
ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਪਿੰਡ ਟੌਹੜਾ ਵਿਖੇ ਹਜਾਰਾਂ ਸੰਗਤਾਂ ਨੇ ਪਹੁੰਚ ਕੇ ਦਿੱਤੀਆਂ ਸ਼ਰਧਾਂਜਲੀਆਂ
- by Jasbeer Singh
- April 2, 2025

ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਪਿੰਡ ਟੌਹੜਾ ਵਿਖੇ ਹਜਾਰਾਂ ਸੰਗਤਾਂ ਨੇ ਪਹੁੰਚ ਕੇ ਦਿੱਤੀਆਂ ਸ਼ਰਧਾਂਜਲੀਆਂ - ਜਥੇਦਾਰ ਟੌਹੜਾ ਦੀ ਪੰਜਾਬੀਅਤ, ਪੰਜਾਬ ਅਤੇ ਦੇਸ ਦੀ ਰਾਜਨੀਤੀ ਨੂੰ ਦਿੱਤੀ ਦੇਣ ਨੂੰ ਕਦੇ ਵੀ ਭੁਲਾਇਆ ਨਹੀ ਜਾ ਸਕਦਾ : ਤਰੂਨ ਚੁੱਘ - ਚੰਦੂਮਾਜਰਾ, ਰੱਖੜਾ, ਭੌਰ, ਅਰਵਿੰਦ ਖੰਨਾ, ਦੇਵ ਮਾਨ, ਸਤਨਾਮ ਸੰਧੂ ਸਮੇਤ ਬਹੁਤ ਸਾਰੇ ਨੇਤਾਵਾਂ ਨੇ ਭਰੀਆਂ ਹਾਜਰੀਆਂ ਪਟਿਆਲਾ : ਪੰਥ ਰਤਨ ਜਥੇ ਗੁਰਚਰਨ ਸਿੰਘ ਟੌਹੜਾ ਦੀ 21ਵੀਂ ਮਿੱਠੀ ਤੇ ਨਿੱਘੀ ਯਾਦ ਉਨਾ ਦੇ ਜੱਦੀ ਪਿੰਡ ਟੌਹੜਾ ਵਿਖੇ ਟੌਹੜਾ ਪਰਿਵਾਰ ਦੀ ਰਹਿਨੁਮਾਈ ਹੇਠ ਮਨਾਈ ਗਈ। ਇਸ ਮੌਕੇ ਜਿਥੇ ਹਜਾਰਾਂ ਸੰਗਤਾਂ ਨੇ ਪਹੁੰਚ ਕੇ ਜਥੇਦਾਰ ਟੌਹੜਾ ਨੂੰ ਸ਼ਰਧਾਂਜਲੀਆਂ ਅਰਪਣ ਕੀਤੀਆਂ, ਉੱਥੇ ਪੰਜਾਬ ਅਤੇ ਦੇਸ਼ ਭਰ ਤੋਂ ਉੱਚ ਪੱਧਰੀ ਲੀਡਰਸ਼ਿਪ ਨੇ ਵੀ ਆਪਣੇਸ਼ਰਧਾ ਦੇ ਫੁੱਲ ਭੇਂਟ ਕੀਤੇ । ਇਸ ਸਰਧਾਂਜਲੀ ਸਮਾਗਮ ਵਿਚ ਸੰਬੋਧਨ ਕਰਦਿਆਂ ਭਾਜਪਾ ਦੇ ਕੌਮੀ ਜਰਨਲ ਸਕੱਤਰ ਤਰੁਣ ਚੁੱਘ ਨੇ ਕਿਹਾ ਕਿ ਪੰਥ ਰਤਨ ਜਥੇ ਗੁਰਚਰਨ ਸਿੰਘ ਟੌਹੜਾ ਨੇ ਹਮੇਸਾਂ ਪੰਜਾਬੀਅਤ ਦੀ ਸੇਵਾ ਨੂੰ ਪਹਿਲ ਦਿੰਦਿਆਂ ਧਾਰਮਿਕ, ਸਿੱਖਿਆ ਤੇ ਰਾਜਨੀਤਿਕ ਖੇਤਰ ਚ ਵੱਡਮੁੱਲੀ ਸੇਵਾ ਕੀਤੀ। ਉਨਾਂ ਕਿਹਾ ਕਿ ਉਨਾਂ ਦੀ ਇਮਾਨਦਾਰ ਸੋਚ ਸਦਕਾ ਅੱਜ ਵੀ ਪੰਜਾਬੀਆਂ ਦੇ ਦਿਲ ਚ ਉਨਾਂ ਪ੍ਰਤੀ ਪੂਰਾ ਸਤਿਕਾਰ ਹੈ। ਇਸ ਮੌਕੇ ਸਾ। ਸਾਸਦ ਪ੍ਰੇਮ ਸਿੰਘ ਚੰਦੂਮਾਜਰਾ, ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ, ਸੁਖਦੇਵ ਸਿੰਘ ਭੌਰ ਸਾ। ਜਰਨਲ ਸਕੱ। ਸ੍ਰੋਮਣੀ ਕਮੇਟੀ ਨੇ ਕਿਹਾ ਕਿ ਅੱਜ ਪੰਜਾਬ ਸੂਬੇ ਨੂੰ ਪੰਥ ਰਤਨ ਜਥੇ ਗੁਰਚਰਨ ਸਿੰਘ ਟੌਹੜਾ ਦੀ ਸੋਚ ਦੀ ਧਾਰਨੀ ਲਿਡਰਸ਼ਿਪ ਦੀ ਵੱਡੀ ਲੋੜ ਹੈ ਤਾਂ ਕਿ ਪੰਜਾਬ ਦੀ ਖੇਤਰੀ ਪਾਰਟੀ ਸ੍ਰੋਮਣੀ ਅਕਾਲੀ ਦਲ ਤੇ ਪੰਥ ਦੀ ਸਿਰਮੌਰ ਜਥੇਬੰਦੀ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸ਼ਾਖ ਨੂੰ ਪਿਛਲੇ ਸਮੇਂ ਚ ਲੱਗੇ ਧੱਬੇ ਤੋਂ ਬਚਾਇਆ ਜਾ ਸਕੇ। ਹਰਮੇਲ ਸਿੰਘ ਟੌਹੜਾ ਸਾਬਕਾ ਮੰਤਰੀ ਪੰਜਾਬ ਨੇ ਟੌਹੜਾ ਪਰਿਵਾਰ ਵੱਲੋਂ ਪੰਥ ਰਤਨ ਜਥੇਦਾਰ ਟੌਹੜਾ ਨੂੰ ਸਰਧਾਂਜਲੀ ਸਮਾਗਮ ਵਿੱਚ ਜੁੜੀ ਇਕੱਤਰਤਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਥੇਦਾਰ ਟੌਹੜਾ ਨੇ ਲੰਮਾ ਸਮਾਂ ਸਿੱਖ ਪੰਥ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਯੋਗ ਅਗਵਾਈ ਕੀਤੀ ਜਿਸ ਦੀ ਬਦੌਲਤ ਉਹ ਅੱਜ ਵੀ ਸੂਬਾ ਵਾਸੀਆਂ ਦੇ ਦਿਲਾਂ ਵਿੱਚ ਵਸਦੇ ਹਨ । ਇਸ ਸਮਾਗਮ ਵਿੱਚ ਅਰਵਿੰਦ ਖੰਨਾ ਸਾਬਕਾ ਵਿਧਾਇਕ, ਗੁਰਦੇਵ ਸਿੰਘ ਦੇਵਮਾਨ ਵਿਧਾਇਕ ਨਾਭਾ, ਸਤਨਾਮ ਸਿੰਘ ਸੰਧੂ ਰਾਜਸਭਾ ਐਮ.