ਪ੍ਰਸਿੱਧੀ ਪ੍ਰਾਪਤ ਕਰਨ ਲਈ ਚਿਕਨ ਕਰੀ ਨੂੰ ਮੋਰ ਨੂੰ ਹੱਥ ਵਿਚ ਫੜ ਕੇ ਆਖ ਦਿੱਤਾ ਮੋਰ ਕਰੀ ਰੈਸਿਪੀ
- by Admin
- August 12, 2024
ਪ੍ਰਸਿੱਧੀ ਪ੍ਰਾਪਤ ਕਰਨ ਲਈ ਚਿਕਨ ਕਰੀ ਨੂੰ ਮੋਰ ਨੂੰ ਹੱਥ ਵਿਚ ਫੜ ਕੇ ਆਖ ਦਿੱਤਾ ਮੋਰ ਕਰੀ ਰੈਸਿਪੀ ਹੈਦਰਾਬਾਦ : ਹੈਦਰਾਬਾਦ ਦੇ ਰਾਜਨਾ ਸਰਸੀਲਾ ਜਿ਼ਲ੍ਹੇ ਵਿੱਚ ਇੱਕ ਯੂਟਿਊਬਰ ਵਲੋਂ ਪ੍ਰਸਿੱਧੀ ਪ੍ਰਾਪਤ ਕਰਨ ਲਈ ਚਿਕਨ ਕਰੀ ਨੂੰ ਇਹ ਕਹਿ ਕੇ ਯੂ ਟਿਊਬ ਤੇ ਦਿਖਾ ਦਿੱਤਾ ਕਿ ਇਹ ਮੋਰ ਕਰੀ ਰੈਸਿਪੀ ਹੈ, ਜਿਸ ਤੇ ਹੋਏ ਵਿਰੋਧ ਤੋਂ ਬਾਅਦ ਵੀਡੀਓ ਲੋਡ ਕਰਨ ਵਾਲੇ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਸ਼ੁਰੂਆਤੀ ਜਾਂਚ ਦੇ ਆਧਾਰ `ਤੇ ਜੰਗਲਾਤ ਅਧਿਕਾਰੀ ਨੇ ਕਿਹਾ ਕਿ ਯੂਟਿਊਬਰ ਨੇ ਆਪਣੇ ਚੈਨਲ `ਤੇ ਵੱਧ ਤੋਂ ਵੱਧ ਵਿਊਜ਼ ਹਾਸਲ ਕਰਨ ਲਈ ਅਜਿਹਾ ਕੀਤਾ। ਇਕ ਵਿਅਕਤੀ ਨੇ ਆਪਣੇ ਚੈਨਲ `ਤੇ ਮੋਰ ਦੀ ਕਰੀ ਪਕਾਉਣ ਦੀ ਵੀਡੀਓ ਪੋਸਟ ਕੀਤੇ ਹੋਣ ਦੀ ਸੂਚਨਾ ਮਿਲਣ `ਤੇ ਜੰਗਲਾਤ ਅਧਿਕਾਰੀਆਂ ਦੀ ਟੀਮ ਤੰਗਲਾਪੱਲੀ ਪਿੰਡ ਪਹੁੰਚੀ ਅਤੇ ਉਸ ਵਿਅਕਤੀ ਦੇ ਘਰੋਂ ਚਿਕਨ ਕਰੀ ਬਰਾਮਦ ਕੀਤੀ।
