
ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਤਿੰਨ ਰੋਜ਼ਾ ਕੈਂਪ ਆਯੋਜਿਤ
- by Jasbeer Singh
- March 27, 2025

ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਤਿੰਨ ਰੋਜ਼ਾ ਕੈਂਪ ਆਯੋਜਿਤ ਡੀ. ਪੀ. ਓ. ਪ੍ਰਦੀਪ ਸਿੰਘ ਗਿੱਲ ਨੇ ਕੀਤੀ ਅਗਵਾਈ ਪਟਿਆਲਾ, 27 ਮਾਰਚ () : ਪਟਿਆਲਾ ਦੇ ਪਾਸੀ ਰੋਡ ਵਿਖੇ ਸਥਿਤ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਤਿੰਨ ਰੋਜ਼ਾ ਕੈਂਪ ਜੋ 24 ਤੋਂ ਲੈ ਕੇ 26 ਮਾਰਚ ਤੱਕ ਸੀ ਡੀ. ਪੀ. ਓ. ਪ੍ਰਦੀਪ ਸਿੰਘ ਗਿੱਲ ਦੀ ਅਗਵਾਈ ਹੇਠ ਲਗਾਇਆ ਗਿਆ, ਜਿਸ ਵਿਚ ਪੋਸ਼ਣ ਤੇ ਪੜ੍ਹਾਈ ਸਬੰਧੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਕੈਂਪ ਵਿਚ ਬਤੌਰ ਨੋਡਲ ਅਫਸਰ ਸੀ. ਡੀ. ਪੀ. ਓ. ਮੈਡਮ ਜਸਵੀਰ ਕੌਰ (ਸਮਾਣਾ) ਦੀ ਡਿਊਟੀ ਲਗਾਈ ਗਈ । ਇਸ ਤੋਂ ਇਲਾਵਾ ਟ੍ਰੇਨਰ ਸਟਾਫ ਸੁਪਰਵਾਈਜਰ ਮੈਡਮ ਰਾਜ ਰਾਣੀ, ਮੈਡਮ ਮੰਜੂ ਰਾਣੀ, ਮੈਡਮ ਪਵਨਵੀਰ, ਮੈਡਮ ਭੋਲੀ ਤੇ ਪੋਸ਼ਣ ਟ੍ਰੇਨਰ ਵਾਲੇ ਰੀਪੁਲ ਸਰ ਮੌਜੂਦ ਸਨ। ਇਸ ਮੌਕੇ ਜਿਨ੍ਹਾਂ ਦੀ ਗਿਣਤੀ 100 ਤੋਂ ਵੀ ਉਪਰ ਸੀ ਨੂੰ ਆਪਣੀ ਡਿਊਟੀ ਬਹੁਤ ਈਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣ ਲਈ ਪ੍ਰੇਰਿਆ ਗਿਆ। ਉਨ੍ਹਾਂ ਦੱਸਿਆ ਕਿ ਬੱਚਿਆਂ ਦੀ ਦੂਜੀ ਮਾਂ ਵਜੋਂ ਆਂਗਣਵਾੜੀ ਨੂੰਮੰਨਿਆਂ ਜਾਂਦਾ ਹੈ ਕਿਉਂਕਿ ਮਾਂ ਕੋਲੋਂ ਬੱਚਾ ਪਹਿਲੀ ਵਾਰ ਪੜ੍ਹਨ ਲਈ ਆਂਗਨਵਾੜੀ ਸੈਂਟਰ ਵਿਚ ਹੀ ਆਉਂਦਾ ਹੈ, ਇਸ ਲਈ 50 ਵਰਕਰਾਂ ਨੂੰਚਾਹੀਦਾ ਹੈ ਕਿ ਬੱਚਿਆਂ ਨੂੰ ਬਹੁਤ ਹੀ ਸਨੇਹ ਦਾ ਵਰਤਾਅ ਕੀਤਾ ਜਾਵੇ। ਸੁਪਰਵਾਈਜਰ ਮੈਡਮ ਰਾਜ ਰਾਣੀ ਨੇ ਵਰਕਰਾਂ ਨੂੰ ਵਿਭਾਗ ਵਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਸਬੰਧੀ ਜਾਣਕਾਰੀ ਦਿੱਤੀ ਗਈ ਤੇ ਵਿਭਾਗ ਵਲੋਂ ਚਲਾਈਆਂ ਸਕੀਮਾਂ ਨੂੰ ਸਹੀ ਤਰੀਕੇ ਨਾਲ ਚਲਾਉਣ ਲਈ ਪ੍ਰੇਰਿਤ ਕੀਤਾ ਗਿਆ। ਮੈਡਮ ਅੰਜੂ ਰਾਣੀ ਨੇ ਬੱਚਿਆਂ ਤੇ ਮਾਵਾਂ ਦੀ ਸਿਹਤ ਸੰਭਾਲ ਸਬੰਧੀ ਜਾਣਕਾਰੀ ਦਿੱਤੀ। ਪੋਸ਼ਣ ਟ੍ਰੇਨਰ ਰੀਪੁਲ ਸਰ ਨੇ ਵਰਕਰਾਂ ਨੂੰ ਪੋਸ਼ਣ ਟ੍ਰੈਕਰ ਚਲਾਉਣ ਵਿਚ ਆਉਣ ਵਾਲੀਆਂ ਔਕੜਾਂ ਨੂੰ ਦੂਰ ਕਰਨਾ ਸਿਖਾਇਆ ਗਿਆ।ਕੈਂਪ ਦੌਰਾਨ ਬਹੁਤ ਸਾਰੀਆਂ ਸਰਗਰਮੀਆਂ ਕਰਵਾਈਆਂ ਗਈਆਂ। ਵੇਸਟ ਮਟੀਰੀਅਲ ਤੋਂ ਬੱਚਿਆਂ ਨੂੰ ਖਿਡੌਣੇ ਕਿਸ ਤਰ੍ਹਾਂ ਤਿਆਰ ਕਰ ਸਕਦੇ ਹਾਂ, ਇਨਡੋਰ ਤੇ ਆਉਟਡੋਰ ਖੇਡਾਂ ਬਾਰੇ ਦੱਸਿਆ ਗਿਆ। ਭਾਰ ਕੱਢ ਕਿੱਦਾ ਕਰਨਾ, ਗਰਭਵਤੀ ਤੇ ਨਰਸਿੰਗ ਮਾਵਾਂ ਦੀ ਜਾਂਚ ਤੇ ਟੀਕਾਕਰਨ ਬਾਰੇ ਦੱਸਿਆ ਗਿਆ। ਬੱਚਿਆਂ ਦੇ ਸਰਵ ਪੱਖੀ ਵਿਕਾਸ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਯੂਨੀਅਨ ਪ੍ਰਧਾਨ ਰਾਜ ਕੌਰ ਨੇ ਵਰਕਰਾਂ ਨੂੰ ਵਧੀਆ ਡਿਊਟੀ ਨਿਭਾਉਣ ਤੇ ਸ਼ਲਾਘਾ ਕੀਤੀ। ਇਸ ਮੌਕੇ ਹਾਜ਼ਰ ਵਰਕਰਾਂ ਮੰਜੂ, ਮੀਰਾ ਰਾਣੀ, ਮਾਇਆ ਕੌਰ, ਰਾਜ ਆਦਿ ਕਈ ਵਰਕਰਾਂ ਨੇ ਸਕੀਮ ਸਬੰਧੀ ਜਾਣਕਾਰੀ ਸਾਂਝੀ ਕੀਤੀ।