post

Jasbeer Singh

(Chief Editor)

Punjab

ਦੇਹਰਾਦੂਨ 'ਚ ਰਾਤ ਵੇਲੇ ਸੜਕੀ ਹਾਦਸੇ ਵਿਚ ਛੇ ਦੀ ਮੌਤ ਇਕ ਗੰਭੀਰ ਜਖਮੀ

post-img

ਦੇਹਰਾਦੂਨ 'ਚ ਰਾਤ ਵੇਲੇ ਸੜਕੀ ਹਾਦਸੇ ਵਿਚ ਛੇ ਦੀ ਮੌਤ ਇਕ ਗੰਭੀਰ ਜਖਮੀ ਦੇਹਰਾਦੂਨ : ਉੱਤਰਾਖੰਡ ਦੇ ਦੇਹਰਾਦੂਨ 'ਚ ਸੋਮਵਾਰ ਰਾਤ ਨੂੰ ਇਕ ਦਰਦਨਾਕ ਹਾਦਸਾ ਵਾਪਰਿਆ । ਇਸ ਸੜਕ ਹਾਦਸੇ 'ਚ 6 ਲੋਕਾਂ ਦੀ ਮੌਤ ਹੋ ਗਈ ਅਤੇ ਇਕ ਗੰਭੀਰ ਜ਼ਖਮੀ ਹੋ ਗਿਆ। ਤੇਜ਼ ਰਫਤਾਰ ਕਾਰ ਦਰੱਖਤ ਨਾਲ ਟਕਰਾ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦੇ ਚੀਥੜੇ ਉਡ ਗਏ । ਜਾਣਕਾਰੀ ਅਨੁਸਾਰ ਕਾਰ 'ਚ ਸਵਾਰ ਤਿੰਨ ਕੁੜੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਇਕ ਕੁੜੀ ਦਾ ਸਿਰ ਵੱਢਿਆ ਗਿਆ, ਜਦਕਿ ਦੂਜੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ । ਇਹ ਰੂਹ ਕੰਬਾਊ ਹਾਦਸਾ ਰਾਤ ਕਰੀਬ 2 ਵਜੇ ਦੇਹਰਾਦੂਨ ਦੇ ਓਐਨਜੀਸੀ ਚੌਕ ਨੇੜੇ ਵਾਪਰਿਆ । ਇਸ ਹਾਦਸੇ ਦੇ ਮੁਲਜ਼ਮ ਨੂੰ ਪੁਲਿਸ ਨੇ ਫੜ ਲਿਆ ਹੈ । ਹਾਦਸਾ ਦੀ ਭਿਆਨਕਤਾ ਦਾ ਅੰਦਾਜ਼ਾ ਕਾਰ ਦੀ ਹਾਲਤ ਦੇਖ ਕੇ ਹੀ ਲਗਾਇਆ ਜਾ ਸਕਦਾ ਹੈ । ਕਾਰ ਪੂਰੀ ਤਰ੍ਹਾਂ ਚਕਨਾਚੂਰ ਹੋ ਗਈ ਹੈ। ਦਰਵਾਜ਼ੇ ਅਤੇ ਖਿੜਕੀਆਂ ਸਮੇਤ ਪੂਰਾ ਉੱਪਰਲਾ ਹਿੱਸਾ ਇਸ ਹੱਦ ਤੱਕ ਢਹਿ ਗਿਆ ਹੈ ਕਿ ਹਾਦਸੇ ਦੀ ਤੀਬਰਤਾ ਦਾ ਅੰਦਾਜ਼ਾ ਲਗਾਉਣਾ ਵੀ ਮੁਸ਼ਕਲ ਨਹੀਂ ਹੈ। ਹਾਦਸੇ ਦਾ ਕਾਰਨ ਤੇਜ਼ ਰਫਤਾਰ ਦੱਸਿਆ ਜਾ ਰਿਹਾ ਹੈ। ਸੜਕ 'ਤੇ ਵਾਹਨ ਖੜ੍ਹੇ ਹੋਣ ਕਾਰਨ ਇਹ ਕਾਰ ਬੇਕਾਬੂ ਹੋ ਕੇ ਦਰੱਖਤ ਨਾਲ ਜਾ ਟਕਰਾਈ। ਇਸ ਹਾਦਸੇ 'ਚ 6 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ, ਮੰਨਿਆ ਜਾ ਰਿਹਾ ਹੈ ਕਿ ਰਾਤ ਨੂੰ ਖਾਲੀ ਸੜਕ 'ਤੇ ਤੇਜ਼ ਗੱਡੀ ਚਲਾਉਣਾ ਇਸ ਹਾਦਸੇ ਦਾ ਕਾਰਨ ਹੈ ।

Related Post