

ਖੂਨਦਾਨ ਤੋਂ ਵੱਡਾ ਕੋਈ ਵੀ ਦਾਨ ਨਹੀਂ- ਅਜੀਤ ਪਾਲ ਕੋਹਲੀ ਆਖਿਲ ਭਾਰਤੀ ਹਿੰਦੂ ਸੁਰਕਸ਼ਾ ਸਮਿਤੀ ਦੇ ਯੂਥ ਵਿੰਗ ਨੂੰ ਲਗਾਇਆ ਖੂਨਦਾਨ ਕੈਂਪ : ਕੁਸ਼ਲ ਚੋਪੜਾ ਪਟਿਆਲਾ, 29 ਜੁਲਾਈ 2025 : ਅਖਿਲ ਭਾਰਤੀ ਹਿੰਦੂ ਸੁਰਸ਼ਾ ਸਮਿਤੀ ਦੇ ਯੂਥ ਵਿੰਗ ਦੁਆਰਾ ਸ੍ਰੀ ਹਿੰਦੂ ਤਖਤ, ਸ੍ਰੀ ਸ਼ਿਵ ਸ਼ਕਤੀ ਸੇਵਾ ਦਲ ਲੰਗਰ ਚੈਰੀਟੇਬਲ ਟਰਸਟ ਦੇ ਸਹਿਯੋਗ ਨਾਲ ਪੂਜੀਏ ਪਵਨ ਸ਼ਰਮਾ ਪੰਚਾਨੰਦ ਗਿਰੀ ਮਹਾਰਾਜ ਜੀ ਦੇ ਜਨਮ ਦਿਵਸ ਤੇ ਖੂਨਦਾਨ ਕੈਂਪ ਲਗਾਇਆ। ਜਿਸ ਵਿੱਚ ਨੌਜਵਾਨਾਂ ਨੇ 86 ਯੂਨਿਟ ਖੂਨ ਇਕੱਠਾ ਕਰਕੇ ਮਾਨਵਤਾ ਦੀ ਸੇਵਾ ਕੀਤੀ। ਇਸ ਮੌਕੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਵਿਧਾਇਕ ਅਜੀਤ ਪਾਲ ਸਿੰਘ ਕੋਹਲੀ, ਜਗਤ ਗੁਰੂ ਭੁਵਨੇਸ਼ਵਰੀ ਨੰਦ ਗਿਰੀ ਜੀ ਮਹਾਰਾਜ ਅਤੇ ਆਸ਼ੂਤੋਸ਼ ਗੌਤਮ ਨੇ ਖੂਨਦਾਨ ਕੈਂਪ ਵਿੱਚ ਪਹੁੰਚਕੇ ਕੁਸ਼ਲ ਚੋਪੜਾ ਅਤੇ ਨੌਜਵਾਨਾਂ ਦੀ ਭਰਪੂਰ ਪ੍ਰਸੰਸਾ ਕਰਦੇ ਆਂ ਕਿਹਾ ਕਿ ਨਸ਼ੇ ਦੇ ਖਿਲਾਫ ਜਾਗਰੂਕਤਾ ਅਤੇ ਨੌਜਵਾਨਾਂ ਨੂੰ ਦੇਸ਼ ਅਤੇ ਧਰਮ ਦੇ ਨਾਲ ਜੋੜਨ ਲਈ ਯੂਥ ਵਿੰਗ ਦੀ ਖੂਬ ਪ੍ਰਸ਼ੰਸਾ ਕੀਤੀ। ਉਹਨਾਂ ਨੇ ਕਿਹਾ ਕਿ ਯੁੱਧ ਨਸ਼ੇ ਦੇ ਵਿਰੁੱਧ ਮੁਹਿੰਮ ਦਾ ਅਸਰ ਪੂਰੇ ਪੰਜਾਬ ਵਿੱਚ ਦਿਖਾਈ ਦੇ ਰਿਹਾ ਹੈ ਅਤੇ ਇਸ ਤੋਂ ਪ੍ਰੇਰਿਤ ਹੋ ਕੇ ਨੌਜਵਾਨ ਵਰਗ ਨਸ਼ਾ ਮੁਕਤ ਹੋ ਰਿਹਾ ਹੈ। ਇਸ ਮੌਕੇ ਕੁੰਦਨ ਗੋਗੀਆ ਮੇਅਰ, ਵਿਸ਼ਨੂ ਸ਼ਰਮਾ, ਕੇ.ਕੇ ਸ਼ਰਮਾ, ਹੋਬੀ ਧਾਲੀਵਾਲ, ਨਿਖਿਲ ਕੁਮਾਰ ਕਾਕਾ, ਵਰੁਣ ਜਿੰਦਲ, ਜੋਗੇਸ਼ ਗੁਪਤਾ, ਅਸ਼ੋਕ ਸ਼ਰਮਾ, ਕੈਲਾਸ਼ ਸ਼ਰਮਾ, ਸੁਧੀਰ ਬੈਕਟਰ, ਅਮਿਤ ਸ਼ਰਮਾ, ਜਗਮੋਹਨ ਬੰਟੀ, ਕੁਲਦੀਪ ਕੌਸ਼ਲ, ਵਿਕਾਸ ਕਪੂਰ, ਸੁਭਾਸ਼ ਵਰਮਨ, ਪਿੰਟਾ ਜੀ, ਲਛਮਣ ਦਾਸ ਲਛੂ, ਦਿਨੇਸ਼ ਬਿੱਲਾ, ਰਿਸ਼ਬ ਭਸੀਨ, ਰਜੇਸ਼ ਟਪੂ, ਦੀਪਾਂਸ਼ੂ ਸ਼ਰਮਾ, ਧਵਨ ਬੰਸਲ, ਸੁਭਾਸ਼ ਵਰਮਨ, ਤਰਸੇਮ ਸੈਣੀ, ਅਰਵਿੰਦਰ ਬਿੱਟਾ, ਕੁਲਦੀਪ ਸਾਗਰ, ਵਿਵੇਕ ਸ਼ਰਮਾ, ਹਿਮਾਂਸ਼ੂ, ਮਾਨਵ ਕੰਬੋਜ, ਪਵਨ ਕੁਮਾਰ ,ਹਿਮਾਂਸ਼ੂ ਗੌਤਮ, ਬਿੰਨੀ ਅਰੋੜਾ, ਭੂਵਨ ਜੀ, ਆਸ਼ੀਸ਼ ਸੱਚਦੇਵਾ, ਮੈਂਯਅੰਕ ਬਜਾਜ, ਸੁਸ਼ੀਲ ਕੁਮਾਰ, ਲਵਿਸ਼ ਕੱਕੜ, ਅਨਿਲ ਬਾਬੂ, ਵਿਸ਼ਵ ਕਪੂਰ, ਰਾਘਵ ਰਿਸ਼ੀ, ਕਰਨ ਗੋਇਲ, ਕਰਨ ਅਰੋੜਾ, ਗੈਵੀ ਸਿੰਘ, ਧਰਮਿੰਦਰ ਖੰਨਾ, ਗੌਰਵ ਅਤੇ ਹੋਰ ਸੈਂਕੜੇ ਨੌਜਵਾਨ ਮੌਕੇ ਤੇ ਹਾਜ਼ਰ।