
ਜੇਲ ਵਿਚ ਬੰਦ ਪਤੀ ਦੀ ਮੌਤ ਦੇ ਮਾਮਲੇ ਵਿਚ ਪਤਨੀ ਨੇ ਹਾਈਕੋਰਟ ਪਹੁੰਚ ਕੀਤੀ ਸੀ. ਬੀ. ਆਈ. ਜਾਂਚ ਦੀ ਮੰਗ
- by Jasbeer Singh
- August 14, 2024

ਜੇਲ ਵਿਚ ਬੰਦ ਪਤੀ ਦੀ ਮੌਤ ਦੇ ਮਾਮਲੇ ਵਿਚ ਪਤਨੀ ਨੇ ਹਾਈਕੋਰਟ ਪਹੁੰਚ ਕੀਤੀ ਸੀ. ਬੀ. ਆਈ. ਜਾਂਚ ਦੀ ਮੰਗ ਚੰਡੀਗੜ੍ਹ : ਪੰਜਾਬਦੇ ਰੋਪੜ ਜਿ਼ਲੇ ਦੀ ਜੇਲ੍ਹ ਵਿੱਚ ਬੰਦ ਕੈਦੀ ਚਰਨਪ੍ਰੀਤ ਸਿੰਘ ਚੰਨੀ ਦੀ ਹੋਈ ਮੌਤ ਦੇ ਮਾਮਲੇ ਵਿਚ ਜਾਂਚ ਦੀ ਮੰਗ ਸੀ. ਬੀ. ਆਈ. ਤੋਂ ਕਰਵਾਏ ਜਾਣ ਨੂੰ ਲੈ ਕੇ ਉਸਦੀ ਪਤਨੀ ਨੇ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿਖੇ ਪਹੁੰਚ ਕੀਤੀ ਹੈ। ਦੱਸਣਯੋਗ ਹੈ ਕਿ ਰੋਪੜ ਜੇਲ ਵਿਚ ਬੰਦ ਚਰਨਪ੍ਰੀਤ ਸਿੰਘ ਚੰਨੀ ਦੀ ਮੌਤ ਪਿਛਲੇ ਮਹੀਨੇ 24 ਜੁਲਾਈ ਨੂੰ ਹੋ ਗਈ ਸੀ ਅਤੇ ਕੈਦੀ ਚਰਨਪ੍ਰੀਤ ਸਿੰਘ ਚੰਨੀ ਜੇਲ ਵਿਚ ਐਨ. ਡੀ. ਪੀ. ਐਸ. ਕੇਸ ਤਹਿਤ ਬੰਦ ਸੀ। ਜੇਲ ਅੰਦਰ ਚਰਨਪ੍ਰੀਤ ਚੰਨੀ ਦੀ ਮੌਤ ਦੇ ਮਾਮਲੇ ਸਬੰਧੀ ਉਸ ਸਮੇਂ ਖੁਲਾਸਾ ਹੋਇਆ ਜਦੋਂ ਚਰਨਪ੍ਰੀਤ ਸਿੰਘ ਚੰਨੀ ਨਾਲ ਹੀ ਜੇਲ ਵਿਚ ਬੰਦ ਇਕ ਕੈਦੀ ਨੇ ਜੇਲ ਤੋਂ ਬਾਹਰ ਆ ਕੇ ਮ੍ਰਿਤਕ ਚਰਨਪ੍ਰੀਤ ਚੰਨੀ ਦੀ ਪਤਨੀ ਨੂੰ ਸਾਰੀ ਗੱਲਬਾਤ ਦੱਸੀ। ਉਸਨੇ ਦੱਸਿਆ ਕਿ ਜੇਲ੍ਹ ਪ੍ਰਸ਼ਾਸਨ ਨੇ ਉਸੇ ਦਿਨ ਚਰਨਪ੍ਰੀਤ ਨਾਲ ਬੰਦ ਤਿੰਨ ਕੈਦੀਆਂ ਦੀ ਕੁੱਟਮਾਰ ਕੀਤੀ ਸੀ, ਜਿਸ ਤੋਂ ਬਾਅਦ ਚਰਨਪ੍ਰੀਤ ਦੀ ਵੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਸੀ। ਸਾਰਾ ਮਾਮਲਾ ਪੁਲਿਸ ਅਤੇ ਮ੍ਰਿਤਕ ਦੀ ਪੁਰਾਣੀ ਰੰਜਿਸ਼ ਦਾ ਹੈ। ਹਾਈਕੋਰਟ ਵਿੱਚ ਦਾਈਰ ਪਟੀਸ਼ਨ ਵਿੱਚ ਮ੍ਰਿਤਕ ਦੀ ਪਤਨੀ ਨੇ ਇਲਜ਼ਾਮ ਲਾਇਆ ਹੈ ਕਿ ਪੁਲਿਸ ਪਿਛਲੇ ਸਮੇਂ ਵਿੱਚ ਉਸਦੇ ਪਤੀ ਨੂੰ ਤੰਗ ਪਰੇਸ਼ਾਨ ਕਰਦੀ ਰਹੀ ਹੈ ਅਤੇ ਉਸਦੇ ਖਿਲਾਫ ਝੂਠੇ ਮੁਕੱਦਮੇ ਦਰਜ ਕਰ ਰਹੀ ਸੀ, ਹੁਣ ਪੁਲਿਸ ਇਸ ਮਾਮਲੇ ਨੂੰ ਰਫਾ-ਦਫਾ ਕਰਨਾ ਚਾਹੁੰਦੀ ਹੈ, ਇਸ ਲਈ ਮਾਮਲੇ ਦੀ ਜਾਂਚ ਸੀ.ਬੀ.ਆਈ. ਨੂੰ ਕਰਨੀ ਚਾਹੀਦੀ ਹੈ।ਹਾਈ ਕੋਰਟ ਨੇ ਹੁਣ ਇਸ ਮਾਮਲੇ ਵਿੱਚ ਪੰਜਾਬ ਸਰਕਾਰ ਅਤੇ ਸੀਬੀਆਈ ਸਮੇਤ ਹੋਰਨਾਂ ਨੂੰ ਨੋਟਿਸ ਜਾਰੀ ਕਰਕੇ 30 ਸਤੰਬਰ ਤੱਕ ਜਵਾਬ ਦਾਖ਼ਲ ਕਰਨ ਦੇ ਹੁਕਮ ਦਿੱਤੇ ਹਨ।