post

Jasbeer Singh

(Chief Editor)

Patiala News

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਨੌਰ 'ਚ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਦਾ ਨਤੀਜਾ ਰਿਹਾ ਸ਼ਾਨਦਾਰ

post-img

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਨੌਰ 'ਚ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਦਾ ਨਤੀਜਾ ਰਿਹਾ ਸ਼ਾਨਦਾਰ ਘਨੌਰ, 15 ਮਈ : ਪੰਜ਼ਾਬ ਸਕੂਲ ਸਿੱਖਿਆ ਬੋਰਡ ਨੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਦਾ ਨਤੀਜਾ ਐਲਾਨਿਆ ਗਿਆ,ਜਿਸ ਵਿਚ ਘਨੌਰ ਸਕੂਲ ਦੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਦਾ ਨਤੀਜਾ ਸ਼ਲਾਘਾਯੋਗ ਰਿਹਾ। ਸਕੂਲ ਦੇ ਸਾਇੰਸ ਗਰੁੱਪ ਦੇ 47 ਵਿਦਿਆਰਥੀਆ ਨੇ ਇਹ ਪ੍ਰੀਖਿਆ ਦਿੱਤੀ ਅਤੇ ਸਾਰੇ ਵਿਦਿਆਰਥੀ ਵਧੀਆ ਅੰਕ ਲੇ ਕੇ ਪਾਸ ਹੋਏ। ਸਾਇੰਸ ਗਰੁੱਪ ਵਿਚ ਵਿਦਿਆਰਥਣ ਰੁਪਿੰਦਰ ਕੌਰ ਨੇ 500 ਵਿੱਚੋ 441 ਅੰਕ ਪ੍ਰਾਪਤ ਕਰਕੇ ਪਹਿਲਾ, ਸੁਪਨਪ੍ਰੀਤ ਕੌਰ ਨੇ 439 ਅੰਕ ਪ੍ਰਾਪਤ ਕਰਕੇ ਦੂਜਾ ਅਤੇ ਰਮਨਜੀਤ ਕੌਰ ਨੇ 428 ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਲ ਕੀਤਾ। ਇਸ ਗਰੁੱਪ ਵਿਚ 18 ਵਿਦਿਆਰਥੀ 80% ਤੋਂ ਵੱਧ ਅੰਕ ਲੈ ਕੇ ਪਾਸ ਹੋਏ। ਇਸੇ ਤਰ੍ਹਾਂ ਆਰਟਸ ਗਰੁੱਪ ਵਿਚ ਵਿਦਿਆਰਥਣ ਤਾਨੀਆ ਨੇ 500 ਵਿੱਚੋ 455 ਅੰਕ ਹਾਸਲ ਕਰਕੇ ਸਕੂਲ ਵਿੱਚੋ ਪਹਿਲਾ, ਗੁਰਸੇਵਕ ਸਿੰਘ ਨੇ 451 ਅੰਕ ਪ੍ਰਾਪਤ ਕਰਕੇ ਦੂਜਾ ਅਤੇ ਸਰਬਜੀਤ ਕੌਰ ਨੇ 442 ਅੰਕ ਪ੍ਰਾਪਤ ਕਰਕੇ ਸਕੂਲ ਵਿੱਚੋ ਤੀਜਾ ਸਥਾਨ ਹਾਸਲ ਕੀਤਾ । ਇਸ ਤਰ੍ਹਾਂ ਸਾਇੰਸ ਗਰੁੱਪ ਦਾ ਨਤੀਜਾ ਜਿੱਥੇ ਸਤ ਪ੍ਰਤੀਸ਼ਤ ਰਿਹਾ ਉਥੇ ਆਰਟਸ ਗਰੁੱਪ ਦਾ ਨਤੀਜਾ ਵੀ ਸ਼ਾਨਦਾਰ ਰਿਹਾ। ਸਕੂਲ ਪ੍ਰਿੰਸੀਪਲ ਸ ਜਗਦੀਸ਼ ਸਿੰਘ ਨੇ ਵਧੀਆ ਨਤੀਜੇ ਲਈ ਜਿੱਥੇ ਵਿਦਿਆਰਥੀਆ ਤੇ ਉਹਨਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਉਥੇ ਅੱਗੇ ਉੱਚ ਵਿੱਦਿਅਕ ਸਿੱਖਿਆ ਲਈ ਪ੍ਰੇਰਿਤ ਵੀ ਕੀਤਾ। ਪ੍ਰਿੰਸੀਪਲ ਸਾਹਿਬ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਡੇ ਨਤੀਜੇ ਇਹ ਪ੍ਰਦਰਸ਼ਿਤ ਕਰਦੇ ਹਨ ਕਿ ਸਰਕਾਰੀ ਸਕੂਲ ਕਿਸੇ ਪ੍ਰਾਈਵੇਟ ਸਕੂਲ਼ਾਂ ਤੋਂ ਘਟ ਨਹੀਂ। ਇਸ ਮੌਕੇ ਸ਼੍ਰੀਮਤੀ ਗੁਰਸ਼ਰਨ ਕੌਰ, ਸ਼੍ਰੀ ਦੌਲਤ ਰਾਮ ਲੈਕਚਰਾਰ, ਸ਼੍ਰੀਮਤੀ ਕਰਮਜੀਤ ਕੌਰ, ਸ਼੍ਰੀਮਤੀ ਪਰਦੀਪ ਕੌਰ, ਸ਼੍ਰੀਮਤੀ ਹਰਜੀਤ ਕੌਰ ਹਾਜ਼ਰ ਰਹੇ। ਫੋਟੋ ਨੰਬਰ : 15ਪੀਏਟੀਐਮਜੇ 21 ਪ੍ਰਿੰਸੀਪਲ ਜਗਦੀਸ਼ ਸਿੰਘ ਮੈਰਿਟ ਵਿੱਚ ਆਉਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ।(ਅਲੀ ਘਨੌਰ)

Related Post