
ਸਟਰ ਪੱਟ ਕੇ ਮਹਿੰਗੇ ਮੋਬਾਈਲ, ਮੋਬਾਈਲ ਅਸੈਸਰੀ ਅਤੇ ਨਗਦੀ ਲੈਕੇ ਚੋਰ ਫਰਾਰ
- by Jasbeer Singh
- December 30, 2024

ਸਟਰ ਪੱਟ ਕੇ ਮਹਿੰਗੇ ਮੋਬਾਈਲ, ਮੋਬਾਈਲ ਅਸੈਸਰੀ ਅਤੇ ਨਗਦੀ ਲੈਕੇ ਚੋਰ ਫਰਾਰ ਪਹਿਲਾ ਵੀ ਇਸ ਇਲਾਕੇ ਵਿੱਚ ਹੋ ਚੁੱਕਿਆ ਨੇ ਅਜਿਹੀ ਵਾਰਦਾਤਾਂ, ਪ੍ਰਸ਼ਾਸਨ ਖਾਮੋਸ਼ ਪਟਿਆਲਾ : ਯੋਗੇਸ਼ ਮੋਬਾਈਲ ਰਿਪੇਅਰ ਨਜਦੀਕ ਮਹਾਂਵੀਰ ਮੰਦਿਰ ਚੌਕ ਰਾਘੋ ਮਾਜਰਾ ਪਟਿਆਲਾ ਦੀ ਦੁਕਾਨ ਤੇ ਸਵੇਰੇ ਤੜਕਸਾਰ 3 ਵਜੇ ਦੇ ਕਰੀਬ 3 ਮੁੰਡਿਆਂ ਵੱਲੋ ਦੁਕਾਨ ਦਾ ਸਟਰ ਤੋੜਕੇ ਮਹਿੰਗੇ ਮੋਬਾਈਲ, ਮੋਬਾਈਲ ਅਸੈਸਰੀ, ਆਈ ਫੋਨ ਦੇ ਏਅਰ ਪੋਡਸ, ਸੋਨੇ ਦੀਆ ਵਾਲਿਆਂ ਅਤੇ ਨਗਦੀ ਆਦਿ ਚੱਕ ਕੇ ਲੈ ਗਏ । ਯੋਗੇਸ਼ ਨੇ ਦੱਸਿਆ ਕੀ ਜਦੋਂ 5 ਵਜੇ ਦੇ ਕਰੀਬ ਸਾਥੀ ਦੁਕਾਨਦਾਰ ਨੇ ਆ ਕੇ ਦੇਖਇਆ ਤਾਂ ਉਨ੍ਹਾਂ ਵਲੋਂ ਮੈਨੂੰ ਫੋਨ ਕੀਤਾ ਗਿਆ ਕੀ ਤੇਰੀ ਦੁਕਾਨ ਦਾ ਸਟਰ ਟੁੱਟਿਆ ਹੋਇਆ ਹੈ, ਜਦੋਂ ਮੈਂ ਆ ਕੇ ਦੇਖਿਆ ਗਿਆ ਤਾਂ ਦੁਕਾਨ ਦਾ ਸਟਰ ਤੋੜ ਕੇ ਸਾਰਾ ਕੀਮਤੀ ਸਮਾਨ ਚੁੱਕਿਆ ਹੋਇਆ ਸੀ, ਜਿਸ ਵਿੱਚ ਕੁੱਛ ਫੋਨ ਲੋਕਾਂ ਦੇ ਰਿਪੇਅਰ ਹੋਣ ਲਈ ਆਏ ਹੋਏ ਸੀ, ਅਤੇ ਕੁੱਛ ਨਵੇਂ ਫੋਨ ਸੀ । ਉਹ ਵੀ ਲੁਟੇਰੇ ਨਾਲ ਲੈ ਗਏ । ਯੋਗੇਸ਼ ਕੁਮਾਰ ਨੇ ਦੱਸਿਆ ਕੀ ਇਹ ਮੇਰੀ ਦੁਕਾਨ ਤੇ ਦੂਜੀ ਚੋਰੀ ਹੈ, ਇਸ ਤੋਂ ਪਹਿਲਾ 9 ਨਵੰਬਰ 2024 ਨੂੰ ਦੁਕਾਨ ਵਿੱਚੋ 5 ਮੋਬਾਈਲ ਚੋਰੀ ਹੋ ਗਏ ਸੀ । ਉਸ ਸਮੇ ਅਸੀਂ ਆਪ ਚੋਰਾਂ ਦਾ ਮੋਟਰਸਾਈਕਲ ਫੜਕੇ ਡਵੀਜਨ ਨੰਬਰ 2 ਥਾਣਾ ਸਬਜ਼ੀ ਮੰਡੀ ਵਿੱਚ ਦਿੱਤਾ ਸੀ । ਅਜੇ ਉਸ ਚੋਰੀ ਦਾ ਵੀ ਕੁੱਛ ਪਤਾ ਲਗਾਇਆ ਸੀ, ਇਕ ਹੋਰ ਚੋਰੀ ਹੋ ਗਈ । ਇਨਾ ਚੋਰੀਆਂ ਕਰਕੇ ਮੇਰਾ ਬਹੁੱਤ ਹੀ ਮਾਲੀ ਨੁਕਸਾਨ ਹੋਇਆ ਹੈ । ਮੇਰੀ ਦੁਕਾਨ ਸ਼ਹਿਰ ਦੇ ਵਿੱਚੋ ਵਿੱਚ ਵਾਲੇ ਇਲਾਕੇ ਦੇ ਵਿੱਚ ਹੋਣ ਦੇ ਬਾਵਜੂਦ ਇਹ ਦੂਜੀ ਚੋਰੀ ਹੈ, ਚੋਰ ਬੇ-ਖੌਫ ਹੋਕੇ ਵਾਰਦਾਤਾਂ ਨੂੰ ਅੰਜਾਮ ਦੇਂਦੇ ਨੇ, ਇਨਾ ਨੂੰ ਪੁਲਿਸ ਦਾ ਕੋਈ ਡਰ ਨਹੀਂ ਹੈ । ਇਸ ਚੋਰੀ ਦੀ ਇਤਲਾਹ ਡਵੀਜਨ ਨੰਬਰ 2 ਥਾਣਾ ਸਬਜ਼ੀ ਮੰਡੀ ਵਿੱਚ ਦੇ ਦਿਤੀ ਹੈ ਅਤੇ ਮੇਰੀ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਹੈ ਕੀ ਜਲਦੀ ਤੋਂ ਜਲਦੀ ਚੋਰਾਂ ਨੂੰ ਫੜਕੇ ਉਨ੍ਹਾਂ ਨੂੰ ਕਾਨੂੰਨੀ ਸਜਾ ਦਿਤੀ ਜਾਵੇ ਅਤੇ ਮੇਰੇ ਹੋਏ ਨੁਕਸਾਨ ਦਾ ਭਰਭਾਈ ਕਾਰਵਾਈ ਜਾਵੇ ।
Related Post
Popular News
Hot Categories
Subscribe To Our Newsletter
No spam, notifications only about new products, updates.