
ਸਾਬਕਾ ਰਾਸ਼ਟਰਪਤੀ ਟਰੰਗ ਤੇ ਗੋਲੀ ਚਲਾਉਣ ਵਾਲੇ ਥਾਮਸ ਨੂੰ ਸੀਕ੍ਰੇਟ ਸਰਵਿਸ ਨੇ ਕੁੱਝ ਸਕਿੰਟਾਂ ਵਿਚ ਹੀ ਮਾਰ ਗਿਰਾਇਆ ਸੀ
- by Jasbeer Singh
- July 15, 2024

ਸਾਬਕਾ ਰਾਸ਼ਟਰਪਤੀ ਟਰੰਗ ਤੇ ਗੋਲੀ ਚਲਾਉਣ ਵਾਲੇ ਥਾਮਸ ਨੂੰ ਸੀਕ੍ਰੇਟ ਸਰਵਿਸ ਨੇ ਕੁੱਝ ਸਕਿੰਟਾਂ ਵਿਚ ਹੀ ਮਾਰ ਗਿਰਾਇਆ ਸੀ ਅਮਰੀਕਾ : ਸੰਸਾਰ ਦੇ ਸਭ ਤੋਂ ਤਾਕਤਵਰ ਦੇਸ਼ ਮੰਨੇ ਜਾਣ ਵਾਲੇ ਦੇਸ਼ ਅਮਰੀਕਾ (ਯੂ. ਐਸ. ਏ.) ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਗੋਲੀ ਚਲਾ ਕੇ ਜ਼ਖ਼ਮੀ ਕਰਨ ਵਾਲੇ ਹਮਲਾਵਾਰ ਥਾਮਸ ਮੈਥਿਊ ਕਰੂਕਸ ਨੂੰ ਅਮਰੀਕਾ ਦੀ ਸੀਕ੍ਰੇਟ ਸਰਵਿਸ ਵਲੋਂ ਕੁੱਝ ਸਕਿੰਟਾਂ ਵਿਚ ਹੀ ਮਾਰ ਮੁਕਾ ਦਿੱਤਾ ਗਿਆ ਸੀ। ਦੱਸਣਯੋਗ ਹੈ ਕਿ ਜਿਸ ਥਾਮਸ ਮੈਥਿਊ ਕਰੂਕਸ ਨਾਮ ਦੇ ਨੌਜਵਾਨ ਨੇ ਟਰੰਪ ਤੇ ਗੋਲੀ ਚਲਾਈ ਸੀ ਦੇਖਣ ਵਿਚ ਇੰਨਾਂ ਮਾਸੂਮ ਜਿਹਾ ਹੈ ਕਿ ਹਰ ਕੋਈ ਇਹੋ ਆਖ ਰਿਹਾ ਹੈ ਕਿ ਕੀ ਇਸਨੇ ਗੋਲੀ ਚਲਾਈ ਸੀ। ਸੀਕਰੇਟ ਸਰਵਿਸ ਵਲੋਂ ਹਮਲਾਵਰ ਮੈਥਿਊ ਕਰੂਕਸ ਦੀ ਤਸਵੀਰ ਵੀ ਜਾਰੀ ਕੀਤੀ ਗਈ ਹੈ।