
ਵੈੱਬਸੀਰੀਜ਼ ‘ਮਟਕਾ ਕਿੰਗ’ ਦਾ ਨਵਾਂ ਪੋਸਟਰ ਰਿਲੀਜ਼
- by Aaksh News
- June 14, 2024

ਵਿਜੈ ਵਰਮਾ ਦੀ ਮੁੱਖ ਭੂੁਮਿਕਾ ਵਾਲੀ ਵੈੱਬਸੀਰੀਜ਼ ‘ਮਟਕਾ ਕਿੰਗ’ ਦੇ ਨਿਰਮਾਤਾਵਾਂ ਨੇ ਆਪਣੇ ਨਵੇਂ ਕ੍ਰਾਈਮ ਥ੍ਰਿਲਰ ਪ੍ਰਾਜੈਕਟ ਦੀ ਸ਼ੂਟਿੰਗ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ ਅਤੇ ਅਦਾਕਾਰ ਦਾ ਇੱਕ ਨਵਾ ਪੋਸਟਰ ਵੀ ਜਾਰੀ ਕੀਤਾ ਹੈ। ਸੋਸ਼ਲ ਮੀਡੀਆ ’ਤੇ ਜਾਰੀ ਇਸ ਪੋਸਟਰ ’ਚ ਅਦਾਕਾਰ ਨੇ ਸਫ਼ੇਦ ਕਮੀਜ਼ ਪਹਿਨੀ ਹੋਈ ਹੈ ਤੇ ਨਾਲ ਹੀ ਉਹ ਤਾਸ਼ ਦੇ ਪੱਤੇ ਉਡਾਉਂਦਾ ਹੋਇਆ ਨਜ਼ਰ ਆ ਰਿਹਾ ਹੈ। ਤਸਵੀਰ ਦੀ ਕੈਪਸ਼ਨ ’ਚ ਲਿਖਿਆ ਹੈ, ‘‘ਮਟਕਾ ਕਿੰਗ ਜਲਦੀ ਆ ਰਿਹਾ ਹੈ, ਪਰ ਫਿਲਹਾਲ ਸ਼ੂਟਿੰਗ ਚੱਲ ਰਹੀ ਹੈ।’’ ਇਸ ਤੋਂ ਪਹਿਲਾਂ ਵਿਜੈ ਵਰਮਾ ਫ਼ਿਲਮ ‘ਮਰਡਰ ਮੁਬਾਰਕ’ ਵਿੱਚ ਨਜ਼ਰ ਆਇਆ ਸੀ। ਆਉਣ ਵਾਲੀ ਸੀਰੀਜ਼ ‘ਮਟਕਾ ਕਿੰਗ’ ਵਿੱਚ 1960 ਦੀ ਮੁੰਬਈ ਦੀ ਇੱਕ ਕਹਾਣੀ ਪੇਸ਼ ਕੀਤੀ ਗਈ ਹੈ ਜਿੱਥੇ ਇੱਕ ਸੂਤੀ ਵਪਾਰੀ ਜੂਏ ਦੀ ਨਵੀਂ ਗੇਮ ‘ਮਟਕਾ’ ਸ਼ਰੂ ਕਰਦਾ ਹੈ। ਇਹ ਗੇਮ ਸ਼ਹਿਰ ’ਚ ਹਰਮਨ ਪਿਆਰੀ ਹੋ ਜਾਂਦੀ ਹੈ, ਜਿਹੜੀ ਸਿਰਫ ਅਮੀਰਾਂ ਤੱਕ ਹੀ ਸੀਮਤ ਨਹੀਂ ਰਹਿੰਦੀ ਬਲਕਿ ਹਰ ਕੋਈ ਇਸ ਵਿੱਚ ਸ਼ਾਮਲ ਹੁੰਦਾ ਹੈ। ਇਸ ਸੀਰੀਜ਼ ’ਚ ਕ੍ਰਿਤਿਕਾ ਕਾਮਰਾ, ਸਾਈ ਤਮਹਨਕਰ, ਗੁਲਸ਼ਨ ਗਰੋਵਰ ਤੇ ਸਿਧਾਰਥ ਜਾਧਵ ਆਦਿ ਕਲਾਕਾਰਾਂ ਅਹਿਮ ਭੂਮਿਕਾਵਾਂ ’ਚ ਨਜ਼ਰ ਆਉਣਗੇ। ਇਹ ਸੀਰੀਜ਼ ਪ੍ਰਾਈਮ ਵੀਡੀਓ ’ਤੇ ਰਿਲੀਜ਼ ਹੋਵੇਗੀ, ਜਿਸ ਦੀ ਕਹਾਣੀ ਅਭੈ ਕੋਰਾਨੇ ਨੇ ਲਿਖੀ ਹੈ ਅਤੇ ਨਾਗਰਾਜ ਇਸ ਦਾ ਨਿਰਦੇਸ਼ਕ ਹੈ।