
ਸਾਈਬਰ ਕ੍ਰਾਈਮ ਪੁਲਸ ਨੇ ਆਨ ਲਾਈਨ ਠੱਗੀਆਂ ਮਾਰਨ ਵਾਲੇ ਗਿਰੋਹ ਦੇ 10 ਮੈਂਬਰਾਂ ਕੀਤਾ ਗਿ੍ਰਫਤਾਰ: ਐਸ.ਐਸ.ਪੀ. ਵਰੁਣ ਸ਼ਰਮਾ
- by Jasbeer Singh
- July 5, 2025

ਸਾਈਬਰ ਕ੍ਰਾਈਮ ਪੁਲਸ ਨੇ ਆਨ ਲਾਈਨ ਠੱਗੀਆਂ ਮਾਰਨ ਵਾਲੇ ਗਿਰੋਹ ਦੇ 10 ਮੈਂਬਰਾਂ ਕੀਤਾ ਗਿ੍ਰਫਤਾਰ: ਐਸ.ਐਸ.ਪੀ. ਵਰੁਣ ਸ਼ਰਮਾ -20 ਕਰੋੜ ਤੋਂ ਜਿਆਦਾਂ ਦੀਆਂ ਟਰਾਂਜਕਸ਼ਨਾ ਆਈਆਂ ਸਾਹਮਣੇ, ਵੱਡੀ ਮਾਤਰਾ ਵਿਚ ਸਮਾਨ ਬਰਾਮਦ ਪਟਿਆਲਾ, 5 ਜੁਲਾਈ : ਥਾਣਾ ਸਾਈਬਰ ਕ੍ਰਾਈਮ ਦੀ ਪੁਲਸ ਨੇ ਐਸ.ਐਚ.ਓ ਇੰਸ: ਮਨਪ੍ਰੀਤ ਕੌਰ ਤੂਰ ਦੀ ਅਗਵਾਈ ਹੇਠ ਆਨ ਲਾਈਨ ਠੱਗੀਆਂ ਮਾਰਨ ਵਾਲੇ ਗਿਰੋਹ ਦੇ 10 ਮੈਂਬਰਾਂ ਨੂੰ ਗਿ੍ਰਫਤਾਰ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ। ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਵਰੁਣ ਸ਼ਰਮਾ ਨੇ ਦੱਸਿਆ ਕਿ ਇਸ ਮਾਮਲੇ ਵਿਚ ਐਸ.ਪੀ ਸਾਈਬਰ ਕ੍ਰਾਈਮ ਆਸਵੰਤ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਸਾਈਬਰ ਕ੍ਰਾਈਮ ਥਾਣੇ ਦੀ ਪੁਲਸ ਨੇ ਦੋ ਕੇਸ ਦਰਜ ਕੀਤੇ ਹਨ। ਪਹਿਲੇ ਕੇਸ ਵਿਚ 7 ਮੈਂਬਰਾਂ ਅਤੇ ਦੂਜੇ ਕੇਸ ਵਿਚ 3 ਮੈਂਬਰਾਂ ਨੂੰ ਗਿ੍ਰਫਤਾਰ ਕੀਤਾ ਗਿਆ ਹੈ। ਉਨ੍ਹਾਂ ਜਿਉਂ ਹੀ ਸਾਈਬਰ ਕ੍ਰਾਈਮ ਦੇ ਥਾਣੇ ਨੂੰ ਸੂਚਨਾ ਮਿਲੀ ਤਾਂ ਮੁਢਲੀ ਤਫਤੀਸ਼ ਤੋਂ ਬਾਅਦ ਪੁਲਸ ਨੇ ਪੂਰੇ ਦੇਸ਼ ਦੇ ਭੋਲੇ ਭਾਲੇ ਲੋਕਾ ਨਾਲ ਆਨਲਾਈਨ ਧੋਖਾਧੜੀ ਕਰਨ ਵਾਲੇ ਸਾਇਬਰ ਠੱਗੀਆਂ ਮਾਰਨ ਵਾਲਿਆਂ ਦੇ ਖਿਲਾਫ ਦੇ ਖਿਲਾਫ ਕਾਰਵਾਈ ਕਰਦਿਆ ਹੋਇਆ, ਵੱਖ ਵੱਖ ਸਟੇਟਾ ਵਿੱਚ ਬਿਨਾ ਕਿਸੇ ਦੇਰੀ ਤੋ ਰੇਡ ਕਰਕੇ ਸਾਇਬਰ ਠੱਗੀ ਦੇ ਗਿਰੋਹ ਦੇ 10 ਮੈਂਬਰਾ ਨੂੰ ਉਨ੍ਹਾ ਦੇ ਟਿਕਾਣੀਆਂ ’ਤੇ ਜਾ ਕੇ ਦਬੋਚਿਆ। ਉਨ੍ਹਾਂ ਦੱਸਿਆ ਕਿ ਇਨ੍ਹਾ ਦੇ ਖਿਲਾਫ ਵੱਖ ਵੱਖ ਰਾਜਾਂ ਵਿੱਚ ਪਹਿਲਾਂ ਹੀ ਲੋਕਾਂ ਨਾਲ ਆਨਲਾਈਨ ਧੋਖਾਧੜੀ ਕਰਨ ਸਬੰਧੀ ਬਹੁਤ ਕਈ ਕੇਸ ਦਰਜ ਹਨ। ਐਸ.