ਪੀ, ਤਰੂਨ ਚੁੱਘ ਨੈਸ਼ਨਲ ਜਨਰਲ ਸਕੱਤਰ, ਜਗਦੀਪ ਨਕਈ ਸਾਬਕਾ ਵਿਧਾਇਕ ਅਤੇ ਸਟੇਟ ਵਾਈਸ ਪ੍ਰੈਸ., ਡਾ. ਸੁਭਾਸ਼ ਸ਼ਰਮਾ ਸਟੇਟ ਵਾਈਸ ਪ੍ਰੈਜੀਡੈਂਟ, ਡਾ. ਹਰਜੋਤ ਕਮਲ ਸਾਬਕਾ ਵਿਧਾਇਕ ਅਤੇ ਸਟੇਟ ਸੈਕਟਰੀ, ਦੀਦਾਰ ਸਿੰਘ ਭੱਟੀ ਸਾਬਕਾ ਵਿਧਾਇਕ ਅਤੇ ਪ੍ਰੈਜੀਡੈਂਟ ਸ੍ਰੀ ਫਤਿਹਗੜ੍ਹ ਸਾਹਿਬ, ਹਰਮੇਸ਼ ਗੋਇਲ ਪ੍ਰੈਜੀਡੈਂਟ ਪਟਿਆਲਾ ਰੂਰਲ ਨੌਰਥ, ਜਸਪਾਲ ਗੰਗਰੋਲੀ ਪ੍ਰੈਜੀਡੈਂਟ ਪਟਿਆਲਾ ਰੂਰਲ ਸਾਊਥ, ਵਿਜੇ ਕੁਕਾ ਪ੍ਰੈਜੀਡੈਂਟ ਪਟਿਆਲਾ, ਅਮ੍ਰਿਤਪਾਲ ਸਿੰਘ ਚੱਠਾ ਪ੍ਰੈਜੀਡੈਂਟ ਸੰਗਰੂਰ-2, ਸੁਖਵਿੰਦਰ ਸੁਖੀ ਬੀਜੇਵਾਈਐਮ ਐਨਈਸੀ, ਰਾਕੇਸ਼ ਗੁਪਤਾ ਐਮਐਸਐਮਈ ਮੈਂਬਰ, ਰਵਿੰਦਰ ਪਦਮ ਜਨਰਲ ਸਕੱਤਰ ਸ੍ਰੀ ਫਤਿਹਗੜ੍ਹ ਸਾਹਿਬ, ਡਾ. ਹਰਪ੍ਰੀਤ ਬੀਜੇਪੀ ਬਲਾਕ ਪ੍ਰੈਜ. ਅਮਲੋਹ, ਮਨਦੀਪ ਸਿੰਘ ਬੀਜੇਪੀ ਬਲਾਕ ਪ੍ਰੈਸ ਸਮਸ਼ਪੁਰ, ਰਾਜੀਵ ਵਰਮਾ ਬੀਜੇਪੀ ਬਲਾਕ ਪ੍ਰੈਸ. ਐਮਜੀਜੀ ਨੌਰਥ, ਸੰਨੀ ਗੋਇਲ ਬੀਜੇਪੀ ਬਲਾਕ ਪ੍ਰੈਸ. ਐਮਜੀਜੀ ਸਾਊਥ ਮੌਜੂਦ ਸਨ । ਇਸ ਤੋ ਇਲਾਵਾ ਬੀਬੀ ਕੁਲਦੀਪ ਕੌਰ ਟੌਹੜਾ, ਸੰਤ ਬਾਬਾ ਬਲਜੀਤ ਸਿੰਘ ਦਾਦੂਵਾਲ, ਕੰਵਰਵੀਰ ਸਿੰਘ ਟੌਹੜਾ ਯੂਵਾ ਭਾਜਪਾ ਆਗੂ ਪੰਜਾਬ, ਹਰੀ ਸਿੰਘ ਪ੍ਰੀਤ ਕੰਬਾਇਨ, ਕਰਨੈਲ ਸਿੰਘ ਪੰਜੌਲੀ, ਹਰਿੰਦਰਪਾਲ ਸਿੰਘ ਟੌਹੜਾ ਸਾ. ਚੇਅਰਮੈਨ, ਬਰਿੰਦਰ ਬਿੱਟੂ ਭਾਜਪਾ ਆਗੂ, ਤੇਜਪਾਲ ਸਿੰਘ ਗੋਗੀ ਟਿਵਾਣਾ, ਗੁਰਪ੍ਰੀਤ ਸਿੰਘ ਸ਼ਾਹਪੁਰ ਭਾਜਪਾ ਆਗੂ, ਵਿਭਾਗ ਪ੍ਰਚਾਰਕ ਸ਼ਾਮਵੀਰ, ਗੇਜਾਰਾਮ, ਮਾਲਵਿੰਦਰ ਸਿੰਘ ਮਾਲੀ, ਪ੍ਰੇਮ ਸਾਂਗਰ ਬਾਂਸਲ ਭਾਜਪਾ ਆਗੂ, ਮਹਿੰਦਰ ਸਿੰਘ ਝੰਬਾਲੀ ਪ੍ਰਧਾਨ ਆੜਤੀ ਐਸ. ਭਾਦਸੋਂ, ਪਲਵਿੰਦਰ ਸਿੰਘ ਛੀਟਾਂਵਾਲਾ, ਸੂਬਾ ਸਿੰਘ ਜਾਤੀਵਾਲ, ਜੋਰਾ ਸਿੰਘ ਸਕਰਾਲੀ, ਚੇਤਨ ਸ਼ਰਮਾਂ, ਜਤਿੰਦਰ ਕਰਕਰਾ ਐ, ਰਜਿੰਦਰ ਸਿੰਘ ਟੌਹੜਾ ਸਾ. ਚੇਅਰਮੈਨ, ਸੁਖਜਿੰਦਰ ਸਿੰਘ ਸਰਪੰਚ ਟੌਹੜਾ, ਸੰਨੀ ਟੌਹੜਾ ਪੰਚ, ਅਵਤਾਰ ਸਿੰਘ ਪੰਚ, ਸੁਰਿੰਦਰ ਸਿੰਘ ਟੌਹੜਾ ਡਾਇ। ਸਹਿ। ਸਭਾ, ਹਰਪ੍ਰੀਤ ਸਿੰਘ ਪੰਚ, ਕੁਲਵਿੰਦਰ ਸਿੰਘ ਟੌਹੜਾ, ਸਵਰਨ ਸਿੰਘ ਪੰਚ, ਬਲਜੀਤ ਸਿੰਘ ਟੌਹੜਾ, ਸ਼ਿੰਗਾਰਾ ਸਿੰਘ ਪੰਚ, ਪਰਮਿੰਦਰ ਸਿੰਘ ਟੌਹੜਾ, ਗੁਰਦਰਸ਼ਨ ਸਿੰਘ ਲਾਲੀ, ਜਸਵੀਰ ਸਿੰਘ ਡਾਇ. ਸਹਿ. ਸਭਾ, ਬਾਬਾ ਗੁਰਿੰਦਰ ਸਿੰਘ, ਜਸ਼ਨਦੀਪ ਸਿੰਘ, ਨਰਿੰਦਰ ਸਿੰਘ ਪ੍ਰਧਾਨ ਗੁ. ਕਮੇਟੀ, ਸਤਗੁਰ ਸਿੰਘ ਮੀਤ ਪ੍ਰਧਾਨ ਸਹਿ। ਸਭਾ, ਬਲਕਾਰ ਸਿੰਘ, ਗੁਰਵਿੰਦਰ ਸਿੰਘ ਗੋਲਡੀ, ਭੁਪਿੰਦਰ ਸਿੰਘ ਖਰੋੜ, ਗੁਰਮੀਤ ਸਿੰਘ ਟੌਹੜਾ, ਬੀਬਾ ਦੀਦਾਰ ਸਿੰਘ, ਸੁਦਾਗਰ ਸਿੰਘ, ਸ਼ੇਰ ਸਿੰਘ ਨੰਬਰਦਾਰ ਆਦਿ ਨੇ ਸਮੂਲੀਅਤ ਕਰਕੇ ਜਥੇ ਟੌਹੜਾ ਨੂੰ ਸਰਧਾ ਤੇ ਫੁੱਲ ਭੇਂਟ ਕੀਤੇ । ਪੁੱਜੀਆਂ ਹਜਾਰਾਂ ਸੰਗਤਾਂ ਦਾ ਤਹਿ ਦਿਲੋ ਧੰਨਵਾਦ : ਟੌਹੜਾ ਇਸ ਮੌਕੇ ਸਾਬਕਾ ਮੰਤਰੀ ਪੰਜਾਬ ਹਰਮੇਲ ਸਿੰਘ ਟੌਹੜਾ ਨੇ ਪੁੱਜੀਆਂ ਹਜਾਰਾਂ ਸੰਗਤਾਂ ਦਾ ਤਹਿ ਦਲਿੋ ਧੰਨਾਦ ਕੀਤਾ। ਉਨ੍ਹਾ ਕਿਹਾ ਕਿ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਮਿੱਠੀ ਤੇ ਨਿੱਘੀ ਯਾਦ ਵਿਚ ਹਰ ਸਾਲ ਹਜਾਰਾਂ ਸੰਗਤਾਂ ਜੁੜਦੀਆਂ ਹਨ। ਉਨਾ ਕਿਹਾ ਕਿ ਸਮੁਚਾ ਸਿੱਖ ਪੰਥ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਪਾਏ ਪੂਰਨਿਆਂ 'ਤੇ ਚਲਣਾ ਚਾਹੀਦਾ ਹੈ ਤਾਂ ਜੋ ਕੌਮ ਨੂੰ ਸਹੀ ਸੇਧ ਤੇ ਦਿਸ਼ਾ ਦਿੱਤੀ ਜਾ ਸਕੇ। ਉਨਾ ਸਮੁਚੀਆਂ ਸੰਗਤਾਂ ਦਾ ਹਾਜਰੀ ਲਵਾਉਣ ਲਈ ਧੰਨਵਾਦ ਕੀਤਾ।