post

Jasbeer Singh

(Chief Editor)

Patiala News

ਰਜਿਸਟ੍ਰੀਆਂ ਨਾ ਹੋਣ ਅਤੇ ਬਿਜਲੀ ਕੁਨੈਕਸ਼ਨ ਨਾ ਮਿਲਣ ਕਰਕੇ ਪੰਜਾਬ ਵਿਚ ਮਚੀ ਹਾਹਾਕਾਰ-ਜੇਕਰ ਜਲਦੀ ਹੱਲ ਨਾ ਹੋਇਆ ਵਿੱਡਾਗ

post-img

ਰਜਿਸਟ੍ਰੀਆਂ ਨਾ ਹੋਣ ਅਤੇ ਬਿਜਲੀ ਕੁਨੈਕਸ਼ਨ ਨਾ ਮਿਲਣ ਕਰਕੇ ਪੰਜਾਬ ਵਿਚ ਮਚੀ ਹਾਹਾਕਾਰ-ਜੇਕਰ ਜਲਦੀ ਹੱਲ ਨਾ ਹੋਇਆ ਵਿੱਡਾਗੇ ਸੰਘਰਸ਼ -ਪ੍ਰਧਾਨ ਸੰਤ ਰਾਮ- ਨਾਭਾ, 13 ਅਪੈ੍ਰਲ  : ਸੰਤ ਰਾਮ ਪ੍ਰਧਾਨ ਪ੍ਰਾਪਰਟੀ ਡੀਲਰ ਐਸੋਸੀਏਸਨ ਨਾਭਾ ਦੀ ਅਗਵਾਈ ਹੇਠ ਪ੍ਰਾਪਰਟੀ ਡੀਲਰਾਂ ਤੇ ਪਲਾਟ ਹੋਲਡਰਾਂ ਦੀ ਭਰਵੀਂ ਮੀਟਿੰਗ ਸ਼ਾਮ ਛੱਪਣ ਭੋਗ ਅਲੌਹਰਾਂ ਗੇਟ ਨਾਭਾ ਵਿਖੇ ਹੋਈ, ਜਿਸ ਵਿਚ ਰਜਿਸਟ੍ਰੀਆਂ ਬੰਦ ਹੋਣ ਕਾਰਨ ਤੇ ਬਿਜਲੀ ਕੁਨੈਕਸ਼ਨ ਨਾ ਮਿਲਣ ਕਾਰਨ ਪ੍ਰਾਪਰਟੀ ਡੀਲਰਾਂ ਵਿਚ ਭਾਰੀ ਰੋਸ ਵੇਖਣ ਨੂੰ ਮਿਲਿਆ ਅਤੇ ਸਰਕਾਰ ਕੋਲੋਂ ਇਹ ਮੰਗ ਵੀ ਕੀਤੀ ਗਈ ਕਿ 31 ਦਸੰਬਰ 2024 ਤੱਕ ਹੋਈਆਂ ਸਾਰੀਆਂ ਰਜਿਸਟ੍ਰੀਆਂ ਜੋ ਵੀ ਪਲਾਟਾਂ ਦੀਆਂ ਹੋ ਚੁੱਕੀਆਂ ਹਨ ਸਭ ਨੂੰ ਲੀਗਲ ਕਰਾਰ ਦਿੱਤਾ ਜਾਵੇ ਅਤੇ ਸਾਰੀਆਂ ਰਜਿਸਟ੍ਰੀਆਂ ਉਪਰ ਬਿਜਲੀ ਕੁਨੈਕਸ਼ਨ ਬਹਾਲ ਕੀਤੇ ਜਾਣ। ਪੂੱਡਾ ਮਹਿਕਮੇ ਦੇ ਜਰੀਏ ਸਾਰੇ ਹੁਣ ਤੱਕ ਦੇ ਬਣੇ ਮਕਾਨਾਂ ਨੂੰ ਬਿਨਾਂ ਸ਼ਰਤ ਬਿਜਲੀ ਕੁਨੈਕਸ਼ਨ ਦਿੱਤੇ ਜਾਣ ਵਧੇ ਹੋਏ ਕੁਲੈਕਟਰ ਰੇਟ ਵਾਪਸ ਲਏ ਜਾਣ, ਜੇਕਰ ਇਹ ਸ਼ਰਤਾ 25 ਅਪੈ੍ਰਲ 2025 ਤੱਕ ਨਹੀਂ ਮੰਨ ਲਈਆਂ ਗਈਆਂ ਤਾਂ ਜੋ ਵੀ ਪੰਜਾਬ ਪੱਧਰ ਤੇ ਹਰ ਤਹਿਸੀਲ ਪੱਧਰ ਤੱਕ ਸਾਰੇ ਪੰਜਾਬ ਵਾਸੀਆਂ ਤੇ ਪੰਜਾਬ ਪ੍ਰਾਪਰਟੀ ਕਾਰੋਬਾਰੀਆਂ ਨੂੰ ਨਾਲ ਲੈ ਕੇ ਪੰਜਾਬ ਵਿਚ ਹਰ ਤਹਿਸੀਲ ਪੱਧਰ ਤੇ ਧਰਨੇ ਪ੍ਰਦਰਸ਼ਨ ਹੋਣਗੇ, ਜਿਸਦੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੌਕੇ ਵੀਰ ਸਿੰਘ ਭੁੱਲਰ, ਬ੍ਰਿਜ ਸੁਰਿੰਦਰ ਗਰੇਵਾਲ, ਦਵਿੰਦਰ ਸਿੰਘ ਸਤਗੁਰ ਸਿੰਘ ,, ਜਸਪਾਲ ਸਿੰਘ, ਪੁਰੀ ਸਾਹਿਬ, ਰਾਣਾ ਸਾਬਕਾ ਪ੍ਰਧਾਨ, ਬਾਵਾ , ਭੋਲਾ , ਧਰਮਿੰਦਰ ਐਡਵੋਕੇਟ, ਕੈਸੀਅਰ ਪੰਮਾ ਮੰਡੋਰ,ਭੀਮ ਸਰਮਾ ਜਨਰਲ ਸਕੱਤਰ, ਧੰਨਾ , ਮੁਕੇਸ਼ , ਕਰਮਜੀਤ , ਸਵਿੰਦਰ , ਰਵਿੰਦਰ ਬਿੱਟੂ ,,ਅਮਰੀਕ ਸਿੰਘ ਅਲੋਹਰਾ, ਹਰਬੰਸ ਖੱਟੜ ਮੀਤ ਪ੍ਰਧਾਨ, ਬਲਜੀਤ, ਤੋਂ ਇਲਾਵਾ ਭਾਰੀ ਗਿਣਤੀ ਵਿਚ ਮੈਂਬਰ ਮੌਜੂਦ ਸਨ ।

Related Post