ਐਸ.ਪੀ. ਨੇ ਦੱਸਿਆ ਕਿ ਉਕਤ ਵਿਅਕਤੀਆਂ ਨੂੰ ਵੱਖ ਵੱਖ ਕੇਸਾਂ ਵਿੱਚ ਥਾਣਾ ਸਾਇਬਰ ਕਰਾਇਮ ਪਟਿਆਲਾ ਦੀ ਟੀਮ ਨੇ ਤਕਨੀਕੀ ਸਹਾਇਤਾ ਨਾਲ ਟ੍ਰੇਕਕਰਕੇ ਇੰਨ੍ਹਾ ਦੇ ਬੈਂਕ ਖਾਤਿਆ ਵਿੱਚ ਹੋ ਰਹੀਆ ਟ੍ਰਾਜੈਕਸ਼ਨਾ ਬਾਰੇ ਪੜਤਾਲ ਕਰਕੇ, ਇੰਨ੍ਹਾ ਵੱਲੋ ਕ੍ਰਾਇਮ ਵਿੱਚ ਵਰਤੇ ਗਏ ਮੋਬਾਇਲ ਡਿਵਾਇਸ, ਬੈਂਕ ਖਾਤਿਆ ਬਾਰੇ ਪੜਤਾਲ ਕਰਕੇ, ਇੰਨ੍ਹਾ ਦੇ ਟਿਕਾਣਿਆ ਦਾ ਪਤਾ ਲਗਾ ਕਰ ਮਹਾਰਾਸ਼ਟਰ ਅਤੇ ਯੂ.ਪੀ ਦੇ ਵੱਖ ਵੱਖ ਸ਼ਹਿਰਾ ਵਿੱਚ ਛਾਪੇਮਾਰੀ ਕਰਕੇ ਗਿ੍ਰਫਤਾਰ ਕੀਤਾ ਹੈ। ਐਸ.ਐਸ.ਪੀ ਨੇ ਦੱਸਿਆ ਕਿ ਮੁਢਲੀ ਜਾਂਚ ਵਿਚ ਸਾਹਮਣੇ ਆਇਆ ਕਿ ਗਿ੍ਰਫਤਾਰ ਕੀਤੇ ਗਏ ਵਿਅਕਤੀ ਹੁਣ ਤੱਕ ਲਗਭਗ 20,41,34,965/- ਰੁਪਏ ਦੀ ਧੋਖਾਧੜੀ ਨੂੰ ਅੰਜਾਮ ਦੇ ਚੁੱਕੇ ਹਨਅਤੇ ਫਰਾਡ ਕੀਤੇ ਗਏ ਪੈਸਿਆ ਨੂੰ ਅੱਗੇ ਆਪਣੇ ਹੋਰ ਸਾਥਿਆ ਪਾਸ ਉਨ੍ਹਾ ਦੇ ਵੱਖ ਵੱਖ ਬੈਂਕ ਖਾਤਿਆ ਵਿੱਚ ਜਾ �ਿਪਟੋ ਕਰੰਸੀ ਦੇ ਜਰੀਏ ਵਿਦੇਸ਼ਾਂ ਵਿੱਚ ਭੇਜਿਆ ਜਾਦਾ ਸੀ, ਜਿਸਦੇ ਬਾਰੇ ਪੜਤਾਲ ਚੱਲ ਰਹੀ ਹੈ ਅਤੇ ਜਾਂਚ ਤੋਂ ਬਾਅਦ ਇਨ੍ਹਾਂ ਦੇ ਬਾਕੀ ਸਾਥੀਆਂ ਨੂੰ ਵੀ ਗਿ੍ਰਫਤਾਰ ਕਰ ਲਿਆ ਜਾਵੇਗਾ। ਐਸ.ਐਸ.ਪੀ ਨੇ ਦੱਸਿਆ ਕਿ ਗਿ੍ਰਫਤਾਰ ਕੀਤੇ ਗਏ ਵਿਅਕਤੀਆਂ ਦੇ ਖਿਲਾਫ ਪਹਿਲਾਂ ਵੀ ਪੂਰੇ ਭਾਰਤ ਦੇ ਕਰੀਬ 70 ਤੋ ਜਿਆਦਾ ਜਿਲਿਆ ਵਿੱਚ ਵੱਖ ਵੱਖ ਧਾਰਾਵਾਂ ਦੇ ਤਹਿਤ ਕੇਸ ਦਰਜ ਹਨ। ਜਿੰਨ੍ਹਾਵਿਚ ਪਹਿਲਾਂ ਹੀ ਵੱਖ ਵੱਖ ਰਾਜਾਂ ਦੀ ਪੁਲਸ ਇਨ੍ਹਾਂ ਦੀ ਭਾਲ ਕਰ ਰਹੀ ਹੈ। ਐਸ.ਐਸ.