਮੰਨ ਐਪ ਵੀ ਬਣਾਇਆ ਗਿਆ ਹੈ। ਇਹ ਪ੍ਰਕਿਰਿਆ ਸਹੀ ਤਰੀਕੇ ਨਾਲ ਚੱਲ ਸਕੇ ਦੇ ਲਈ ਕਰਮਚਾਰੀਆਂ ਨੂੰ ਟ੍ਰੇਂਡ ਵੀ ਕੀਤਾ ਜਾ ਰਿਹਾ ਹੈ ਅਤੇ ਹਾਲੇ ਟਰਾਇਲ ਪ੍ਰਕਿਰਿਆ ਜਾਰੀ ਹੈ। ਭਰੋਸੇਯੋਗ ਸੂਤਰਾਂ ਮੁਤਾਬਕ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਗਸਤ ਵਿਚ ਆਪਣੇ ਦੌਰੇ ਦੌਰਾਨ ਇਸ ਸਿਸਟਮ ਨੂੰ ਲਾਂਚ ਕਰ ਸਕਦੇ ਹਨ।