post

Jasbeer Singh

(Chief Editor)

Business

ਸ਼ੇਅਰ ਬਾਜ਼ਾਰ ਨੇ 76000 ਦੇ ਅੰਕੜੇ ਨੂੰ ਛੋਹਿਆ

post-img

ਸ਼ੇਅਰ ਬਾਜ਼ਾਰ ਅੱਜ ਪਹਿਲੀ ਵਾਰ 76000 ਦੇ ਅੰਕੜੇ ਨੂੰ ਟੱਪ ਗਿਆ ਜਦੋਂਕਿ ਨਿਫਟੀ ਵੀ ਰਿਕਾਰਡ ਸਿਖਰ ਨੂੰ ਛੂਹ ਕੇ ਮੁੜਿਆ। ਬੰਬੇ ਸਟਾਕ ਐਕਸਚੇਂਜ ਦਾ 30 ਸ਼ੇਅਰਾਂ ਵਾਲਾ ਸੈਂਸੈਕਸ ਦਿਨ ਦੇ ਕਾਰੋਬਾਰ ਮਗਰੋਂ 19.89 ਨੁਕਤਿਆਂ ਦੇ ਨੁਕਸਾਨ ਨਾਲ 75,390.50 ਅੰਕੜਿਆਂ ’ਤੇ ਬੰਦ ਹੋਇਆ। ਬੈਂਕਿੰਗ, ਫਾਇਨਾਂਸ਼ੀਅਲ ਤੇ ਆਈਟੀ ਸ਼ੇਅਰਾਂ ਦੇ ਭਾਅ ਵਿਚ ਤੇਜ਼ੀ ਕਰਕੇ ਸੈਂਸੈਕਸ ਨੇ ਅੱਜ ਇਕ ਵਾਰ 76,009.68 ਨੁਕਤਿਆਂ ਦੇ ਰਿਕਾਰਡ ਸਿਖਰ ਨੂੰ ਛੋਹਿਆ। ਉਧਰ ਨਿਫਟੀ ਵੀ ਅੱਜ 153.7 ਨੁਕਤਿਆਂ ਦੇ ਉਛਾਲ ਨਾਲ 23,110.80 ਦੀ ਸਿਖਰ ’ਤੇ ਜਾ ਕੇ ਆਖ਼ਰ 24.65 ਅੰਕੜਿਆਂ ਦੇ ਨੁਕਸਾਨ ਨਾਲ 22,932.45 ਦੇ ਪੱਧਰ ’ਤੇ ਬੰਦ ਹੋਇਆ।

Related Post