post

Jasbeer Singh

(Chief Editor)

Patiala News

ਸਨੌਰ ਹਲਕੇ ਦੇ ਸੈਂਕੜੇ ਪਿੰਡਾਂ ਨੂੰ ਟਾਂਗਰੀ ਨਦੀ ਦੀ ਮਾਰ ਤੋਂ ਬਚਾਉਣ ਲਈ ਟਾਂਗਰੀ ਨਦੀ ਦੀ ਨਿਸ਼ਾਨਦੇਹੀ ਕਰਵਾ ਕੇ ਪੱਕਾ

post-img

ਸਨੌਰ ਹਲਕੇ ਦੇ ਸੈਂਕੜੇ ਪਿੰਡਾਂ ਨੂੰ ਟਾਂਗਰੀ ਨਦੀ ਦੀ ਮਾਰ ਤੋਂ ਬਚਾਉਣ ਲਈ ਟਾਂਗਰੀ ਨਦੀ ਦੀ ਨਿਸ਼ਾਨਦੇਹੀ ਕਰਵਾ ਕੇ ਪੱਕਾ ਹੱਲ ਕੀਤਾ ਜਾਵੇਗਾ-ਜੌੜਾਮਾਜਰਾ -ਕਿਹਾ, ਝੋਨੇ ਦੀ ਕਟਾਈ ਉਪਰੰਤ ਟਾਂਗਰੀ ਦੀ ਨਿਸ਼ਾਨਦੇਹੀ ਕਰਕੇ ਲਾਇਨਿੰਗ ਤੇ ਪੁਟਾਈ ਕੀਤੀ ਜਾਵੇਗੀ -ਵਿਧਾਇਕ ਪਠਾਣਮਾਜਰਾ ਨੇ ਉਠਾਏ ਲੋਕਾਂ ਦੇ ਮਸਲੇ, ਕਿਹਾ ਪਿਛਲੀਆਂ ਸਰਕਾਰਾਂ ਨੇ ਕਦੇ ਨਹੀਂ ਦਿੱਤਾ ਧਿਆਨ ਦੇਵੀਗੜ੍ਹ, 22 ਅਗਸਤ: ਪੰਜਾਬ ਦੇ ਜਲ ਸਰੋਤ ਵਿਭਾਗ ਦੇ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਐਲਾਨ ਕੀਤਾ ਹੈ ਕਿ ਸਨੌਰ ਹਲਕੇ ਦੇ ਸੈਂਕੜੇ ਪਿੰਡਾਂ ਨੂੰ ਟਾਂਗਰੀ ਨਦੀ ਦੀ ਮਾਰ ਤੋਂ ਬਚਾਉਣ ਲਈ ਟਾਂਗਰੀ ਨਦੀ ਦੀ ਨਿਸ਼ਾਨਦੇਹੀ ਕਰਵਾ ਕੇ ਪੱਕਾ ਹੱਲ ਕਰਕੇ ਕਿਸਾਨਾਂ ਨੂੰ ਇਸ ਸੰਕਟ ਵਿੱਚੋਂ ਬਾਹਰ ਕੱਢਿਆ ਜਾਵੇਗਾ।ਕੈਬਨਿਟ ਮੰਤਰੀ ਜੌੜਾਮਾਜਰਾ ਅੱਜ ਦੇਵੀਗੜ੍ਹ-ਪਿਹੋਵਾ ਰੋਡ ‘ਤੇ ਟਾਂਗਰੀ ਨਦੀ ਨੇੜੇ ਗੁਰਦਵਾਰਾ ਭਗਤ ਧੰਨਾ ਜੀ ਵਿਖੇ ਹਲਕਾ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੀ ਅਗਵਾਈ ਹੇਠ ਇਕੱਠੇ ਹੋਏ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਤੇ ਸਥਾਨਕ ਵਸਨੀਕਾਂ ਦੇ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਪਿਛਲੀਆਂ ਸਰਕਾਰਾਂ ਦੀ ਤਰ੍ਹਾਂ ਲਾਅਰਿਆਂ ਵਿੱਚ ਵਿਸ਼ਵਾਸ਼ ਨਹੀਂ ਕਰਦੀ ਸਗੋਂ ਕੰਮ ਕਰਕੇ ਦਿਖਾਉਂਦੀ ਹੈ, ਇਸ ਲਈ ਝੋਨੇ ਦੇ ਸੀਜਨ ਤੋਂ ਤੁਰੰਤ ਬਾਅਦ ਟਾਂਗਰੀ ਨਦੀ ਦੀ ਨਿਸ਼ਾਨਦੇਹੀ ਕਰਵਾ ਕੇ ਇਸ ਦੇ ਵਿੰਗ-ਵਲ ਕੱਢਕੇ ਇਸਨੂੰ ਸਿੱਧਾ ਕੀਤਾ ਜਾਵੇਗਾ।ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਸ ਗੱਲੋਂ ਗੰਭੀਰ ਹਨ ਕਿ ਕਿਸਾਨਾਂ ਤੇ ਉਨ੍ਹਾਂ ਦੀਆਂ ਫਸਲਾਂ ਨੂੰ ਹੜ੍ਹਾਂ ਦੀ ਮਾਰ ਤੋਂ ਪੱਕੇ ਤੌਰ ‘ਤੇ ਬਚਾਇਆ ਜਾਵੇ, ਜਿਸ ਲਈ ਜਲ ਸਰੋਤ ਵਿਭਾਗ ਨੂੰ ਟਾਂਗਰੀ ਨਦੀ ਦੇ ਸਥਾਈ ਹੱਲ ਲਈ ਤਜਵੀਜ ਬਣਾਉਣ ਦੇ ਨਿਰਦੇਸ਼ ਦਿੱਤੇ ਹਨ।ਜੌੜਾਮਾਜਰਾ ਨੇ ਕਿਹਾ ਕਿ ਟਾਂਗਰੀ ਤੋਂ ਇਲਾਵਾ ਘੱਗਰ, ਮਾਰਕੰਡਾ ਤੇ ਹੋਰ ਵੀ ਨਦੀਆਂ ਦਾ ਪਾਣੀ ਮਾਰ ਪਹੁੰਚਾਉਂਦਾ ਹੈ, ਜਿਸ ਲਈ ਪੰਜਾਬ ਸਰਕਾਰ ਇਨ੍ਹਾਂ ਦੇ ਪੱਕੇ ਹੱਲ ਲਈ ਪੂਰੀ ਤਰ੍ਹਾਂ ਗੰਭੀਰ ਹੈ।ਉਨ੍ਹਾਂ ਦੱਸਿਆ ਕਿ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੂੰ ਕਿਸਾਨਾਂ ਦੇ ਵਫਦ ਨੇ ਮਿਲਕੇ ਮੰਗ ਪੱਤਰ ਦਿੱਤਾ ਸੀ ਕਿ ਟਾਂਗਰੀ ਨਦੀ ਦੀ ਸਫਾਈ ਕਰਵਾਈ ਜਾਵੇ ਕਿਉਂਕਿ ਹਰਿਆਣਾ ਨੇ ਜਨਸੂਈ ਹੈਡ ਤੋਂ ਹੋਰ ਨਦੀਆਂ ਦਾ ਪਾਣੀ ਐਸ ਵਾਈ ਐਲ ਵਿੱਚ ਪਾਕੇ ਟਾਂਗਰੀ ਨਦੀ ਵਿੱਚ ਪਾਉਣ ਦਾ ਪ੍ਰਾਜੈਕਟ ਉਲੀਕਿਆ ਹੈ, ਜਿਸ ਕਰਕੇ ਟਾਂਗਰੀ ਨਦੀ ਆਉਂਦੇ ਸਮੇਂ ਵਿੱਚ ਹੋਰ ਵੱਡਾ ਨੁਕਸਾਨ ਕਰੇਗੀ।ਉਨ੍ਹਾਂ ਕਿਹਾ ਕਿ ਜੇ ਲੋੜ ਪਈ ਤਾਂ ਜਮੀਨ ਐਕੁਆਇਰ ਕਰਕੇ ਟਾਂਗਰੀ ਨੂੰ ਸਿੱਧਾ ਕੀਤਾ ਕੀਤਾ ਜਾਵੇਗਾ। ਜਲ ਸਰੋਤ ਮੰਤਰੀ, ਚੇਤਨ ਸਿੰਘ ਜੌੜਾਮਾਜਰਾ, ਜਿਨ੍ਹਾਂ ਕੋਲ ਖਨਣ ਤੇ ਭੂ-ਵਿਗਿਆਨ, ਸੂਚਨਾ ਤੇ ਲੋਕ ਸੰਪਰਕ, ਜਲ ਤੇ ਭੂਮੀ ਰੱਖਿਆ, ਬਾਗਬਾਨੀ, ਸੁਤੰਤਰਤਾ ਸੰਗਰਾਮੀ ਅਤੇ ਰੱਖਿਆ ਸੇਵਾਵਾਂ ਭਲਾਈ ਬਾਰੇ ਵਿਭਾਗ ਵੀ ਹਨ, ਨੇ ਇਸ ਮੌਕੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ, ਕਿਸਾਨ ਜਥੇਬੰਦੀਆਂ, ਏ.