post

Jasbeer Singh

(Chief Editor)

Punjab

ਭਾਜਪਾ ਮੀਡੀਆ ਇੰਚਾਰਜ ਸੁਨੀਲ ਸਿੰਗਲਾ ਕੀਤੀ ਰੇਲ ਰਾਜ ਮੰਤਰੀ ਰਵਨੀਤ ਬਿੱਟੂ ਨਾਲ ਮੁਲਾਕਾਤ

post-img

ਭਾਜਪਾ ਮੀਡੀਆ ਇੰਚਾਰਜ ਸੁਨੀਲ ਸਿੰਗਲਾ ਕੀਤੀ ਰੇਲ ਰਾਜ ਮੰਤਰੀ ਰਵਨੀਤ ਬਿੱਟੂ ਨਾਲ ਮੁਲਾਕਾਤ ਬਠਿੰਡਾ ਰੇਲ ਜੰਕਸ਼ਨ ਨਾਲ ਸੰਬੰਧਤ ਰੇਲ ਸਮੱਸਿਆਵਾਂ ਸਬੰਧੀ ਕੀਤੀ ਚਰਚਾ ਫਿਰੋਜ਼ਪੁਰ ਤੋਂ ਹਰਿਦੁਆਰ ਅਤੇ ਫਿਰੋਜ਼ਪੁਰ ਤੋਂ ਹਜੂਰ ਸਾਹਿਬ ਗੱਡੀਆਂ ਹੋਣ ਰੈਗੂਲਰ, ਬਠਿੰਡਾ ਤੋਂ ਚੰਡੀਗੜ੍ਹ ਲਈ ਚੱਲੇ ਨਵੀਂ ਟਰੇਨ : ਸੁਨੀਲ ਸਿੰਗਲਾ ਬਠਿੰਡਾ, 14 ਜੂਨ 2025 : ਭਾਜਪਾ ਦੇ ਮੀਡੀਆ ਇੰਚਾਰਜ ਅਤੇ ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ ਦੇ ਸੀਨੀਅਰ ਆਗੂ ਸੁਨੀਲ ਸਿੰਗਲਾ ਨੇ ਅੱਜ ਲੁਧਿਆਣਾ ਪੱਛਮੀ ਚੋਣ ਲਈ ਭਾਜਪਾ ਉਮੀਦਵਾਰ ਜੀਵਨ ਗੁਪਤਾ ਲਈ ਜਿੱਥੇ ਪ੍ਰਚਾਰ ਕੀਤਾ, ਉੱਥੇ ਹੀ ਰੇਲ ਰਾਜ ਮੰਤਰੀ ਰਵਨੀਤ ਬਿੱਟੂ ਨਾਲ ਵਿਸ਼ੇਸ਼ ਮੁਲਾਕਾਤ ਵੀ ਕੀਤੀ ਤੇ ਰੇਲ ਜੰਕਸ਼ਨ ਬਠਿੰਡਾ ਨਾਲ ਸੰਬੰਧਤ ਸਮੱਸਿਆਵਾਂ ਤੇ ਚਰਚਾ ਵੀ ਕੀਤੀ ਗਈ । ਸੁਨੀਲ ਸਿੰਗਲਾ ਨੇ ਵਿਸ਼ੇਸ਼ ਗੱਲਬਾਤ ਦੌਰਾਨ ਜਾਣਕਾਰੀ ਦਿੱਤੀ ਕਿ ਉਹਨਾਂ ਵੱਲੋਂ ਬਠਿੰਡਾ ਤੋਂ ਚੰਡੀਗੜ੍ਹ ਲਈ ਨਵੀਂ ਟ੍ਰੇਨ ਚ ਲਾਉਣ ਦੀ ਜਿੱਥੇ ਮੰਗ ਕੀਤੀ ਗਈ ਹੈ ਉੱਥੇ ਹੀ ਫਿਰੋਜ਼ਪੁਰ ਤੋਂ ਹਰਿਦੁਆਰ ਅਤੇ ਫਿਰੋਜ਼ਪੁਰ ਤੋਂ ਹਜੂਰ ਸਾਹਿਬ ਲਈ ਚੱਲੀਆਂ ਰੇਲ ਗੱਡੀਆਂ ਨੂੰ ਰੈਗੂਲਰ ਕਰਨ ਦੀ ਵੀ ਮੰਗ ਕੀਤੀ ਸੁਨੀਲ ਸਿੰਗਲਾ ਨੇ ਦੱਸਿਆ ਕਿ ਇਸ ਦੇ ਨਾਲ ਰੇਲ ਰਾਜ ਮੰਤਰੀ ਰਵਨੀਤ ਬਿੱਟੂ ਨੂੰ ਬਠਿੰਡਾ ਦੇ ਰੇਲਵੇ ਸਟੇਸ਼ਨ ਨੂੰ ਹਰ ਸਹੂਲਤ ਨਾਲ ਲੈਸ ਫਾਈਵ ਸਟਾਰ ਸਹੂਲਤਾਂ ਵਾਲਾ ਰੇਲਵੇ ਸਟੇਸ਼ਨ ਬਣਾਉਣ ਲਈ ਵੀ ਧਿਆਨ ਦੁਆਇਆ ਗਿਆ ਹੈ। ਉਹਨਾਂ ਕਿਹਾ ਕਿ ਰੇਲ ਜੰਕਸ਼ਨ ਬਠਿੰਡਾ ਏਸ਼ੀਆ ਦਾ ਸਭ ਤੋਂ ਵੱਡਾ ਰੇਲਵੇ ਸਟੇਸ਼ਨ ਜਿੱਥੇ ਹਰ ਤਰ੍ਹਾਂ ਦੀ ਸਹੂਲਤ ਮੁਹਈਆ ਹੋਣੀ ਚਾਹੀਦੀ ਹੈ।ਉਹਨਾਂ ਦੱਸਿਆ ਕਿ ਰੇਲ ਰਾਜ ਮੰਤਰੀ ਰਵਨੀਤ ਬਿੱਟੂ ਵੱਲੋਂ ਇਨ੍ਹਾਂ ਸਮੱਸਿਆਵਾਂ ਨੂੰ ਕੇਂਦਰ ਸਰਕਾਰ ਅਧੀਨ ਧਿਆਨ ਦੁਆ ਕੇ ਪਹਿਲ ਦੇ ਅਧਾਰ ਤੇ ਹੱਲ ਕਰਵਾਉਣ ਦਾ ਵਿਸ਼ਵਾਸ ਦੁਆਇਆ ਗਿਆ ਹੈ । ਉਹਨਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਲੋਕਾਂ ਲਈ ਹਰ ਤਰ੍ਹਾਂ ਤਰ੍ਹਾ ਦੀ ਸਹੂਲਤ ਮੁਹੱਈਆ ਕਰਵਾਉਣ ਲਈ ਬਚਨਵੱਧ ਹੈ ਅਤੇ ਇਹਨਾਂ ਰੇਲ ਗੱਡੀਆਂ ਦੇ ਰੈਗੂਲਰ ਹੋਣ ਅਤੇ ਬਠਿੰਡਾ ਤੋਂ ਚੰਡੀਗੜ੍ਹ ਨਵੀਂ ਰੇਲ ਲਾਈਨ ਸ਼ੁਰੂ ਹੋਣ ਨਾਲ ਵਪਾਰੀਆਂ ਅਤੇ ਮਾਲਵਾ ਇਲਾਕਾ ਦੇ ਸਿੱਧ ਸ਼ਹਿਰ ਬਠਿੰਡਾ ਨੂੰ ਹੋਰ ਤਰੱਕੀ ਮਿਲੇਗੀ ।

Related Post