

ਆਨਲਾਈਨ ਸੈਕਸ ਰੈਕੇਟ ਦੇ ਤਿੰਨ ਚੜ੍ਹੇ ਪੁਲਸ ਅੜਿੱਕੇ ਤੇ ਤਿੰਨ ਫਰਾਰ ਨਵੀਂ ਦਿੱਲੀ, 14 ਜੂਨ 2025 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਦੇ ਗਾਜੀਆਬਾਦ ਦੇ ਬਾਜਾਰੀਆ ਸਥਿਤ ਹੋਟਲ ਵਿਚ ਦੋ ਕੁੜੀਆਂ ਤੇ ਇਕ ਲੜਕੇ ਵਲੋ਼ ਆਨ ਲਾਈਨ ਸੈਕਸ ਰਾਹੀਂ ਹਰੇਕ ਮਿੰਟ ਦੇ ਸੌ ਰੁਪਏ ਚਾਰਜ ਕੀਤੇ ਜਾਣ ਦਾ ਪਤਾ ਚਲਦਿਆਂ ਹੀ ਸਾਈਬਰ ਕਰਾਈਮ ਪੁਲਸ ਥਾਣੇ ਦੀ ਪੁਲਸ ਨੇ ਦੋ ਕੁੜੀਆਂ ਸਮੇਤ ਇਕ ਲੜਕੇ ਨੂੰ ਪਕੜਿਆ ਹੈ । ਦਿੱਲੀ ਦੇ ਇਕ ਹੋਟਲ ਦੇ ਕਮਰੇ ਵਿਚੋਂ ਥਾਣਾ ਸਾਈਬਰ ਕਰਾਈਮ ਦੀ ਪੁਲਸ ਨੇ ਆਨ ਲਾਈਨ ਸੈਕਸ ਕਰਨ ਤੇ ਸਿਰਫ਼ ਦੋ ਕੁੜੀਆਂ ਤੇ ਇਕ ਮੁੰਡੇ ਨੂੰ ਹੀ ਗ੍ਰਿਫ਼ਤਾਰ ਨਹੀਂ ਕੀਤਾ ਹੈ ਬਲਕਿ ਦੋ ਲੈਪਟਾਪ, ਦੋ ਮੋਬਾਈਲ, ਦੋ ਸੈਕਸ ਵਾਈਬ੍ਰੇਟਰ ਅਤੇ ਮਾਸਕ ਵੀ ਬਰਾਮਦ ਕੀਤੇ ਗਏ ਹਨ । ਦਿੱਲੀ ਦੇ ਸਾਈਬਰ ਕਰਾਈਮ ਥਾਣੇ ਦੀ ਪੁਲਸ ਨੇ ਦੱਸਿਆ ਕਿ ਉਨ੍ਹਾਂ ਨੂੰ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਇਹ ਇਕ 20 ਤੋਂ 25 ਵਿਅਕਤੀਆਂ ਦਾ ਗਿਰੋਹ ਹੈ ਤੇ ਹੋਟਲ ਵਿਚ ਆਨ ਲਾਈਨ ਸੈਕਸ ਸਬੰਧੀ ਮਿਲੀ ਜਾਣਕਾਰੀ ਦੌਰਾਨ ਜਦੋਂ ਪੁਲਸ ਨੇ ਅੰਦਰ ਜਾ ਕੇ ਦੇਖਿਆ ਤਾਂ ਦ੍ਰਿਸ਼ਾ ਬੜਾ ਹੀ ਅਜੀਬ ਸੀ ਕਿਉਂਕਿ ਅੱਧ ਨੰਗੀਆਂ ਹੋ ਹੋ ਕੇ ਕੈਮਰੇ ਅੱਗੇ ਪ੍ਰਤੀ ਮਿੰਟ ਦਾ 100 ਰੁਪਏ ਦੇਣ ਵਾਲੇ ਵਿਅਕਤੀ ਨੂੰ ਅਸ਼ਲੀਲ ਸੀਨ ਦਿਖਾ ਰਹੀ ਸੀ । ਪੁਲਸ ਮੁਤਾਬਕ ਹੋਟਲ ਵਿਚ ਜੋ ਤਿੰਨ ਫੜੇ ਗਏ ਹਨ ਦੇ ਚਲਦਿਆਂ ਤਿੰਨ ਹਾਲੇ ਵੀ ਫਰਾਰ ਹਨ ।