
ਸਵੈ-ਇੱਛਾ ਨਾਲ ਆਪਣੀ ਆਮਦਨ ਐਲਾਣਨ ਵਾਲੇ ਹੋਏ ਹਨ ਬੀ. ਪੀ. ਐਲ. ਸਕੀਮ ਦੇ ਲਾਭਾ ਤੋਂ ਵਾਂਝੇ : ਸੈਣੀ

ਸਵੈ-ਇੱਛਾ ਨਾਲ ਆਪਣੀ ਆਮਦਨ ਐਲਾਣਨ ਵਾਲੇ ਹੋਏ ਹਨ ਬੀ. ਪੀ. ਐਲ. ਸਕੀਮ ਦੇ ਲਾਭਾ ਤੋਂ ਵਾਂਝੇ : ਸੈਣੀ ਹਰਿਆਣਾ, 27 ਅਗਸਤ 2025 : ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਲੋਕਾਂ ਨੂੰ ਸਰਕਾਰੀ ਸਹੂਲਤਾਂ ਦਾ ਫਾਇਦਾ ਪਹੁੰਚਾਉਣ ਵਾਲੀ ਹਰਿਆਣਾ ਦੀ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਨੇ ਸਾਢੇ 9 ਲੱਖ ਦੇ ਕਰੀਬ ਉਨ੍ਹਾਂ ਪਰਿਵਾਰਾਂ ਨੂੰ ਬੀ. ਪੀ. ਐਲ. ਸਕੀਮਾਂ ਦੇ ਲਾਭਾਂ ਤੋਂ ਵਾਂਝਾ ਕੀਤਾ ਹੈ ਜਿਨ੍ਹਾਂ ਵਲੋਂ ਆਪਣੀ ਮਰਜ਼ੀ ਨਾਲ ਆਪਣੀ ਆਮਦਨ ਦਾ ਐਲਾਨ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਭਾਜਪਾ ਦੇ ਅਜਿਹਾ ਕਰਨ ਤੇ ਵਿਰੋਧੀ ਧਿਰ ਵਲੋਂ ਜੰਮ ਕੇ ਹੰਗਾਮਾ ਕੀਤਾ ਗਿਆ ਕਿ ਭਾਜਪਾ ਨੇ ਵੋਟਾਂ ਲੈਣ ਤੋਂ ਬਾਅਦ ਲੋਕਾਂ ਨਾਲ ਅਜਿਹਾ ਕੀਤਾ, ਜਿਸ ਦੇ ਜਵਾਬ ਵਿਚ ਹੀ ਮੁੱਖ ਮੰਤਰੀ ਹਰਿਆਣਾ ਨਾਇਬ ਸਿੰਘ ਸੈਣੀ ਨੇ ਆਖਿਆ ਕਿ ਅਜਿਹਾ ਇਸ ਲਈ ਹੋਇਆ ਹੈ ਕਿਉਂਕਿ ਉਨ੍ਹ੍ਹਾਂ ਲੱਖਾਂ ਹੀ ਪਰਿਵਾਰਾਂ ਵਲੋਂ ਆਪਣੀ ਆਮਦਨ ਦਾ ਐਲਾਨ ਕੀਤਾ ਗਿਆ ਹੈ, ਜਿਸਦੇ ਚਲਦਿਆਂ ਉਹ ਸਿੱਧੇ ਸਿੱਧੇ ਬੀ. ਪੀ. ਐਲ. ਯੋਜਨਾਵਾਂ ਅਧੀਨ ਨਹੀਂ ਆਉਂਦੇ ਤੇ ਉਹ ਆਪਣੇ ਆਪ ਹੀ ਬਾਹਰ ਹੋ ਗਏ ਹਨ। ਕਾਂਗਰਸੀ ਵਿਧਾਇਕ ਨੇ ਸਰਕਾਰ ਤੋਂ ਕੀ ਕੀ ਪੁੱਛਿਆ ਹਰਿਆਣਾ ਵਿਧਾਨ ਸਭਾ ਵਿੱਚ ਭਾਰਤ ਦੀ ਇਤਿਹਾਸਕ ਪਾਰਟਅੀ ਕਾਂਗਰਸ ਪਾਰਟੀ ਦੇ ਵਿਧਾਇਕ ਸ਼ੀਸ਼ਪਾਲ ਕੇਹਰਵਾਲਾ ਨੇ ਸਰਕਾਰ ਤੋਂ ਪੁੱਛਿਆ ਕਿ ਸਾਾਲ 2024 ਦੇ 1 ਜਨਵਰੀ ਤੋਂ 31 ਜੁਲਾਈ 2025 ਤੱਕ ਦੇ ਸਮੇਂ ਦੌਰਾਨ ਰਾਜ ਵਿੱਚ ਕਿੰਨੇ ਨਵੇਂ ਬੀਪੀਐਲ ਕਾਰਡ ਜਾਰੀ ਕੀਤੇ ਗਏ ਸਨ ਅਤੇ ਕਿੰਨੇ ਬੀਪੀਐਲ ਕਾਰਡ ਕੱਟੇ ਗਏ ਸਨ। 31 ਮਾਰਚ 2025 ਅਤੇ ਇਸ ਸਮੇਂ ਤੱਕ ਰਾਜ ਵਿੱਚ ਬੀਪੀਐਲ ਕਾਰਡ ਧਾਰਕਾਂ ਦੀ ਕੁੱਲ ਗਿਣਤੀ ਕਿੰਨੀ ਹੈ। ਮੁੱਖ ਮੰਤਰੀ ਵਲੋਂ ਵਿਕਾਸ ਪੰਚਾਇਤ ਮੰਤਰੀ ਨੇ ਕੀ ਦਿੱਤਾ ਜਵਾਬ ਵਿਧਾਨ ਸਭਾ ਵਿੱਚ ਮੁੱਖ ਮੰਤਰੀ ਵੱਲੋਂ ਵਿਕਾਸ ਅਤੇ ਪੰਚਾਇਤ ਮੰਤਰੀ ਕ੍ਰਿਸ਼ਨ ਲਾਲ ਪੰਵਾਰ ਨੇ ਦੱਸਿਆ ਕਿ 1 ਜਨਵਰੀ 2024 ਤੋਂ 31 ਜੁਲਾਈ, 2025 ਦੌਰਾਨ ਸੂਬੇ ’ਚ ਅੱਠ ਲੱਖ 73 ਹਜ਼ਾਰ 507 ਪਰਿਵਾਰਾਂ ਨੂੰ ਬੀਪੀਐਲ ਸੂਚੀ ਵਿੱਚੋਂ ਬਾਹਰ ਰੱਖਿਆ ਗਿਆ ਸੀ। ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਨੇ ਆਪਣੀ ਆਮਦਨ ਦਾ ਖੁਲਾਸਾ ਸਵੈ-ਇੱਛਾ ਨਾਲ ਕੀਤਾ, ਇਸ ਲਈ ਉਨ੍ਹਾਂ ਨੂੰ ਬਾਹਰ ਰੱਖਿਆ ਗਿਆ। ਸਰਕਾਰ ਨੇ ਸਦਨ ਨੂੰ ਦੱਸੀ ਬੀ. ਪੀ. ਐਲ. ਪਰਿਵਾਰਾਂ ਦੀ ਗਿਣਤੀ ਸਰਕਾਰ ਨੇ ਸਦਨ ਨੂੰ ਦੱਸਿਆ ਕਿ 1 ਮਾਰਚ 2025 ਤੱਕ ਬੀ. ਪੀ. ਐਲ. ਪਰਿਵਾਰਾਂ ਦੀ ਕੁੱਲ ਗਿਣਤੀ 52 ਲੱਖ 37 ਹਜ਼ਾਰ 671 ਸੀ, ਜਦੋਂ ਕਿ 22 ਅਗਸਤ 2025 ਨੂੰ ਰਾਜ ਵਿੱਚ ਬੀਪੀਐਲ ਪਰਿਵਾਰਾਂ ਦੀ ਗਿਣਤੀ 41 ਲੱਖ 93 ਹਜ਼ਾਰ 669 ਸੀ। ਇਸ ਅਨੁਸਾਰ ਸਿਰਫ਼ ਤਿੰਨ ਮਹੀਨਿਆਂ ਦੇ ਅੰਦਰ ਸੂਬੇ ਵਿੱਚ 10 ਲੱਖ 44 ਹਜ਼ਾਰ ਪਰਿਵਾਰ ਬੀ. ਪੀ. ਐਲ. ਤੋਂ ਬਾਹਰ ਹੋ ਗਏ ਹਨ ।