post

Jasbeer Singh

(Chief Editor)

National

ਬੋਲੇ ਤੇ ਉੱਚਾ ਸੁਣਦੇ ਵਿਅਕਤੀਆਂ ਲਈ ਖ਼ਬਰਾਂ ਦਾ ਵਿਸ਼ੇਸ਼ ਬੁਲੇਟਿਨ ਚਲਾਉਣ ਲਈ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਕੀਤੀ

post-img

ਬੋਲੇ ਤੇ ਉੱਚਾ ਸੁਣਦੇ ਵਿਅਕਤੀਆਂ ਲਈ ਖ਼ਬਰਾਂ ਦਾ ਵਿਸ਼ੇਸ਼ ਬੁਲੇਟਿਨ ਚਲਾਉਣ ਲਈ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਕੀਤੀ ਹਦਾਇਤ ਨਵੀਂ ਦਿੱਲੀ: ਭਾਰਤ ਦੇਸ਼ ਦੀ ਮਾਨਯੋਗ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਹਦਾਇਤ ਕੀਤੀ ਹੈ ਕਿ ਉਹ ਨੇਤਰਹੀਣਾਂ, ਬੋਲੇ ਤੇ ਉੱਚਾ ਸੁਣਦੇ ਵਿਅਕਤੀਆਂ ਲਈ ਦੂਰਦਰਸ਼ਨ ’ਤੇ ਰੋਜ਼ਾਨਾ ਖ਼ਬਰਾਂ ਦਾ ਵਿਸ਼ੇਸ਼ ਬੁਲੇਟਿਨ ਚਲਾਏ। ਜਸਟਿਸ ਬੀਆਰ ਗਵਈ ਤੇ ਜਸਟਿਸ ਕੇਵੀ ਵਿਸ਼ਵਨਾਥਨ ਦੇ ਬੈਂਚ ਨੇ ਕੇਂਦਰ ਵੱਲੋਂ ਪੇਸ਼ ਵਧੀਕ ਸੌਲੀਸਿਟਰ ਜਨਰਲ ਐਸ਼ਵਰਿਆ ਭੱਟੀ ਨੂੰ ਕਿਹਾ ਕਿ ਉਹ ਇਸ ਮੁੱਦੇ ’ਤੇ ਪ੍ਰਸਾਰ ਭਾਰਤੀ ਤੋਂ ਹਦਾਇਤਾਂ ਲੈਣ। ਦੂਰਦਰਸ਼ਨ ਨੇ ਸੁਣਨ ਤੋਂ ਅਸਮਰੱਥ ਵਿਅਕਤੀਆਂ ਲਈ ਆਪਣਾ ਪਹਿਲਾ ਹਫ਼ਤਾਵਾਰੀ ਬੁਲੇਟਿਨ 15 ਅਕਤੂਬਰ 1987 ਨੂੰ ਸ਼ੁਰੂ ਕੀਤਾ ਸੀ। ਸੁਪਰੀਮ ਕੋਰਟ ਨੇ ਏਐੱਸਜੀ ਨੂੰ ਕਿਹਾ ਕਿ ਇਸ ਮਸਲੇ ’ਤੇ ‘ਹਾਂ-ਪੱਖੀ’ ਜਵਾਬ ਨਾਲ ਵਾਪਸ ਆਉਣ। ਕੇਸ ਦੀ ਅਗਲੀ ਸੁਣਵਾਈ 28 ਅਗਸਤ ਨੂੰ ਹੋਵੇਗੀ। ਸਰਬਉੱਚ ਕੋਰਟ ਨੇ ਬੋਲੇ ਤੇ ਉੱਚਾ ਸੁਣਦੇ ਵਿਅਕਤੀਆਂ ਵੱਲੋਂ ਦਾਇਰ ਪਟੀਸ਼ਨ ’ਤੇ ਭੱਟੀ ਨੂੰ ਹਲਫ਼ਨਾਮਾ ਦਾਖਲ ਕਰਨ ਲਈ ਇਕ ਹਫ਼ਤੇ ਦੀ ਮੋਹਲਤ ਦਿੱਤੀ ਹੈ।

Related Post