

ਵਿਆਹ ਇਨਸਾਨ ਦੀ ਜ਼ਿੰਦਗੀ ਦਾ ਇੱਕ ਅਹਿਮ ਪੜਾਅ ਹੁੰਦਾ ਹੈ ਜਿੱਥੇ ਇਸ ਦਿਨ ਦਾ ਹਰ ਲੜਕਾ ਲੜਕੀ ਨੂੰ ਬੜਾ ਚਾਹ ਹੁੰਦਾ, ਉੱਥੇ ਹੀ ਪਰਿਵਾਰ ਵਿੱਚ ਵੀ ਪੂਰਾ ਖੁਸ਼ੀਆਂ ਦਾ ਮਾਹੌਲ ਹੁੰਦਾ। ਪਰ ਜਰਾ ਸੋਚ ਕੇ ਵੇਖੋ ਇਸ ਖੁਸ਼ੀਆਂ ਦੇ ਮਾਹੌਲ ਦੇ ਵਿੱਚ ਉਸ ਪਰਿਵਾਰ ਦੇ ਕੀ ਬੀਤੀ ਹੋਏਗੀ ਜਦੋਂ ਵਿਆਹ ਵਾਲੇ ਦਿਨ ਫੇਰਿਆਂ ਤੋਂ ਬਾਅਦ ਅਚਾਨਕ ਆਏ ਹਾਰਟ ਅਟੈਕ ਨਾਲ ਲਾੜੇ ਦੀ ਮੌਤ ਹੋ ਜਾਂਦੀ ਹੈ ਤੇ ਕੀ ਬੀਤੀ ਹੋਏਗੀ ਉਸ ਦੁਲਹਨ ਤੇ ਜੋ ਫੇਰਿਆਂ ਤੋਂ ਤੁਰੰਤ ਬਾਅਦ ਵਿਧਵਾ ਹੋ ਗਈ, ਘਟਨਾ ਜ਼ਿਲ੍ਹਾ ਨਵਾਂ ਸ਼ਹਿਰ ਦੇ ਕਸਬਾ ਬੰਗਾਂ ਦੀ ਹੈ ਜਿੱਥੋਂ ਇੱਕ ਮੰਦਭਾਗੀ ਤੇ ਦਰਦਨਾਕ ਖਬਰ ਸਾਹਮਣੇ ਆਈ ਜਦੋਂ 38 ਸਾਲਾ ਐਨਆਰਆਈ ਵਿਪਨ ਸੱਲਣ ਜੋ ਚਾਰ ਪੰਜ ਮਹੀਨੇ ਪਹਿਲਾਂ ਅਮਰੀਕਾ ਤੋਂ ਵਿਆਹ ਬੰਧਨ ਵਿੱਚ ਬੱਝਣ ਲਈ ਆਪਣੇ ਜੱਦੀ ਸ਼ਹਿਰ ਬੰਗਾ ਪਹੁੰਚਿਆ ਸੀ ਘਰ ਵਿਆਹ ਨੂੰ ਲੈ ਕੇ ਖੁਸ਼ੀਆਂ ਦਾ ਮਾਹੌਲ ਸੀ। ਅੱਜ ਉਸ ਦਾ ਵਿਆਹ ਬੰਗਾ ਦੀ ਬਜਾਜ ਪੈਲਸ ਵਿਖੇ ਰੱਖਿਆ ਗਿਆ ਸੀ ਜਦੋਂ ਇਹ ਮੰਦਭਾਗਾ ਤੇ ਦੁਖਦਾਈ ਭਾਣਾ ਵਰਤ ਗਿਆ । ਜਦੋਂ ਫੇਰਿਆਂ ਤੋਂ ਬਾਅਦ ਵਿਪਨ ਸਲਣ ਨੂੰ ਅਟੈਕ ਆ ਗਿਆ ਅਤੇ ਹਸਪਤਾਲ ਲੈਜਾਂਦੇ ਸਮੇਂ ਉਸਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਵਿਪੰਦੇ ਪਿਤਾ ਮੋਹਨ ਲਾਲ ਬੈਂਕ ਵਿੱਚੋਂ ਰਿਟਾਇਰਡ ਅਫਸਰ ਹਨ ਅਤੇ ਇਸ ਦੁਖਦਾਈ ਖਬਰ ਦੇ ਨਾਲ ਬਿਪਨ ਦੀ ਮਾਤਾ ਦੀ ਹਾਲਤ ਵਿਗੜ ਗਈ ਤੇ ਉਹਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਸੀਸੀਟੀਵੀ ਫੁਟੇਜ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਵਿਆਹ ਦੀਆਂ ਰਸਮਾਂ ਨਿਭਾਈਆਂ ਜਾ ਰਹੀਆਂ ਨੇ ਤੇ ਉਸ ਤੋਂ ਬਾਅਦ ਇਹ ਦੁਖਦਾਈ ਭਾਣਾ ਵਰਤ ਗਿਆ।