ਡੀ.ਸੀ (ਜ) ਕੰਚਨ, ਐਸ. ਡੀ.ਐਮ ਮਨਜੀਤ ਕੌਰ, ਜਲ ਸਰੋਤ ਵਿਭਾਗ (ਡਰੇਨੇਜ) ਦੇ ਮੁੱਖ ਇੰਜੀਨੀਅਰ ਵਿਜੀਲੈਂਸ ਪਵਨ ਕਪੂਰ ਤੇ ਕਾਰਜਕਾਰੀ ਇੰਜੀਨਿਅਰ ਜਸਦੀਪ ਕੌਰ ਜਵੰਧਾ ਨਾਲ ਬੈਠਕ ਕੀਤੀ ਤੇ ਟਾਂਗਰੀ ਦੇ ਪੱਕੇ ਹੱਲ ਲਈ ਵਿਚਾਰ ਵਟਾਂਦਰਾ ਕੀਤਾ। ਉਨ੍ਹਾਂ ਨੇ ਨਿਰਦੇਸ਼ ਦਿੱਤੇ ਕਿ ਝੋਨੇ ਦੀ ਕਟਾਈ ਉਪਰੰਤ ਇਸਦੀ ਨਿਸ਼ਾਨਦੇਹੀ ਕਰਕੇ ਨਦੀ ਦੀ ਲਾਇਨਿੰਗ ਤੇ ਪੁਟਾਈ ਕੀਤੀ ਜਾਵੇ। ਸਨੌਰ ਹਲਕੇ ਦੇ ਵਿਧਾਇਕ ਸ. ਹਰਮੀਤ ਸਿੰਘ ਪਠਾਣਮਾਜਰਾ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਕਦੇ ਵੀ ਸਨੌਰ ਹਲਕੇ ਦੇ ਦਹਾਕਿਆਂ ਪੁਰਾਣੇ ਮਸਲੇ ਵੱਲ ਧਿਆਨ ਨਹੀਂ ਦਿੱਤਾ। ਪਠਾਣਮਾਜਰਾ ਨੇ ਕਿਹਾ ਕਿ ਉਨ੍ਹਾਂ ਨੇ ਹਲਕੇ ਦੇ ਸਾਰੇ ਮਸਲੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਕੈਬਨਿਟ ਮੰਤਰੀ ਜੌੜਾਮਾਜਰਾ ਦੇ ਸਾਹਮਣੇ ਰੱਖੇ ਤਾਂ ਉਨ੍ਹਾਂ ਨੇ ਤੁਰੰਤ ਇਹ ਮੀਟਿੰਗ ਰੱਖਣ ਦੀ ਹਾਮੀ ਭਰੀ ਅਤੇ ਅੱਜ ਉਹ ਲੋਕਾਂ ਨੂੰ ਵਿਸ਼ਵਾਸ਼ ਦੁਆਉਂਦੇ ਹਨ ਕਿ ਸਾਰੇ ਮਸਲੇ ਸਥਾਈ ਤੌਰ ‘ਤੇ ਹੱਲ ਹੋਣਗੇ।ਵਿਧਾਇਕ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਜਦੋੰ ਨਿਸ਼ਾਨਦੇਹੀ ਕਰਕੇ ਜਮੀਨ ਐਕੁਆਇਰ ਕੀਤੀ ਜਾਵੇਗੀ ਉਸ ਸਮੇਂ ਉਹ ਪਾਰਟੀਬਾਜੀ ਤੋਂ ਉਪਰ ਉਠਕੇ ਸਰਕਾਰ ਦਾ ਸਾਥ ਦੇਣ ਤਾਂ ਕਿ ਟਾਂਗਰੀ ਸਮੱਸਿਆ ਦਾ ਪੱਕਾ ਹੱਲ ਹੋ ਸਕੇ।

Related Post