
ਸ਼੍ਰੋਮਣੀ ਭਗਤ ਸ੍ਰੀ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਮਨੁੱਖਤਾਂ ਲਈ ਪ੍ਰੇਰਣਾਸਰੋਤ : ਹਰਚੰਦ ਸਿੰਘ ਬਰਸਟ
- by Jasbeer Singh
- February 13, 2025

ਸ਼੍ਰੋਮਣੀ ਭਗਤ ਸ੍ਰੀ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਮਨੁੱਖਤਾਂ ਲਈ ਪ੍ਰੇਰਣਾਸਰੋਤ : ਹਰਚੰਦ ਸਿੰਘ ਬਰਸਟ ਵੱਖ ਵੱਖ ਪਿੰਡਾਂ ਵਿੱਚ ਮਨਾਇਆ ਗਿਆ ਗੁਰੂ ਜੀ ਦਾ 648ਵਾਂ ਜਨਮ ਦਿਹਾੜਾ ਪਟਿਆਲਾ : ਪੂਰੇ ਸੰਸਾਰ ਵਿੱਚ ਗੁਰੂ ਰਵਿਦਾਸ ਜੀ ਦਾ ਜਨਮ ਦਿਹਾੜਾ ਮਨਾਂ ਕੇ ਉਨ੍ਹਾਂ ਵੱਲੋਂ ਮਨੁੱਖਤਾਂ ਦੀ ਭਲਾਈ ਲਈ ਦਿੱਤੇ ਸੰਦੇਸ਼ਾਂ ਨੂੰ ਸੰਗਤਾਂ ਵਿੱਚ ਪ੍ਰਚਾਰ ਕੀਤਾ ਗਿਆ, ਇਸ ਵਿੱਚ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਵੱਲੋਂ ਵਿਧਾਨ ਸਭਾ ਹਲਕਾ ਸਮਾਣਾ ਦੇ ਵੱਖ-ਵੱਖ ਪਿੰਡਾਂ ਵਿੱਚ ਮਨਾਏ ਜਾ ਰਹੇ ਗੁਰੂਪੁਰਬ ਵਿੱਚ ਹਿੱਸਾ ਲਿਆ ਗਿਆ । ਪਿੰਡ ਬਰਸਟ ਅਤੇ ਬੰਮਣਾ ਵਿੱਚ ਸੰਗਤਾਂ ਨਾਲ ਗੁਰੂ ਘਰਾਂ ਵਿੱਚ ਅਰਦਾਸ ਕੀਤੀ ਗਈ । ਇਸ ਮੋਕੇ ਬੋਲਦੇ ਹੋਏ ਸ. ਬਰਸਟ ਨੇ ਕਿਹਾ ਕਿ ਗੁਰੂ ਰਵਿਦਾਸ ਜੀ ਦਾ ਜਨਮ ਗੁਰੂ ਨਾਨਕ ਜੀ ਤੋਂ ਵੀ ਪਹਿਲਾ ਹੋਇਆ ਸੀ । ਉਸ ਸਮੇਂ ਜਾਤ ਅਤੇ ਧਰਮ ਦੇ ਨਾਂ ਤੇ ਨਫਰਤਾਂ ਦਾ ਦੋਰ ਸੀ, ਜਿਸ ਦਾ ਗੁਰੂ ਰਵਿਦਾਸ ਜੀ ਨੇ ਡਟ ਕੇ ਵਿਰੋਧ ਕੀਤਾ ਅਤੇ ਸੰਦੇਸ਼ ਦਿੱਤਾ ਕਿ ਸਾਰੇ ਮਨੁੱਖ ਪ੍ਰਮਾਤਮਾ ਦੀ ਹੀ ਅੰਸ਼ ਹਨ। ਜਾਤ ਅਤੇ ਧਰਮ ਦੇ ਨਾਂ ਤੇ ਲੋਕਾਂ ਨੂੰ ਵੰਡਣ ਵਾਲੇ ਪ੍ਰਮਾਤਮਾ ਦੇ ਦੁਸ਼ਮਣ ਹਨ । ਪੂਰੀ ਮਨੁੱਖਤਾਂ ਨੂੰ ਸੱਚੀ ਕਿਰਤ ਦਾ ਰਾਹ ਵੀ ਗੁਰੂ ਰਵਿਦਾਸ ਜੀ ਨੇ ਹੀ ਦਿਖਾਇਆ। ਖੁਦ ਜੁੱਤੀਆਂ ਗੰਡ ਗੁਜ਼ਾਰਾ ਕਰਦੇ ਸਨ, ਕੰਮ ਕੋਈ ਵੀ ਛੋਟਾ ਨਹੀ ਹੁੰਦਾ ਸਿਰਫ ਸਹੀ ਢੰਗ ਨਾਲ ਇਮਾਨਦਾਰੀ ਨਾਲ ਕਰਨ ਦੀ ਜਰੂਰਤ ਹੈ । ਇਸੇ ਲਈ ਗੁਰੂ ਨਾਨਕ ਜੀ ਨੇ ਵੀ ਸਮੁੱਚੀ ਮਨੁੱਖਤਾ ਨੂੰ ਪ੍ਰਮਾਤਮਾ ਦੀ ਹੀ ਅੰਸ਼ ਦੱਸਿਆ ਹੈ । ਊਚ ਨੀਚ ਅਤੇ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਦਾ ਵਿਰੋਧ ਵੀ ਕੀਤਾ। ਗੁਰੂ ਗ੍ਰੰਥ ਸਾਹਿਬ ਦੀ ਸਥਾਪਨਾ ਸਮੇਂ ਵੀ ਗੁਰੂ ਅਰਜਨ ਦੇਵ ਜੀ ਨੇ ਭਾਰਤ ਦੇ ਉਨ੍ਹਾਂ ਸਭ ਮਹਾਂਪੁਰਸ਼ਾਂ ਦੀ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਕੀਤਾ ਜੋ ਮਨੁੱਖਤਾਂ ਨੂੰ ਪ੍ਰਮਾਤਮਾ ਦੀ ਅੰਸ਼ ਸਮਝਦੇ ਹੋਏ ਜਾਤ, ਧਰਮ ਤੋਂ ਉੱਪਰ ਉੱਠ ਕੇ ਨੇਕ ਕਿਰਤ ਕਰਨ ਨੂੰ ਤਰਜੀਹ ਦਿੰਦੇ ਸਨ, ਜਿਸ ਵਿੱਚ ਗੁਰੂ ਰਵਿਦਾਸ ਜੀ ਦੀ ਬਾਣੀ ਪਰਮੁਖਤਾ ਨਾਲ ਸ਼ਾਮਿਲ ਕੀਤੀ ਗਈ, ਜੋ ਕਿ ਅੱਜ ਵੀ ਪੂਰੇ ਸੰਸਾਰ ਨੂੰ ਚਾਨਣ ਮੁਨਾਰੇ ਦਾ ਕੰਮ ਕਰ ਰਹੀ ਹੈ । ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਮਨਾਉਣ ਦਾ ਤਾਂ ਹੀ ਲਾਭ ਹੈ ਜੇਕਰ ਆਪਾਂ ਸਾਰੇ ਉਨ੍ਹਾਂ ਵੱਲੋਂ ਦਿੱਤੇ ਸੰਦੇਸ਼ਾਂ ਤੇ ਅਮਲ ਕਰੀਏ ਤਾਂ ਜੋ ਪੂਰੀ ਮਨੁੱਖਤਾਂ ਦਾ ਭਲਾ ਹੋ ਸਕੇ। ਇਸ ਮੋਕੇ ਨਰਿੰਦਰ ਸਿੰਘ ਸਰਪੰਚ ਬਰਸਟ, ਹਰਿੰਦਰ ਸਿੰਘ ਧਬਲਾਨ, ਸ਼ਾਮ ਲਾਲ ਦੱਤ, ਕ੍ਰਿਸ਼ਨ ਸਿੰਘ ਪ੍ਰਧਾਨ, ਅਮਰਜੀਤ ਸਿੰਘ ਬੰਮਣਾ, ਗੁਰਪ੍ਰੀਤ ਸਿੰਘ, ਜਸਬੀਰ ਸਿੰਘ, ਗੁਰਮੁੱਖ ਸਿੰਘ, ਸ਼ਿੰਗਾਰਾ ਸਿੰਘ, ਕਾਲਾ ਇਲੈਕਟ੍ਰੀਸੀਅਨ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਲਗਵਾਈ ।
Related Post
Popular News
Hot Categories
Subscribe To Our Newsletter
No spam, notifications only about new products, updates.