

ਤਰਕਸ਼ੀਲ ਮੇਲਾ 26 ਨੂੰ ਸਰੀ ਤੇ 27 ਨੂੰ ਹੋਵੇਗਾ ਐਬਸਫੋਰਡ ਵਿਖੇ ਸਰੀ : ਤਰਕਸ਼ੀਲ ਸੁਸਾਇਟੀ ਕੈਨੇਡਾ ਬੀਸੀ ਵੱਲੋਂ 19ਵਾਂ ਸਾਲਾਨਾ ਤਰਕਸ਼ੀਲ ਮੇਲਾ 26 ਅਕਤੂਬਰ 2024 ਨੂੰ ਸ਼ਾਮ 5 ਵਜੇ ਬਿੱਲ ਪ੍ਰਫਾਰਮਿੰਗ ਆਰਟ ਸੈਂਟਰ ਸਰੀ ਵਿਖੇ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਤਰਕਸ਼ੀਲ ਸੋਸਾਇਟੀ ਦੇ ਆਗੂ ਅਵਤਾਰ ਬਾਈ ਅਤੇ ਜਸਵਿੰਦਰ ਹੇਅਰ ਨੇ ਦੱਸਿਆ ਹੈ ਕਿ ਇਸ ਮੇਲੇ ਵਿੱਚ ਪ੍ਰੋਗਰੈਸਿਵ ਕਲਾ ਮੰਚ ਕੈਲਗਰੀ ਵੱਲੋਂ ਡਾ. ਸਾਹਿਬ ਸਿੰਘ ਦੇ ਲਿਖੇ ਅਤੇ ਨਿਰਦੇਸ਼ਿਤ ਕੀਤੇ ਦੋ ਨਾਟਕ ‘ਤੇਰੀ ਕਹਾਣੀ ਮੇਰੀ ਕਹਾਣੀ’ ‘ਐਲ ਐਮ ਆਈ ਏ’ ਖੇਡੇ ਜਾਣਗੇ। ਬੀਰਬਲ ਭਦੌੜ ਦੇ ਜਾਦੂ ਟਰਿੱਕ ਹੋਣਗੇ ਅਤੇ ਮੁੱਖ ਬੁਲਾਰੇ ਡਾ. ਬਲਜਿੰਦਰ ਸੇਖੋਂ ਆਪਣੇ ਵਿਚਾਰ ਪੇਸ਼ ਕਰਨਗੇ।ਇਸੇ ਤਰ੍ਹਾਂ ਅਗਲੇ ਦਿਨ 27 ਅਕਤੂਬਰ 2024 ਨੂੰ ਐਬਸਫੋਰਡ ਵਿਖੇ ਤਰਕਸ਼ੀਲ ਮੇਲੇ ਵਿਚ ਮਸਕੂਈ ਸੈਨਟੇਨੀਅਲ ਆਡੀਟੋਰੀਅਮ ਵਿਖੇ ਬਾਅਦ ਦੁਪਹਿਰ 2 ਵਜੇ ਇਹ ਦੋਵੇਂ ਨਾਟਕ ਖੇਡੇ ਜਾਣਗੇ। ਤਰਕਸ਼ੀਲ ਆਗੂਆਂ ਨੇ ਉਸਾਰੂ ਸੋਚ ਰੱਖਣ ਵਾਲੇ ਭਾਈਚਾਰੇ ਦੇ ਸਮੂਹ ਲੋਕਾਂ ਨੂੰ ਇਹਨਾਂ ਪ੍ਰੋਗਰਾਮਾਂ ਵਿੱਚ ਸ਼ਾਮਲ ਹੋਣ ਲਈ ਅਪੀਲ ਕੀਤੀ ਹੈ ।