post

Admin

(Chief Editor)

Entertainment / Information

ਸੁਪਰੀਮ ਕੋਰਟ ਨੇ ਫਿਲਮ ‘ਹਮਾਰੇ ਬਾਰਹ’ ਦੀ ਰਿਲੀਜ਼ ’ਤੇ ਰੋਕ ਲਗਾਈ

post-img

ਸੁਪਰੀਮ ਕੋਰਟ ਨੇ ਅਨੂੰ ਕਪੂਰ ਦੀ ਫਿਲਮ ‘ਹਮਾਰੇ ਬਾਰਹ’ ਦੀ ਰਿਲੀਜ਼ ‘ਤੇ ਰੋਕ ਲਗਾ ਦਿੱਤੀ ਹੈ। ਇਹ ਫਿਲਮ 14 ਜੂਨ ਨੂੰ ਰਿਲੀਜ਼ ਹੋਣੀ ਸੀ। ਸੁਪਰੀਮ ਕੋਰਟ ਨੇ ਫਿਲਮ ’ਤੇ ਇਸਲਾਮ ਅਤੇ ਵਿਆਹੁਤਾ ਮੁਸਲਿਮ ਔਰਤਾਂ ਦਾ ਅਪਮਾਨ ਕਰਨ ਦੇ ਦੋਸ਼ਾਂ ਦਾ ਨੋਟਿਸ ਲਿਆ ਅਤੇ ਇਸ ਦੀ ਰਿਲੀਜ਼ ‘ਤੇ ਰੋਕ ਲਗਾ ਦਿੱਤੀ। ਪਟੀਸ਼ਨਰ ਅਜ਼ਹਰ ਬਾਸ਼ਾ ਤੰਬੋਲੀ ਵੱਲੋਂ ਪੇਸ਼ ਵਕੀਲ ਫੌਜੀਆ ਸ਼ਕੀਲ ਦੀਆਂ ਦਲੀਲਾਂ ਦਾ ਨੋਟਿਸ ਲੈਂਦਿਆਂ ਜਸਟਿਸ ਵਿਕਰਮ ਨਾਥ ਅਤੇ ਜਸਟਿਸ ਸੰਦੀਪ ਮਹਿਤਾ ਦੇ ਛੁੱਟੀ ਵਾਲੇ ਬੈਂਚ ਨੇ ਬੰਬੇ ਹਾਈ ਕੋਰਟ ਨੂੰ ਪਟੀਸ਼ਨ ’ਤੇ ਜਲਦੀ ਫੈਸਲਾ ਲੈਣ ਲਈ ਕਿਹਾ।

Related Post

Instagram