ਪਾਕਿ ਵਿਚ 1285 ਹਿੰਦੂ ਪੂਜਾ ਸਥਾਨ ਤੇ 532 ਗੁਰਦੁਆਰੇ ਪਰ ਪੂਜਾ ਲਈ 37 ਖੁੱਲ੍ਹੇ
- by Jasbeer Singh
- December 5, 2025
ਪਾਕਿ ਵਿਚ 1285 ਹਿੰਦੂ ਪੂਜਾ ਸਥਾਨ ਤੇ 532 ਗੁਰਦੁਆਰੇ ਪਰ ਪੂਜਾ ਲਈ 37 ਖੁੱਲ੍ਹੇ ਗੁਰਦਾਸਪੁਰ/ਇਸਲਾਮਾਬਾਦ, 5 ਦਸੰਬਰ 2025 : ਪਾਕਿਸਤਾਨ ਵਿਚ 1285 ਹਿੰਦੂ ਪੂਜਾ ਸਥਾਨ ਅਤੇ 532 ਗੁਰਦੁਆਰੇ ਹਨ ਪਰ ਇਸ ਸਮੇਂ ਸਿਰਫ਼ 37 ਹੀ ਪੂਜਾ ਲਈ ਕਾਰਜਸ਼ੀਲ ਹਨ। ਕਿਹੜੇ ਦੋ ਮੁੱਖ ਕਾਰਨ ਹਨ ਅਜਿਹਾ ਹੋਣ ਦੇ ਇਹ ਮੁੱਖ 2 ਕਾਰਨ ਹਨ : ਪਹਿਲਾਂ ਇਨ੍ਹਾਂ ਖੇਤਰਾਂ ਵਿਚ ਹਿੰਦੂ ਅਤੇ ਸਿੱਖ ਭਾਈਚਾਰਿਆਂ ਦੀ ਘੱਟ ਆਬਾਦੀ ਅਤੇ ਦੂਸਰਾ ਇਨ੍ਹਾਂ ਪੂਜਾ ਅਸਥਾਨਾਂ ਦੀ ਸਾਂਭ-ਸੰਭਾਲ ਚ ਸਬੰਧਤ ਅਧਿਕਾਰੀਆਂ ਦੀ ਢਿੱਲ ਅਤੇ ਮੁਸਲਿਮ ਭਾਈਚਾਰੇ ਦੇ ਅੰਦਰ ਰਾਜਨੀਤਿਕ ਤੌਰ `ਤੇ ਪ੍ਰਭਾਵਸ਼ਾਲੀ ਵਿਅਕਤੀਆਂ ਦੁਆਰਾ ਗੈਰ-ਕਾਨੂੰਨੀ ਕਬਜ਼ਾ ਕਰਨਾ ਹੈ । ਉੱਚ-ਪੱਧਰੀ ਕਮੇਟੀ ਦੇ ਕਨਵੀਨਰ ਸੈਨੇਟਰ ਦਿਨੇਸ਼ ਕੁਮਾਰ ਨੇ ਕੀ ਆਖਿਆ ਸਰਹੱਦ ਪਾਰ ਦੇ ਸੂਤਰਾਂ ਅਨੁਸਾਰ ਇਹ ਅੰਕੜੇ ਇਸਲਾਮਾਬਾਦ `ਚ ਹੋਈ ਪਾਕਿਸਤਾਨ ਸੰਸਦੀ ਘੱਟ ਗਿਣਤੀ ਭਾਈਚਾਰਿਆਂ ਦੀ ਕਮੇਟੀ ਦੀ ਪਹਿਲੀ ਮੀਟਿੰਗ `ਚ ਪੇਸ਼ ਕੀਤੇ ਗਏ ਸਨ। ਸੂਤਰਾਂ ਅਨੁਸਾਰ ਉੱਚ-ਪੱਧਰੀ ਕਮੇਟੀ ਦੇ ਕਨਵੀਨਰ ਸੈਨੇਟਰ ਦਿਨੇਸ਼ ਕੁਮਾਰ ਨੇ ਕਿਹਾ ਕਿ ਕਮੇਟੀ ਇਹ ਯਕੀਨੀ ਬਣਾਉਣ ਲਈ ਕੰਮ ਕਰੇਗੀ ਕਿ ਗੈਰ-ਮੁਸਲਮਾਨਾਂ ਲਈ ਸੰਵਿਧਾਨਕ ਗਾਰੰਟੀਆਂ ਨੂੰ ਵਿਵਹਾਰਕ ਸੁਰੱਖਿਆ ਸਰਹੱਦ ` ਅਤੇ ਨੀਤੀ ਸੁਧਾਰਾਂ `ਚ ਬਦਲਿਆ ਜਾਵੇ। ਇਵੈਕਿਊ ਟਰੱਸਟ ਪ੍ਰਾਪਰਟੀ ਬੋਰਡ ਰਿਹਾ ਹੈ ਹਿੰਦੂ ਅਤੇ ਸਿੱਖ ਪੂਜਾ ਸਥਾਨਾਂ ਦੀ ਸਾਂਭ ਸੰਭਾਲ ਕਰਨ ਵਿਚ ਅਸਫਲ : ਵੈਕਵਾਨੀ ਮੀਟਿੰਗ `ਚ ਬੋਲਦਿਆਂ ਪਾਕਿਸਤਾਨ ਹਿੰਦੂ ਕੌਂਸਲ ਦੇ ਮੁਖੀ ਡਾ. ਰਮੇਸ਼ ਕੁਮਾਰ ਵੈਕਵਾਨੀ ਨੇ ਇਵੈਕਿਊ ਟਰੱਸਟ ਪ੍ਰਾਪਰਟੀ ਬੋਰਡ (ਵਕਫ਼ ਬੋਰਡ) ਦੀ ਨਿੰਦਾ ਕਰਦਿਆਂ ਕਿਹਾ ਕਿ ਇਹ ਜਾਇਦਾਦਾਂ, ਖਾਸ ਕਰਕੇ ਹਿੰਦੂ ਅਤੇ ਸਿੱਖ ਪੂਜਾ ਸਥਾਨਾਂ ਦੀ ਸਾਂਭ-ਸੰਭਾਲ ਕਰਨ `ਚ ਅਸਫਲ ਰਿਹਾ ਹੈ ਅਤੇ ਮੁਸਲਿਮ ਭਾਈਚਾਰੇ ਦੇ ਮੈਂਬਰਾਂ ਦੁਆਰਾ ਹਿੰਦੂ ਅਤੇ ਸਿੱਖ ਧਾਰਮਿਕ ਸਥਾਨਾਂ ਨੂੰ ਗੈਰ-ਕਾਨੂੰਨੀ ਕਬਜ਼ੇ ਤੋਂ ਮੁਕਤ ਕਰਨ ਲਈ ਵੀ ਕੋਈ ਕਾਰਵਾਈ ਨਹੀਂ ਕਰ ਰਿਹਾ ਹੈ।
