
ਵਿਕਟਰੀ ਪੇ੍ਰਡ ਦੌਰਾਨ ਮਚੀ ਭਾਜੜ ਦੌਰਾਨ ਤਿੰਨ ਦੀ ਮੌਤ ਤੇ 20 ਤੋਂ ਵਧ ਫੱਟੜ
- by Jasbeer Singh
- June 4, 2025

ਵਿਕਟਰੀ ਪੇ੍ਰਡ ਦੌਰਾਨ ਮਚੀ ਭਾਜੜ ਦੌਰਾਨ ਤਿੰਨ ਦੀ ਮੌਤ ਤੇ 20 ਤੋਂ ਵਧ ਫੱਟੜ ਬੈਂਗਲੁਰੂ, 4 ਜੂਨ 2025 : ਭਾਰਤ ਦੇਸ਼ ਦੇ ਸੂਬੇ ਬੈਂਗਲੁਰੂ ਦੇ ਚਿੰਨਾਸਵਾਮੀ ਸਟੇਡੀਅਮ ਵਿਖੇ ਚੱਲ ਰਹੇ ਆਈ. ਪੀ. ਐਲ. 2025 ਕ੍ਰਿਕਟ ਮੈਚਾਂ ਦੀ ਲੜੀ ਦੌਰਾਨ ਕ੍ਰਿਕਟ ਟੀਮ ਰਾਇਲ ਚੈਲੇਂਜਰਜ਼ ਬੈਂਗਲੁਰੂ ਜਿਸਨੂੰ ਆਰ. ਸੀ. ਬੀ. ਦੇ ਨਾਮ ਨਾਲ ਵੀ ਜਾਣਿਆਂ ਜਾਂਦਾ ਹੈ ਦੀ ਅੱਜ ਵਿਕਟਰੀ ਪ੍ਰੇਡ ਸੀ ।ਜਿਸ ਦੌਰਾਨ ਇੱਕੋਦਮ ਅਜਿਹੀ ਭਾਜੜ ਪਈ ਕਿ ਪਤਾ ਹੀ ਨਹੀਂ ਲੱਗਿਆ ਕਿ ਕਦੋਂ ਕਿਸ ਸਮੇਂ ਲੋਕ ਇਕ ਦੂਸਰੇ ਦੇ ਹੇਠਾਂ ਉਪਰ ਡਿੱਗਣ ਲੱਗ ਪਏ।ਅਜਿਹਾ ਹੋਣ ਦੇ ਚਲਦਿਆਂ ਭਰੋਸੇਯੋਗ ਸੂਤਰਾਂ ਤੋ਼ ਪਾਪਤ ਜਾਣਕਾਰੀ ਅਨੁਸਾਰ ਤਿੰਨ ਜਣਿਆਂ ਦੀ ਜਿਥੇ ਮੌਤ ਹੋ ਗਈ, ਉਥੇ 20 ਤੋਂ ਵਧ ਜਣਿਆਂ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਹੈ। ਮਰਨ ਵਾਲਿਆਂ ਵਿਚ ਇਕ ਔਰਤ ਤੇ ਦੋ ਪੁਰਸ਼ ਹਨ ਸ਼ਾਮਲ ਬੈਂਗਲੁਰੂ ਵਿਖੇ ਪਈ ਭਾਜੜਾ ਦੌਰਾਨ ਮੌਤ ਦੇ ਘਾਟ ਉਤਰੇ ਤਿੰਨ ਵਿਅਕਤੀਆਂ ਵਿਚ ਜਿਥੇ ਇਕ ਔਰਤ ਸ਼ਾਮਲ ਹੈ, ਉਥੇ ਦੋ ਪੁਰਸ਼ ਵੀ ਸ਼ਾਮਲ ਹਨ। ਇਸੇ ਤਰ੍ਹਾਂ ਭਾਜੜ ਦੌਰਾਨ ਜ਼ਖ਼ਮੀਆਂ ਹੋਣ ਵਾਲਿਆਂ ਵਿਚ ਸਿਰਫ਼ ਦੋਵੇਂ ਵਰਗ ਹੀ ਨਹੀਂ ਬਲਕਿ ਇਨ੍ਹਾ ਦੋਵੇਂ ਵਰਗਾਂ ਨਾਲ ਸਬੰਧਤ ਉਮਰ ਬਹੁਤ ਹੀ ਛੋਟੇ ਤੇ ਬਹੁਤ ਵੱਡੇ ਵਿਅਕਤੀ ਯਾਨੀ ਕਿ ਜਿਨ੍ਹਾਂ ਨੂੰ ਨਾਬਾਲਗ ਤੇ ਜਿਨ੍ਹਾਂ ਨੂੰ ਜੇਕਰ ਵੱਡੀ ਉਮਰ ਦਾ ਹਵਾਲਾ ਦੇ ਦਿੱਤਾ ਜਾਵੇ ਤਾਂ ਬਜ਼ੁਰਗ ਵੀ ਕਿਹਾ ਜਾ ਸਕਦਾ ਹੈ ਸ਼ਾਮਲ ਹਨ।ਇਥੇ ਹੀ ਬਸ ਨਹੀਂ ਭਾਜੜਾ ਵਿਚ ਜ਼ਖ਼ਮੀ ਹੋਣ ਵਾਲਿਆਂ ਵਿਚ ਇੱਕ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਭੀੜ ਵਿੱਚ ਇੱਕ ਬੱਚਾ ਵੀ ਬੇਹੋਸ਼ ਹੋ ਗਿਆ, ਜਿਸਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਹਾਥਰਸ