post

Jasbeer Singh

(Chief Editor)

Business

ਲਗਾਤਾਰ ਦੂਜੇ ਦਿਨ ਸ਼ੇਅਰ ਬਜ਼ਾਰ ਦੀ ਸ਼ੁਰੂਆਤ ਸਕਾਰਾਤਮਕ

post-img

ਲਗਾਤਾਰ ਦੂਜੇ ਦਿਨ ਸ਼ੇਅਰ ਬਜ਼ਾਰ ਦੀ ਸ਼ੁਰੂਆਤ ਸਕਾਰਾਤਮਕ ਮੁੰਬਈ , 15 ਅਕਤੂਬਰ : ਸ਼ੇਅਰ ਬਜ਼ਾਰ ਮੰਗਲਵਾਰ ਨੂੰ ਸਕਾਰਾਤਮਕ ਕਾਰੋਬਾਰ ਨਾਲ ਖੁੱਲ੍ਹਿਆ। ਬੈਂਚਮਾਰਕ ਸੂਚਕ ਨਿਫ਼ਟੀ 25,186.30 ਅਤੇ ਸੈਂਸੈਕਸ 82,101.86 ਦੇ ਨੇੜੇ ਖੁੱਲ੍ਹਿਆ। ਨੈਸ਼ਨਲ ਸਟਾਕ ਐਕਸਚੇਂਜ ’ਤੇ ਆਟੋ ਅਤੇ ਮੈਟਲ ਨੂੰ ਛੱਡ ਕੇ ਸਾਰੇ ਸੈਕਟਰਲ ਸਟਾਕ ਹਰੇ ਰੰਗ ’ਚ ਕਾਰੋਬਾਰ ਕਰ ਰਹੇ ਸਨ। ਭਾਰਤ ਪੈਟਰੋਲੀਅਮ ਕਾਰਪੋਰੇਸ਼ਨ, ਬਜਾਜ ਫਿਨਸਰਵ, ਭਾਰਤੀ ਏਅਰਟੈੱਲ, ਇੰਫੋਸਿਸ ਅਤੇ ਆਈਸੀਆਈਸੀਆਈ ਬੈਂਕ ਕਾਰੋਬਾਰ ਦੇ ਸ਼ੁਰੂਆਤੀ ਘੰਟੇ ਵਿੱਚ ਸਭ ਤੋਂ ਵੱਧ ਲਾਭਕਾਰੀ ਸਨ । ਦੂਜੇ ਪਾਸੇ ਓਐਨਜੀਸੀ, ਟਾਟਾ ਸਟੀਕ, ਹਿੰਡਾਲਕੋ, ਐਮਐਂਡਐਮ ਅਤੇ ਜੇਐਸਡਬਲਯੂ ਟੇਡਿੰਗ ਵਿੱਚ ਘਾਟੇ ਵਿੱਚ ਸਨ । ਇਸ ਤੋਂ ਪਹਿਲਾਂ ਸੋਮਵਾਰ ਨੂੰ ਘਰੇਲੂ ਬਾਜ਼ਾਰ ਨੇ ਸਕਾਰਾਤਮਕ ਖੇਤਰ ਵਿੱਚ ਵਪਾਰ ਕੀਤਾ ।

Related Post