
National
0
ਅੱਤਵਾਦੀ ਹਮਲਿਆਂ ਦੌਰਾਨ ਅਖਨੂਰ ਤੇ ਕਾਨਾਚੱਕ ਇਲਾਕੇ 'ਚ ਦੇਖੇ ਗਏ ਤਿੰਨ ਸ਼ੱਕੀ, ਵੱਡੇ ਪੱਧਰ 'ਤੇ ਚਲਾਈ ਗਈ ਤਲਾਸ਼ੀ ਮੁਹਿ
- by Jasbeer Singh
- July 12, 2024

ਅੱਤਵਾਦੀ ਹਮਲਿਆਂ ਦੌਰਾਨ ਅਖਨੂਰ ਤੇ ਕਾਨਾਚੱਕ ਇਲਾਕੇ 'ਚ ਦੇਖੇ ਗਏ ਤਿੰਨ ਸ਼ੱਕੀ, ਵੱਡੇ ਪੱਧਰ 'ਤੇ ਚਲਾਈ ਗਈ ਤਲਾਸ਼ੀ ਮੁਹਿੰਮ ਸ੍ਰੀਨਗਰ : ਜੰਮੂ ਡਵੀਜ਼ਨ 'ਚ ਅੱਤਵਾਦੀ ਹਮਲਿਆਂ ਤੋਂ ਬਾਅਦ ਅੱਜ (ਸ਼ੁੱਕਰਵਾਰ) ਅਖਨੂਰ ਅਤੇ ਕਾਨਾਚੱਕ ਖੇਤਰਾਂ 'ਚ ਤਿੰਨ ਸ਼ੱਕੀ ਵਿਅਕਤੀਆਂ ਨੂੰ ਦੇਖਿਆ ਗਿਆ। ਇਸ ਤੋਂ ਬਾਅਦ ਭਾਰਤੀ ਫੌਜ ਹਰਕਤ ਵਿਚ ਆ ਗਈ। ਸੁਰੱਖਿਆ ਬਲਾਂ ਨੇ ਵੱਡੇ ਪੱਧਰ 'ਤੇ ਤਲਾਸ਼ੀ ਮੁਹਿੰਮ ਚਲਾਈ। ਅੱਜ ਸਵੇਰੇ ਸਥਾਨਕ ਲੋਕਾਂ ਨੇ ਤਿੰਨ ਸ਼ੱਕੀ ਵਿਅਕਤੀਆਂ ਨੂੰ ਦੇਖਿਆ। ਇਸ ਤੋਂ ਬਾਅਦ ਉਨ੍ਹਾਂ ਨੇ ਸੁਰੱਖਿਆ ਬਲਾਂ ਨੂੰ ਸੂਚਨਾ ਦਿੱਤੀ। ਸੂਚਨਾ ਮਿਲਦਿਆਂ ਫੌਜ ਦੇ ਜਵਾਨਾਂ ਨੇ ਵੱਡੇ ਪੱਧਰ 'ਤੇ ਤਲਾਸ਼ੀ ਮੁਹਿੰਮ ਚਲਾਈ। ਡਰੋਨ ਨਾਲ ਪੂਰੇ ਇਲਾਕੇ ਦੀ ਤਲਾਸ਼ੀ ਲਈ ਜਾ ਰਹੀ ਹੈ। ਅੱਤਵਾਦੀਆਂ ਨੂੰ ਫੜਨ ਲਈ ਸੁਰੱਖਿਆ ਬਲਾਂ ਨੇ ਪੂਰੀ ਤਰ੍ਹਾਂ ਘੇਰਾਬੰਦੀ ਕੀਤੀ ਹੋਈ ਹੈ।