post

Jasbeer Singh

(Chief Editor)

National

ਸੜਕ ਹਾਦਸੇ ਵਿਚ ਮੋਟਰਸਾਈਕਲ ਸਵਾਰ ਤਿੰਨ ਨੌਜਵਾਨ ਦੀ ਹੋਈ ਮੌਤ

post-img

ਸੜਕ ਹਾਦਸੇ ਵਿਚ ਮੋਟਰਸਾਈਕਲ ਸਵਾਰ ਤਿੰਨ ਨੌਜਵਾਨ ਦੀ ਹੋਈ ਮੌਤ ਉਤਰ ਪ੍ਰਦੇਸ਼, 24 ਜਨਵਰੀ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ ਦੇ ਉਨਾਓ ਵਿਖੇ ਇਕ ਤੇਜ ਰਫ਼ਤਾਰ ਮੋਟਰਸਾਈਕਲ ਤੇ ਸਵਾਰ ਤਿੰਨ ਨੌਜਵਾਨਾਂ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ ਹੈ। ਕਿਵੇਂ ਵਾਪਰਿਆ ਹਾਦਸਾ ਮਿਲੀ ਜਾਣਕਾਰੀ ਅਨੁਸਾਰ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਜਿਨ੍ਹਾਂ ਦੀ ਉੱਤਰ ਪ੍ਰਦੇਸ਼ ਦੇ ਉਨਾਓ ਵਿੱਚ ਇਕ ਸੜਕ ਹਾਦਸੇ ਵਿਚ ਮੌਤ ਹੋ ਗਈ ਹੈ ਤਿੰਨੋਂ ਜਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਜਦੋਂ ਜਾ ਰਹੇ ਸਨ ਤਾਂ ਤੇਜ ਰਫ਼ਤਾਰ ਬਾਈਕ ਦਾ ਕੰਟਰੋਲ ਗੁਆ ਬੈਠੇ ਤੇ ਲੋਹੇ ਦੇ ਸਾਈਨ ਬੋਰਡ ਨਾਲ ਟਕਰਾ ਕੇ ਮੌਤ ਦੇ ਘਾਟ ਉਤਰ ਗਏ । ਜਾਣਕਾਰੀ ਅਨੁਸਾਰ ਤਿੰਨੋਂ ਜਣੇ ਇੱਕੋ ਬਾਈਕ `ਤੇ ਲਖਨਊ ਵਿੱਚ ਆਪਣੀ ਮਾਸੀ ਦੇ ਘਰ ਭੰਡਾਰਾ ਪ੍ਰੋਗਰਾਮ ਲਈ ਜਾ ਰਹੇ ਸਨ। ਸਾਈਨ ਬੋਰਡ ਨਾਲ ਟਕਰਾਉਣ ਤੋਂ ਬਾਅਦ ਜਾ ਡਿੱਗੇ 10 ਫੁੱਟ ਦੂਰ ਉਨਾਵ ਵਿਚ ਜਿਨ੍ਹਾਂ ਤਿੰਨ ਨੌਜਵਾਨਾਂ ਦਾ ਸੜਕ ਦੁਰਘਟਨਾ ਵਿਚ ਸਵਰਗਵਾਸ ਹੋ ਗਿਆ ਹੈ ਜਦੋਂ ਲੋਹੇ ਦੇ ਸਾਈਨ ਬੋਰਡ ਨਾਲ ਟਕਰਾਏ ਤਾਂ 10 ਫੁੱਟ ਦੇ ਕਰੀਬ ਦੂਰ ਜਾ ਡਿੱਗੇ ਤੇ ਤੜਪਦੇ ਰਹੇ ਜਦੋਂ ਰਾਹਗੀਰਾਂ ਦੀ ਉਨ੍ਹਾਂ ਤੇ ਨਜ਼ਰ ਪਈ ਤਾਂ ਉਨ੍ਹਾਂ ਤੁਰੰਤ ਪੁਲਸ ਨੂੰ ਸੂਚਿਤ ਕੀਤਾ ਤੇ ਇਲਾਜ ਲਈ ਹਸਪਤਾਲ ਪਹੁੰਚਾਇਆ। ਜਦੋਂ ਤੱਕ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਉਦੋਂ ਤੱਕ ਦੋ ਨੌਜਵਾਨਾਂ ਦੀ ਮੌਤ ਹੋ ਚੁੱਕੀ ਸੀ । ਤੀਜੇ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਵੀ ਮੌਤ ਹੋ ਗਈ । ਮ੍ਰਿਤਕਾਂ ਵਿੱਚੋਂ ਇੱਕ ਤਿੰਨ ਦਿਨ ਪਹਿਲਾਂ ਹੀ ਪਿਤਾ ਬਣਿਆ ਸੀ ਜਦਕਿ ਇਕ ਦਾ ਵਿਆਹ ਅਪ੍ਰੈਲ ਵਿੱਚ ਹੋਣਾ ਸੀ।

Related Post

Instagram