post

Jasbeer Singh

(Chief Editor)

Punjab, Haryana & Himachal

ਵਿਦੇਸ਼ ਵਿੱਚ ਫਸੀਆਂ ਦੋ ਲੜਕੀਆਂ ਦੀ ਹੋਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਮਾਨ ਦੀ ਮਿਹਨਤ ਸਦਕਾ ਵਾਪਸੀ

post-img

ਵਿਦੇਸ਼ ਵਿੱਚ ਫਸੀਆਂ ਦੋ ਲੜਕੀਆਂ ਦੀ ਹੋਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਮਾਨ ਦੀ ਮਿਹਨਤ ਸਦਕਾ ਵਾਪਸੀ ਬਰਨਾਲਾ : ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਅਤੇ ਸਾਬਕਾ ਐਮ. ਪੀ. ਸਿਮਰਨਜੀਤ ਸਿੰਘ ਮਾਨ ਦੀ ਮਿਹਨਤ ਸਦਕਾ ਵਿਦੇਸ਼ ਵਿੱਚ ਫਸੀਆਂ ਦੋ ਲੜਕੀਆਂ ਗੀਤਾ ਬਰਨਾਲਾ ਅਤੇ ਮਨਦੀਪ ਕੌਰ ਸੰਗਰੂਰ ਦੀ ਘਰ ਵਾਪਸੀ ਸੰਭਵ ਹੋ ਪਾਈ ਹੈ। ਪ੍ਰੈਸ ਕਾਨਫਰੰਸ ਦੌਰਾਨ ਆਪਣੀ ਹੱਡ ਬੀਤੀ ਸੁਣਾਉਂਦਿਆਂ ਪੀੜਤ ਲੜਕੀਆਂ ਨੇ ਦੱਸਿਆ ਕਿ ਕਿਸ ਤਰ੍ਹਾਂ ਠੱਗ ਏਜੰਟਾਂ ਨੇ ਉਹਨਾਂ ਨੂੰ ਓਮਾਨ ਅਤੇ ਦੁਬਈ ਵਿੱਚ ਫਸਾ ਦਿੱਤਾ ਸੀ, ਜਿੱਥੇ ਉਹਨਾਂ ਨੂੰ ਬੰਦਕ ਬਣਾ ਕੇ ਕੰਮ ਕਰਵਾਇਆ ਜਾਂਦਾ ਸੀ । ਵਿਦੇਸ਼ ਵਿਚ ਹੋ ਰਹੇ ਅੱਤਿਆਚਾਰਾਂ ਤੋਂ ਖਹਿੜਾ ਛੁਡਾਉਣ ਲਈ ਉਹਨਾਂ ਦੇ ਪਰਿਵਾਰ ਨੇ ਹਰੇਕ ਪਾਰਟੀ ਦੇ ਲੀਡਰ ਤੱਕ ਪਹੁੰਚ ਕੀਤੀ ਪਰ ਕੋਈ ਸੁਣਵਾਈ ਨਹੀਂ ਹੋਈ । ਇਸ ਤੋਂ ਬਾਅਦ ਪਰਿਵਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਜ਼ਿਲ੍ਹਾ ਜਥੇਦਾਰ ਦਰਸ਼ਨ ਸਿੰਘ ਮੰਡੇਰ ਨੂੰ ਮਿਲਿਆ ਜਿਨ੍ਹਾਂ ਨੇ ਉਹਨਾਂ ਦੀ ਮੁਲਾਕਾਤ ਸਿਮਰਨਜੀਤ ਸਿੰਘ ਮਾਨ ਨਾਲ ਕਰਵਾਈ ਅਤੇ ਸ. ਮਾਨ ਨੇ ਪਾਰਟੀ ਦੇ ਅਰਬ ਦੇਸ਼ਾਂ ਦੇ ਇੰਚਾਰਜ ਅਵਤਾਰ ਸਿੰਘ ਚੱਕ ਅਤੇ ਅੰਬੈਸੀ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਉਪਰੋਕਤ ਪੀੜਤ ਲੜਕੀਆਂ ਦੀ ਘਰ ਵਾਪਸੀ ਕਰਵਾਈ । ਪੀੜਤ ਲੜਕੀ ਗੀਤਾ ਬਰਨਾਲਾ ਦੀ ਮਾਤਾ ਸੁੱਖੀ ਕੌਰ ਬਰਨਾਲਾ ਨੇ ਕਿਹਾ ਕਿ ਜੇਕਰ ਸਰਦਾਰ ਸਿਮਰਨਜੀਤ ਸਿੰਘ ਮਾਨ ਨਾ ਹੁੰਦੇ ਤਾਂ ਅੱਜ ਉਹਨਾਂ ਦੀਆਂ ਧੀਆਂ ਦੀ ਘਰ ਵਾਪਸੀ ਹੋਣੀ ਸੰਭਵ ਨਹੀਂ ਸੀ । ਇਸ ਮੌਕੇ ਸ. ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਇਹ ਸਾਡੀਆਂ ਸਰਕਾਰਾਂ ਦੀ ਨੇ ਨਲਾਇਕੀ ਹੈ ਕਿ ਸਾਡੇ ਬੱਚੇ ਰੁਜ਼ਗਾਰ ਦੀ ਭਾਲ ਵਿੱਚ ਵਿਦੇਸ਼ਾਂ ਵੱਲ ਮੂੰਹ ਕਰ ਰਹੇ ਹਨ। ਭਾਰਤ ਸਰਕਾਰ ਨੂੰ ਵਿਦੇਸ਼ ਜਾਣ ਵਾਲੇ ਬੱਚਿਆਂ ਦੀ ਸੁਰੱਖਿਆ ਯਕੀਨੀ ਬਣਾਉਣੀ ਚਾਹੀਦੀ ਹੈ ।

Related Post