ਪਰਿਵਾਰ ਨਾਲ ਸੌਂ ਰਹੀ 2 ਸਾਲਾ ਬੱਚੀ ਨੂੰ ਜਬਰ ਜ਼ਨਾਹ ਦੀ ਨੀਅਤ ਨਾਲ ਲੈ ਕੇ ਦੌੜੇ ਨੌਜਵਾਨ ਨੇ ਫੜੇ ਜਾਣ ਦੇ ਡਰ ਕਾਰਨ ਮਾਸ
- by Jasbeer Singh
- August 17, 2024
ਪਰਿਵਾਰ ਨਾਲ ਸੌਂ ਰਹੀ 2 ਸਾਲਾ ਬੱਚੀ ਨੂੰ ਜਬਰ ਜ਼ਨਾਹ ਦੀ ਨੀਅਤ ਨਾਲ ਲੈ ਕੇ ਦੌੜੇ ਨੌਜਵਾਨ ਨੇ ਫੜੇ ਜਾਣ ਦੇ ਡਰ ਕਾਰਨ ਮਾਸੂਮ ਨੂੰ ਨਾਲੇ `ਚ ਦਿੱਤਾ ਸੁੱਟ ਮੇਰਠ : ਭਾਰਤ ਦੇ ਉੱਤਰ ਪ੍ਰਦੇਸ਼ ਦੇ ਮੇਰਠ ਜਿ਼ਲ੍ਹੇ ਦੇ ਸਦਰ ਬਜ਼ਾਰ ਥਾਣਾ ਖੇਤਰ `ਚ ਪਰਿਵਾਰ ਨਾਲ ਸੌਂ ਰਹੀ 2 ਸਾਲਾ ਬੱਚੀ ਨੂੰ ਜਬਰ ਜ਼ਿਨਾਹ ਦੀ ਨੀਅਤ ਨਾਲ ਲੈ ਕੇ ਦੌੜੇ ਨੌਜਵਾਨ ਨੇ ਫੜੇ ਜਾਣ ਦੇ ਡਰ ਕਾਰਨ ਮਾਸੂਮ ਨੂੰ ਨਾਲੇ `ਚ ਸੁੱਟ ਦਿੱਤਾ। ਜਿਸ ਕਾਰਨ ਬੱਚੀ ਦੀ ਮੌਤ ਹੋ ਗਈ। ਪੁਲਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਸੁਪਰਡੈਂਟ ਆਯੂਸ਼ ਵਿਕਰਮ ਸਿੰਘ ਨੇ ਸ਼ਨੀਵਾਰ ਨੂੰ ਦੱਸਿਆ ਕਿ ਘਟਨਾ ਸ਼ੁੱਕਰਵਾਰ ਦੇਰ ਰਾਤ ਸਦਰ ਥਾਣਾ ਖੇਤਰ ਦੀ ਝੁੱਗੀ ਬਸਤੀ `ਚ ਹੋਈ, ਜਿੱਥੇ ਇਕ ਨੌਜਵਾਨ ਪਰਿਵਾਰ ਵਾਲਿਆਂ ਨਾਲ ਸੌਂ ਰਹੀ 2 ਸਾਲਾ ਬੱਚੀ ਨੂੰ ਜਬਰ ਜ਼ਿਨਾਹ ਕਰਨ ਦੀ ਨੀਅਤ ਨਾਲ ਲੈ ਕੇ ਦੌੜਿਆ ਪਰ ਪਰਿਵਾਰ ਵਾਲਿਆਂ ਦੀ ਅੱਖ ਖੁੱਲ੍ਹ ਗਈ। ਸਿੰਘ ਅਨੁਸਾਰ, ਪਰਿਵਾਰ ਵਾਲੇ ਬੱਚੀ ਨੂੰ ਦੋਸ਼ੀ ਦੇ ਚੰਗੁਲ ਤੋਂ ਬਚਾਉਣ ਲਈ ਉਸ ਦੇ ਪਿੱਛੇ ਦੌੜੇ ਤਾਂ ਫੜੇ ਜਾਣ ਦੇ ਡਰ ਕਾਰਨ ਉਹ ਬੱਚੀ ਨੂੰ ਕੋਲ ਹੀ ਆਬੂ ਨਾਲੇ `ਚ ਸੁੱਟ ਕੇ ਫਰਾਰ ਹੋ ਗਿਆ। ਉਨ੍ਹਾਂ ਦੱਸਿਆ ਕਿ ਬੱਚੀ ਦੀ ਲਾਸ਼ ਸ਼ਨੀਵਾਰ ਸਵੇਰੇ ਨਾਲੇ `ਚ ਮਿਲੀ, ਉਸ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਸਿੰਘ ਅਨੁਸਾਰ ਦੋਸ਼ੀ ਮੋਈਸ਼ (20) ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ।
