ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ ਵਿੱਚ ਕੁਰਲਾ ਕਰਨ ਵਾਲੇ ਨੌਜਵਾਨ ਖਿਲਾਫ਼ ਕੇੇਸ ਦਰਜ
ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ ਵਿੱਚ ਕੁਰਲਾ ਕਰਨ ਵਾਲੇ ਨੌਜਵਾਨ ਖਿਲਾਫ਼ ਕੇੇਸ ਦਰਜ ਅੰਮ੍ਰਿਤਸਰ, 24 ਜਨਵਰੀ 2026 : ਪੰਜਾਬ ਦੇ ਪ੍ਰਸਿੱਧ ਸ਼ਹਿਰ ਅੰਮ੍ਰਿਤਸਰ ਵਿਖੇ ਬਣੇ ਸ੍ਰੀ ਹਰਿਮੰਦਰ ਸਾਹਿਬ ਦੇ ਪਵਿੱਤਰ ਸਰੋਵਰ ਵਿਚ ਕੁਰਲਾ ਕਰਨ ਵਾਲੇ ਮੁਸਲਿਮ ਨੌਜਵਾਨ ਵਿਰੁੱਧ ਕੇੇਸ ਦਰਜ ਕਰ ਲਿਆ ਗਿਆ ਹੈ। ਐਸ. ਜੀ. ਪੀ. ਸੀ. ਦੇ ਸਲਾਹਕਾਰ ਸਿਆਲੀ ਨੇ ਕੀ ਦੱਸਿਆ ਉਕਤ ਮੁਸਲਿਮ ਨੌਜਵਾਨ ਸੁਭਾਲ ਰੰਗਰੀਜ ਜਿਸਨੇ ਬੇਸ਼ਕ ਸਰੋਵਰ ਵਿਚ ਕੁਰਲਾ ਕਰਨ ਤੋਂ ਬਾਅਦ ਦੋ ਵਾਰ ਮੁਆਫੀ ਮੰਗ ਲਈ ਸੀ ਪਰ ਸਿੱਖ ਭਾਈਚਾਰੇ ਵਲੋਂ ਉਸ ਦੀਆਂ ਕਾਰਵਾਈਆਂ ਤੋਂ ਨਾਖੁਸ਼ ਹੋਇਆ ਗਿਆ ਹੈ। ਜਿਸਦੇ ਚਲਦਿਆਂ ਹੁਣ ਐਸ. ਜੀ. ਪੀ. ਸੀ. ਵਲੋਂ ਉਸ ਨੌਜਵਾਨ ਖਿਲਾਫ਼ ਕਾਨੂੰਨੀ ਕਾਰਵਾਈ ਕਰਦਿਆਂ ਕੇਸ ਦਰਜ ਕਰਵਾਇਆ ਜਾਵੇਗਾ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਐਸ. ਜੀ. ਪੀ. ਸੀ. ਦੇ ਕਾਨੂੰਨੀ ਸਲਾਹਕਾਰ ਅਮਨਬੀਰ ਸਿੰਘ ਸਿਆਲੀ ਨੇ ਇਸ ਦੀ ਪੁਸ਼ਟੀ ਕੀਤੀ ਹੈ ਅਤੇ ਕਿਹਾ ਹੈ ਕਿ ਜਲਦੀ ਹੀ ਪੁਲਸ ਸਿ਼ਕਾਇਤ ਦਰਜ ਕਰਵਾਈ ਜਾਵੇਗੀ । ਉਨ੍ਹਾਂ ਦੱਸਿਆ ਕਿ ਐਸ. ਜੀ. ਪੀ. ਸੀ. ਅਨੁਸਾਰ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਨੌਜਵਾਨ ਬੇਅਦਬੀ ਦੇ ਇਰਾਦੇ ਨਾਲ ਦਾਖਲ ਹੋਇਆ ਸੀ ਤੇ ਉਹ ਲਗਭਗ 20 ਮਿੰਟ ਤੱਕ ਹਰਿਮੰਦਰ ਸਾਹਿਬ ਵਿੱਚ ਰਿਹਾ। ਨੌਜਵਾਨ ਦੀਆਂ ਕਾਰਵਾਈਆਂ ਨੇ ਪਹੁੰਚਾਈ ਹੈ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ : ਨਿਹੰਗਾਂ ਨਿਹੰਗਾਂ ਨੇ ਕਿਹਾ ਕਿ ਨੌਜਵਾਨ ਦੀਆਂ ਕਾਰਵਾਈਆਂ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੀਆਂ ਹਨ। ਉਨ੍ਹਾਂ ਚੇਤਾਵਨੀ ਦਿੱਤੀ ਕਿ ਸਿੱਖ ਭਾਈਚਾਰੇ `ਤੇ ਅਕਸਰ ਕਾਨੂੰਨ ਨੂੰ ਆਪਣੇ ਹੱਥਾਂ ਵਿੱਚ ਲੈਣ ਦਾ ਦੋਸ਼ ਲਗਾਇਆ ਜਾਂਦਾ ਹੈ, ਇਸ ਲਈ ਉਨ੍ਹਾਂ ਨੇ ਕਾਨੂੰਨੀ ਢਾਂਚੇ ਦੇ ਅੰਦਰ ਪੁਲਿਸ ਕੋਲ ਪਹੁੰਚ ਕੀਤੀ ਹੈ। ਉਹ ਚਾਹੁੰਦੇ ਹਨ ਕਿ ਉਹ ਸਿੱਖ ਮਰਿਆਦਾ ਅਨੁਸਾਰ ਜਨਤਕ ਤੌਰ `ਤੇ ਮੁਆਫੀ ਮੰਗੇ ਨਹੀਂ ਤਾਂ ਉਨ੍ਹਾਂ ਕੋਲ ਨੌਜਵਾਨ ਬਾਰੇ ਪੂਰੀ ਜਾਣਕਾਰੀ ਹੈ। ਗਾਜ਼ੀਆਬਾਦ ਪੁਲਸ ਨੇ ਸਿ਼ਕਾਇਤ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਕਿਹਾ ਹੈ ਕਿ ਉਹ ਉਸ ਤੋਂ ਪੁੱਛਗਿੱਛ ਕਰੇਗੀ।