ਪੀ ਨੇ ਦੱਸਿਆ ਕਿ ਇਸ ਕੇਸ ਵਿਚ ਥਾਣਾ ਸਾਇਬਰ ਕਰਾਈਮ, ਪਟਿਆਲਾ ਦੀ ਟੀਮ ਨੇ ਬਹੁਤ ਹੀ ਸਖਤ ਮਿਹਨਤ ਅਤੇ ਮੁਸਤੈਦੀ ਨਾਲ ਕਾਰਵਾਈ ਕਰਦੇ ਹੋਏ ਵੱਖ ਵੱਖ ਰਾਜਾਂ ਤੋਂ ਉਕਤ ਵਿਅਕਤੀਆਂ ਨੂੰ ਗਿ੍ਰਫਤਾਰ ਕੀਤਾ ਹੈ। ਐਸ.ਐਸ.ਪੀ ਨੇ ਦੱਸਿਆ ਕਿ ਗਿ੍ਰਫਤਾਰ ਕੀਤੇ ਗਏ ਵਿਅਕਤੀਆਂ ਤੋਂ ਡੁੰਘਾਈ ਨਾਲ ਪੁਛ ਗਿਛ ਕੀਤੀ ਜਾ ਰਹੀ ਹੈ,ਜਿਨ੍ਹਾਂ ਤੋਂ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ। ਥਾਣਾ ਸਾਈਬਰ ਕ੍ਰਾਈਮ ਦੀ ਪੁਲਸ ਨੇ ਇਸ ਮਾਮਲੇ ਵਿਚ ਪਹਿਲਾਂ ਕੇਸ 318(4), 319(2), 61(2) ਬੀ.ਐਨ.ਐਸ ਦੇ ਤਹਿਤ ਦਰਜ ਕੀਤਾ। ਜਿਸ ਵਿਚ 7 ਵਿਅਕਤੀਆਂ ਨੂੰ ਗਿ੍ਰਫਤਾਰ ਕੀਤਾ ਗਿਆ। ਜਿਸ ਵਿਚ ਕੁਲ 88 ਲੱਖ ਰੁਪਏ ਦਾ ਫਰਾਡ ਸਹਮਣੇ ਆਇਆ। ਇਸ ਮਾਮਲੇ ਵਿਚ ਗਿ੍ਰਫਤਾਰ ਵਿਅਕਤੀਆਂ ਤੋਂ 13 ਮੋਬਾਇਲ, 14 ਕੈਸ਼ ਡਿਪੋਜਿਟ ਵਾਉਚਰ, 10 ਯਸ਼ ਬੈਂਕ ਵਾਉਚਰ ਬੁਕ, 20 ਬੈਂਕ ਅਕਾਉਂਟ ਪਾਸਬੁੱਕ, 16 ਚੈਕ ਬੁੱਕਸ, 2 ਕਿਉਆਰ ਕੋਡਸ, 10 ਹਜ਼ਾਰ 500 ਕੈਸ਼, ਜਾਅਲੀ ਸਟੈਂਪ, 2 ਸਾਈਨਡ ਚੈਂਕ ਬੁੱਕਾਂ ਬਰਾਮਦ ਕੀਤੀਆਂ ਗਈਆਂ। ਦੂਜਾ ਕੇਸ 316 (2), 338 (3), 340(2), 318 (4), 319(2), 61 (2) ਬੀ.ਐਨ.ਐਸ. ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਸ ਕੇਸ ਵਿਚ 5 ਕਰੋੜ 23 ਲੱਖ 88 ਹਜ਼ਾਰ ਫਰਾਡ ਸਾਹਮਣੇ ਆਇਆ ਹੈ। ਜਿਸ ਵਿਚ 3 ਮੋਬਾਇਲ ਫੋਨ, 7 ਬੈਂਕ ਚੈਕ ਬੁੱਕ, 9 ਬੈਂਕ ਕਰੇਡਿਟ ਡੇਬਿਟ ਕਾਰਡ, 5 ਬੈਂਕ ਅਕਾਉਂਟ ਪਾਸਬੁੱਕਾਂ ਬਰਾਮਦ ਕੀਤੀਆਂ ਗਈਆਂ।
Related Post
Popular News
Hot Categories
Subscribe To Our Newsletter
No spam, notifications only about new products, updates.