National
0
ਸੁਪਰੀਮ ਕੋਰਟ ਨੇ ਦਿੱਤਾ ਸਮੁੱਚੇ ਸੋ਼ਸ਼ਲ ਮੀਡੀਆ ਪਲੇਟਫਾਰਮਾਂ ਤੋਂ ਜੂਨੀਅਰ ਡਾਕਟਰ ਦਾ ਨਾਮ, ਤਸਵੀਰਾਂ ਤੇ ਵੀਡੀਓਜ਼ ਸਮੇਤ
- by Jasbeer Singh
- August 20, 2024
ਸੁਪਰੀਮ ਕੋਰਟ ਨੇ ਦਿੱਤਾ ਸਮੁੱਚੇ ਸੋ਼ਸ਼ਲ ਮੀਡੀਆ ਪਲੇਟਫਾਰਮਾਂ ਤੋਂ ਜੂਨੀਅਰ ਡਾਕਟਰ ਦਾ ਨਾਮ, ਤਸਵੀਰਾਂ ਤੇ ਵੀਡੀਓਜ਼ ਸਮੇਤ ਸਮੁਚੇ ਵੇਰਵੇ ਹਟਾਉ ਦੇ ਹੁਕਮ ਨਵੀਂ ਦਿੱਲੀ : ਭਾਰਤ ਦੇਸ਼ ਦੀ ਮਾਨਯੋਗ ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਸਾਰੀਆਂ ਖਬਰਾਂ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੋਂ ਕੋਲਕਾਤਾ ਦੇ ਆਰਜੀ ਕਾਰ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਜਬਰ ਜਨਾਹ ਅਤੇ ਕਤਲ ਕੀਤੀ ਗਈ 31 ਸਾਲਾ ਜੂਨੀਅਰ ਡਾਕਟਰ ਦਾ ਨਾਮ, ਫੋਟੋਆਂ, ਵੀਡੀਓ ਅਤੇ ਹੋਰ ਵੇਰਵਿਆਂ ਨੂੰ ਹਟਾਉਣ ਦਾ ਹੁਕਮ ਦਿੱਤਾ ਹੈ।ਭਾਰਤ ਦੇ ਚੀਫ਼ ਜਸਟਿਸ ਡੀਵਾਈ ਚੰਦਰਚੂੜ ਅਤੇ ਜਸਟਿਸ ਜੇਬੀ ਪਾਰਦੀਵਾਲਾ ਅਤੇ ਮਨੋਜ ਮਿਸ਼ਰਾ ਦੇ ਬੈਂਚ ਨੇ ਇਹ ਹੁਕਮ ਉਦੋਂ ਦਿੱਤਾ ਜਦੋਂ ਦੋ ਵਕੀਲਾਂ ਨੇ ਮ੍ਰਿਤਕ ਪੀੜਤ ਦੇ ਨਾਮ ਅਤੇ ਪਛਾਣ ਦੇ ਖੁਲਾਸੇ ਵਿਰੁੱਧ ਅਦਾਲਤ ਦਾ ਰੁਖ ਕੀਤਾ।
