post

Jasbeer Singh

(Chief Editor)

Punjab

ਕਾਰ ਖੱਡ ਵਿੱਚ ਡਿੱਗਣ ਕਾਰਨ ਤਿੰਨ ਦੀ ਮੌਤ ਤੇ ਦੋ ਜਣੇ ਹੋਰ ਜ਼ਖ਼ਮੀ

post-img

ਕਾਰ ਖੱਡ ਵਿੱਚ ਡਿੱਗਣ ਕਾਰਨ ਤਿੰਨ ਦੀ ਮੌਤ ਤੇ ਦੋ ਜਣੇ ਹੋਰ ਜ਼ਖ਼ਮੀ ਸਿ਼ਮਲਾ : ਹਿਮਾਚਲ ਪ੍ਰਦੇਸ਼ ਦੇ ਚੰਬਾ ਜਿ਼ਲ੍ਹੇ ਵਿੱਚ ਮੰਗਲਵਾਰ ਨੂੰ ਕਾਰ ਖੱਡ ਵਿੱਚ ਡਿੱਗਣ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖ਼ਮੀ ਹੋ ਗਏ । ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਕਰੀਬ 12:30 ਵਜੇ ਭਰਮੌਰ-ਭਰਮਾਨੀ ਰੋਡ ’ਤੇ ਸਾਵਨਪੁਰ ਵਿਖੇ ਵਾਪਰਿਆ, ਜਦੋਂ ਪਰਿਵਾਰ ਦੇ ਪੰਜ ਮੈਂਬਰ ਇੱਕ ਵਿਆਹ ਵਿੱਚ ਸ਼ਾਮਲ ਹੋਣ ਤੋਂ ਬਾਅਦ ਘਰ ਪਰਤ ਰਹੇ ਸਨ।ਜਾਣਕਾਰੀ ਅਨੁਸਾਰ ਹਾਦਸੇ ਵਿੱਚ ਵਿਜੇ ਕੁਮਾਰ, ਉਸਦੀ ਪਤਨੀ ਤ੍ਰਿਪਤਾ ਦੇਵੀ ਅਤੇ ਭਰਾ ਕਮਲੇਸ਼ ਸਿੰਘ ਦੀ ਮੌਤ ਹੋ ਗਈ । ਚੰਬਾ ਦੇ ਐਸ. ਪੀ. (ਐਸ. ਪੀ.) ਅਭਿਸ਼ੇਕ ਯਾਦਵ ਨੇ ਦੱਸਿਆ ਕਿ ਪਰਿਵਾਰ ਸਚੁਈਨ ਪਿੰਡ ਵਿੱਚ ਆਪਣੇ ਘਰ ਜਾ ਰਿਹਾ ਸੀ, ਡਰਾਈਵਰ ਵੱਲੋਂ ਸੰਤੂਲਣ ਗਵਾਉਣ ਕਾਰਨ ਕਾਰ ਡੂੰਘੀ ਖੱਡ ਵਿੱਚ ਜਾ ਡਿੱਗੀ । ਯਾਦਵ ਨੇ ਦੱਸਿਆ ਕਿ ਇਨ੍ਹਾਂ ’ਚੋਂ ਤਿੰਨ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਸ਼ਿਵ ਕੁਮਾਰ ਅਤੇ ਨੰਦਿਨੀ ਦੇਵੀ ਜ਼ਖਮੀ ਹੋ ਗਏ ।

Related Post