post

Jasbeer Singh

(Chief Editor)

National

ਪਿਛਲੇ 35 ਦਿਨਾਂ ’ਚ ਮੇਰੇ ’ਤੇ ਤਿੰਨ ਹਮਲੇ ਹੋਏ : ਕੇਜਰੀਵਾਲ

post-img

ਪਿਛਲੇ 35 ਦਿਨਾਂ ’ਚ ਮੇਰੇ ’ਤੇ ਤਿੰਨ ਹਮਲੇ ਹੋਏ : ਕੇਜਰੀਵਾਲ ਨਵੀਂ ਦਿੱਲੀ : ਆਮ ਆਦਮੀ ਪਾਰਟੀ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕੌਮੀ ਰਾਜਧਾਨੀ ਦਿੱਲੀ ’ਚ ਵਿਗੜਦੀ ਅਮਨ-ਕਾਨੂੰਨ ਦੀ ਹਾਲਤ ਲਈ ਭਾਜਪਾ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ਨੂੰ ਨਿਸ਼ਾਨਾ ਬਣਾਉਂਦਿਆਂ ਦਾਅਵਾ ਕੀਤਾ ਕਿ ਉਨ੍ਹਾਂ ’ਤੇ ਪਿਛਲੇ 35 ਦਿਨਾਂ ’ਚ ਤਿੰਨ ਹਮਲੇ ਹੋਏ ਹਨ । ਉਨ੍ਹਾਂ ’ਤੇ ਸ਼ਨੀਵਾਰ ਨੂੰ ਪੈਦਲ ਯਾਤਰਾ ਦੌਰਾਨ ਇਕ ਨੌਜਵਾਨ ਵਲੋਂ ਤਰਲ ਪਦਰਾਥ ਸੁੱਟਿਆ ਗਿਆ ਸੀ । ਪ੍ਰੈੱਸ ਕਾਨਫਰੰਸ ਦੌਰਾਨ ਕੇਜਰੀਵਾਲ ਨੇ ਕਿਹਾ ਕਿ ਮੇਰੇ ’ਤੇ ਸੁੱਟਿਆ ਗਿਆ ਤਰਲ ਪਦਾਰਥ ਹਾਨੀਕਾਰਕ ਨਹੀਂ ਸੀ ਪਰ ਇਹ ਖ਼ਤਰਨਾਕ ਹੋ ਸਕਦਾ ਸੀ । ਅਮਿਤ ਸ਼ਾਹ ਅਤੇ ਭਾਜਪਾ ਨੇ ਮੇਰੇ ’ਤੇ ਹਮਲਾ ਕਰਵਾਇਆ ਅਤੇ ਮੇਰੇ ਵਿਧਾਇਕ ਨੂੰ ਗ੍ਰਿਫ਼ਤਾਰ ਕੀਤਾ ਹੈ । ਸਾਬਕਾ ਮੁੱਖ ਮੰਤਰੀ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ’ਤੇ ਦੋਸ਼ ਲਾਇਆ ਕਿ ਉਹ ਇਹ ਸੁਨੇਹਾ ਦੇ ਰਹੇ ਹਨ ਕਿ ਧਮਕੀਆਂ ਦੇਣ ਵਾਲੇ ਨੂੰ ਨਹੀਂ ਸਗੋਂ ਸ਼ਿਕਾਇਤਕਰਤਾ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ । ਉਨ੍ਹਾਂ ‘ਆਪ’ ਵਿਧਾਇਕ ਨਰੇਸ਼ ਬਾਲਿਆਨ ਦੀ ਗ੍ਰਿਫ਼ਤਾਰੀ ਦੀ ਆਲੋਚਨਾ ਕਰਦਿਆਂ ਗ੍ਰਹਿ ਮੰਤਰੀ ਨੂੰ ਚੁਣੌਤੀ ਦਿੱਤੀ ਕਿ ਜੇ ਹੌਸਲਾ ਹੈ ਤਾਂ ਉਹ ਦਿੱਲੀ ਨੂੰ ਡਰਾਉਣ ਵਾਲੇ ਗੈਂਗਸਟਰਾਂ, ਕਾਤਲਾਂ, ਜਬਰ-ਜਨਾਹ ਕਰਨ ਵਾਲਿਆਂ ਅਤੇ ਫਿਰੌਤੀ ਵਸੂਲਣ ਵਾਲਿਆਂ ਨੂੰ ਗ੍ਰਿਫ਼ਤਾਰ ਕਰਕੇ ਦਿਖਾਉਣ ।

Related Post